ਚੰਡੀਗੜ੍ਹ: ਪੰਜਾਬੀ ਪੋਪ ਗਾਇਕ ਹਨੀ ਸਿੰਘ ਦਾ ਵਿਵਾਦਾਂ ਨਾਲ 'ਚੋਲੀ-ਦਾਮਨ' ਦਾ ਸਾਥ ਰਿਹਾ ਹੈ। 'ਯੋ-ਯੋ' ਫ਼ੇਮ ਹਨੀ ਸਿੰਘ ਇੱਕ ਵਾਰ ਫ਼ਿਰ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਿਹੇ ਹਨ। ਨਵਾਂ ਵਿਵਾਦ ਹਨੀ ਸਿੰਘ ਵੱਲੋਂ ਗਾਏ ਗਏ ਗਾਣੇ 'ਮੱਖਣਾ' 'ਤੇ ਹੋਇਆ ਹੈ। ਹਨੀ ਸਿੰਘ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। 1 ਜੁਲਾਈ, 2019 ਨੂੰ ਜਾਰੀ ਨੋਟਿਸ ਮੁਤਾਬਿਕ ਮਹਿਲਾ ਆਯੋਗ ਨੇ ਕਿਹਾ ਹੈ ਕਿ ਇਸ ਗਾਣੇ ਵਿੱਚ ਹਨੀ ਸਿੰਘ ਨੇ ਔਰਤਾਂ ਖ਼ਿਲਾਫ਼ ਭੈੜੀ ਸ਼ਬਦਾਵਲੀ ਦਾ ਇਸਤਮਾਲ ਕੀਤਾ ਹੈ। ਜਿਸ 'ਤੇ ਸਖ਼ਤ ਨੋਟਿਸ ਲੈਣ ਦੀ ਜਰੂਰਤ ਹੈ।
ਇਹ ਵੀ ਪੜ੍ਹੋ: ਪੀਏ ਨਿਯੁਕਤੀ ਮਾਮਲਾ: ਸੰਨੀ ਦਿਓਲ 'ਤੇ ਵਰ੍ਹੇ ਜਾਖੜ, ਬਚਾਅ 'ਚ ਆਏ ਤਰੁਣ ਚੁੱਘ
ਮਹਿਲਾ ਆਯੋਗ ਨੇ ਜਾਰੀ ਨੋਟਿਸ 'ਚ ਇਹ ਵੀ ਕਿਹਾ ਹੈ ਕਿ ਹਨੀ ਸਿੰਘ ਖ਼ਿਲਾਫ਼ ਜਾਂਚ ਕਰਕੇ ਇਸ ਦੀ ਰਿਪੋਰਟ 12 ਜੁਲਾਈ ਤੱਕ ਕਮਿਸ਼ਨ ਤੱਕ ਭੇਜੀ ਜਾਵੇ। ਦੱਸ ਦੇਇਏ ਕਿ ਹਨੀ ਸਿੰਘ ਵੱਲੋਂ ਗਾਇਆ ਗਿਆ ਗਾਣਾ 'ਮੱਖਣਾ' ਦਸੰਬਰ, 2018 'ਚ ਰਿਲੀਜ਼ ਕੀਤਾ ਗਿਆ ਸੀ। ਮਹਿਲਾ ਕਮਿਸ਼ਨ ਨੇ ਗਾਣੇ ਦੇ ਰਿਲੀਜ਼ ਹੋਣ ਦੇ 6 ਮਹੀਨੇ ਬਾਅਦ ਹਨੀ ਸਿੰਘ ਖ਼ਿਲਾਫ਼ ਨੋਟਿਸ ਜਾਰੀ ਕੀਤਾ ਹੈ।