ਅਮੇਠੀ: ਉੱਤਰ ਪ੍ਰਦੇਸ਼ ਦੇ ਅਮੇਠੀ ਵਿੱਚ ਭਾਜਪਾ ਸਾਂਸਦ ਸਮ੍ਰਿਤੀ ਇਰਾਨੀ ਦੇ ਕਰੀਬੀ ਸੁਰਿੰਦਰ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਯੂਪੀ ਪੁਲੀਸ ਨੇ 3 ਸ਼ੱਕੀ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਹੈ। ਯੂਪੀ ਦੇ ਡੀਜੀਪੀ ਓ.ਪੀ ਸਿੰਘ ਨੇ ਦੱਸਿਆ ਕਿ ਗਿਰਫ਼ਤਾਰ ਕੀਤੇ 3 ਵਿਅਕਤੀਆਂ ਦੀ ਮ੍ਰਿਤਕ ਨਾਲ ਸਥਾਨਕ ਪੱਧਰ 'ਤੇ ਰਾਜਨੀਤਿਕ ਰੰਜਿਸ਼ ਸੀ। ਪੁਲੀਸ ਨੇ ਕਾਬੂ ਕੀਤੇ ਗਏ ਮੁਲਜ਼ਮਾਂ ਤੋਂ ਦੇਸੀ ਪਿਸਟਲ ਬਰਾਮਦ ਕੀਤੀ ਹੈ।
ਡੀਜੀਪੀ ਨੇ ਦੱਸਿਆ ਕਿ ਪੁਲੀਸ ਵੱਲੋਂ 3 ਮੁਲਜ਼ਮਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਅਤੇ 2 ਮੁਲਜ਼ਮ ਹੁਣ ਵੀ ਫ਼ਰਾਰ ਹਨ। ਡੀਜੀਪੀ ਦਾ ਕਹਿਣਾ ਹੈ ਕਿ ਬਾਕੀ ਦੇ ਦੋ ਮੁਲਜ਼ਮਾਂ ਨੂੰ ਜਲਦ ਹੀ ਗਿਰਫ਼ਤਾਰ ਕਰ ਲਿਆ ਜਾਵੇਗਾ। ਸਬੂਤਾਂ ਦੇ ਅਧਾਰ 'ਤੇ ਇਹ ਸਾਫ਼ ਹੈ ਕਿ ਘਟਨਾ 'ਚ 5 ਲੋਕ ਸ਼ਾਮਿਲ ਸਨ।