ਨਵੀਂ ਦਿੱਲੀ: ਸਰਕਾਰੀ ਤੇਲ ਕੰਪਨੀਆਂ ਨੇ ਵੀਰਵਾਰ ਨੂੰ ਤਾਲਾਬੰਦੀ ਅਤੇ ਮਹਿੰਗਾਈ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਦਿੱਤੀ ਹੈ। ਅੱਜ ਲਗਾਤਾਰ ਤੀਜੇ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ, ਜੂਨ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ 21 ਦਿਨ ਲਗਾਤਾਰ ਵਾਧਾ ਹੋਇਆ ਸੀ।
ਹਾਲਾਂਕਿ ਉਸ ਸਮੇਂ ਅੰਤਰਰਾਸ਼ਟਰੀ ਤੇਲ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਲਗਭਗ ਨਰਮ ਸੀ। ਅੱਜ ਤੋਂ 3 ਦਿਨ ਪਹਿਲਾਂ ਭਾਵ ਪਿਛਲੇ ਸੋਮਵਾਰ ਨੂੰ ਜਿੱਥੇ ਡੀਜ਼ਲ 13 ਪੈਸੇ ਮਹਿੰਗਾ ਹੋ ਗਿਆ ਸੀ, ਉਥੇ ਹੀ ਪੈਟਰੋਲ ਦੀ ਕੀਮਤ ਵਿਚ 5 ਪੈਸੇ ਦਾ ਵਾਧਾ ਹੋਇਆ ਸੀ।
ਦਿੱਲੀ ਵਿਚ ਅੱਜ ਪੈਟਰੋਲ ਦੀ ਕੀਮਤ ਪਿਛਲੇ ਦਿਨਾਂ ਵਿਚ 80.43 ਰੁਪਏ ਰਹੀ ਜਦਕਿ ਡੀਜ਼ਲ ਵੀ 80.53 ਰੁਪਏ ਦੇ ਪੱਧਰ 'ਤੇ ਹੀ ਟਿਕਿਆ ਹੋਇਆ ਹੈ। ਮੁੰਬਈ ਵਿੱਚ ਪੈਟਰੋਲ 87.19 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 78.83 ਰੁਪਏ ਪ੍ਰਤੀ ਲੀਟਰ ਹੈ।
ਪੰਜਾਬ ਦੀ ਗੱਲ ਕਰੀਏ ਤਾਂ ਪੈਟਰੋਲ 76.92 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 73.17 ਰੁਪਏ ਪ੍ਰਤੀ ਲੀਟਰ ਹੈ। ਚੰਡੀਗੜ੍ਹ ਵਿੱਚ ਪੈਟਰੋਲ 77.41 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 71.98 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।