ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਦੇਸ਼ਵਿਆਪੀ ਲੌਕਡਾਊਨ ਵਿਚ ਭਾਰਤ ਵਿਚ ਸਵਿਗੀ ਰਾਹੀਂ 5.5 ਲੱਖ ਚਿਕਨ ਬਿਰਿਆਨੀ ਦਾ ਆਰਡਰ ਕੀਤਾ ਗਿਆ। ਸਵਿਗੀ ਨੇ ਇਕ ਰਿਪੋਰਟ ਵਿਚ ਇਸਦਾ ਖੁਲਾਸਾ ਕੀਤਾ।
ਫੂਡ ਡਿਲੀਵਰੀ ਪਲੈਟਫਾਰਮ ਸਵਿਗੀ ਨੇ ਖੁਲਾਸਾ ਕੀਤਾ ਕਿ ਲਗਭਗ 323 ਮਿਲੀਅਨ ਕਿੱਲੋ ਪਿਆਜ਼ ਅਤੇ 56 ਮਿਲੀਅਨ ਕਿੱਲੋ ਕੇਲੇ ਨੂੰ ਗ੍ਰੋਸਰੀ ਰਾਹੀਂ ਡਿਲੀਵਰ ਕੀਤਾ ਗਿਆ। ਰਿਪੋਰਟ ਦੇ ਅਨੁਸਾਰ ਹਰ ਰਾਤ 8 ਵਜੇ ਤੱਕ ਔਸਤਨ 65,000 ਫੂਡ ਆਰਡਰ ਕੀਤਾ ਗਿਆ।
ਲੌਕਡਾਊਨ ਦੇ ਪਿਛਲੇ ਕੁਝ ਮਹੀਨਿਆਂ ਵਿੱਚ ਲਗਭਗ 1,29,000 ਚੋਕੋ ਲਾਵਾ ਕੇਕ ਆਡਰਰ ਕੀਤੇ ਗਏ। ਰਿਪੋਰਟ ਮੁਤਾਬਕ, ਇਸ ਤੋਂ ਬਾਅਦ ਗੁਲਾਬ ਜਾਮੂਨ ਅਤੇ ਚੀਕ ਬਟਰਸਕੌਚ ਫਲੇਵਰ ਕੇਕ ਦੇ ਆਡਰਰ ਮਿਲੇ।
ਲੌਕਡਾਊਨ ਦੇ ਸਮੇਂ ਸਵਿਗੀ ਨੇ ਲਗਭਗ 1,20,000 ਬਰਥਡੇਅ ਕੇਕ ਡਿਲੀਵਰ ਕੀਤੇ।
ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ 47,000 ਫੇਸ ਮਾਸਕ ਦੇ ਨਾਲ ਸੈਨੀਟਾਈਜ਼ਰ ਅਤੇ ਹੈਂਡ ਵਾਸ਼ ਦੀਆਂ 73,000 ਤੋਂ ਵੱਧ ਬੋਤਲਾਂ ਡਿਲੀਵਰ ਕੀਤੀਆਂ ਗਈਆਂ।
ਕੰਪਨੀ ਨੇ ਇਕ ਬਿਆਨ ਵਿਚ ਕਿਹਾ, "ਜੇ ਫੂਡ ਦੀ ਗੱਲ ਕਰੀਏ, ਤਾਂ ਜੋ ਲੋਕ ਖਾਣਾ ਨਹੀਂ ਬਣਾ ਰਹੇ ਸਨ, ਉਨ੍ਹਾਂ ਨੂੰ ਬਿਰਆਨੀ ਨਾਲ ਬਹੁਤ ਆਰਾਮ ਮਿਲਦਾ ਸੀ। ਇਸ ਸਮੇਂ ਕੰਪਨੀ ਨੇ 5.5 ਲੱਖ ਬਿਰਆਨੀ ਦੇ ਆਰਡਰ ਹਾਸਲ ਕੀਤੇ।"
ਰਿਪੋਰਟ ਦੇ ਅਨੁਸਾਰ, ਇੰਸਟੈਂਟ ਨੂਡਲਜ਼ ਨੇ ਲਗਭਗ 3,50,000 ਪੈਕੇਟ ਆਰਡਰ ਕੀਤੇ ਗਏ।
ਇਸ ਤੋਂ ਇਲਾਵਾ, ਸਵਿਗੀ ਦੀ 'ਹੋਪ, ਨੌਟ ਹੰਗਰ' ਪਹਿਲ ਦੇ ਨਾਲ 10 ਕਰੋੜ ਤੋਂ ਵੱਧ ਇਕੱਠੇ ਕੀਤੇ ਗਏ ਜਿਸ ਨਾਲ ਲੌਕਡਾਊਨ ਦੌਰਾਨ 30 ਲੱਖ ਲੋਕਾਂ ਨੂੰ ਖਾਣਾ ਵੰਡਿਆ ਗਿਆ।