ETV Bharat / briefs

ਰਿਲੀਜ਼ ਹੋਈ ਸਲਮਾਨ ਦੀ 'ਭਾਰਤ', ਜਾਨੋਂ ਲੋਕਾਂ ਨੂੰ ਪਸੰਦ ਆਈ ਜਾਂ ਨਹੀਂ?

ਅਦਾਕਾਰ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ਼ ਦੀ ਫ਼ਿਲਮ 'ਭਾਰਤ' ਸਿਨੇਮਾਘਰਾਂ 'ਚ ਪਹੁੰਚ ਚੁੱਕੀ ਹੈ। ਲੋਕਾਂ ਨੂੰ ਇਸ ਫ਼ਿਲਮ ਦਾ ਲੰਮੇਂ ਸਮੇਂ ਤੋਂ ਇੰਤਜ਼ਾਰ ਸੀ। ਅਲੀ ਅੱਬਾਸ ਜ਼ਫ਼ਰ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਭਾਰਤ' ਨੂੰ ਕਈ ਭਾਸ਼ਾਵਾਂ 'ਚ ਰਿਲੀਜ਼ ਕੀਤਾ ਗਿਆ ਹੈ।

ਰਿਲੀਜ਼ ਹੋਈ ਸਲਮਾਨ ਦੀ 'ਭਾਰਤ'
author img

By

Published : Jun 6, 2019, 1:29 AM IST

ਮੁੰਬਈ: ਅਦਾਕਾਰ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ਼ ਦੀ ਫ਼ਿਲਮ 'ਭਾਰਤ' ਸਿਨੇਮਾਘਰਾਂ 'ਚ ਪਹੁੰਚ ਚੁੱਕੀ ਹੈ। ਲੋਕਾਂ ਨੂੰ ਇਸ ਫ਼ਿਲਮ ਦਾ ਲੰਮੇਂ ਸਮੇਂ ਤੋਂ ਇੰਤਜ਼ਾਰ ਸੀ। ਅਲੀ ਅੱਬਾਸ ਜ਼ਫ਼ਰ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਭਾਰਤ' ਨੂੰ ਕਈ ਭਾਸ਼ਾਵਾਂ 'ਚ ਰਿਲੀਜ਼ ਕੀਤਾ ਗਿਆ ਹੈ। ਇਹ ਫ਼ਿਲਮ ਹਿੰਦੀ ਭਾਸ਼ਾ ਦੇ ਅਲਾਵਾ ਤਮਿਲ, ਤੇਲੁਗੂ ਅਤੇ ਮਲਿਆਲਮ ਭਾਸ਼ਾ 'ਚ ਵੀ ਰਿਲੀਜ਼ ਹੋਈ ਹੈ।

ਸਲਮਾਨ ਖ਼ਾਨ ਦੇ ਅਲਾਵਾ ਇਸ ਫ਼ਿਲਮ 'ਚ ਕੈਟਰੀਨਾ ਕੈਫ਼ ਅਤੇ ਦਿਸ਼ਾ ਪਾਟਨੀ ਵੀ ਮੁੱਖ ਭੂਮਿਕਾ 'ਚ ਹਨ। ਜੈਕੀ ਸ਼ਰਾਫ ਫ਼ਿਲਮ 'ਚ ਸਲਮਾਨ ਖ਼ਾਨ ਦੇ ਪਿਤਾ ਦੇ ਰੋਲ ਵਿੱਚ ਹਨ। ਫ਼ਿਲਮ 'ਚ ਸੁਨੀਲ ਗਰੋਵਰ ਵੀ ਮੁੱਖ ਭੂਮਿਕਾ ਵਿੱਚ ਹਨ। ਈਦ ਦੇ ਮੌਕੇ ਰਿਲੀਜ਼ ਹੋਈ ਫਿਲਮ ਦੀ ਸਫ਼ਲਤਾ ਦੀ ਕਾਫ਼ੀ ਉਮੀਦ ਹੈ। ਸਲਮਾਨ ਖ਼ਾਨ ਦੇ ਚਾਹੁਣ ਵਾਲੇ ਸਵੇਰੇ ਹੀ ਸਿਨੇਮਾਘਰ ਪਹੁੰਚ ਗਏ ਅਤੇ ਸੋਸ਼ਲ ਮੀਡੀਆ 'ਤੇ ਫ਼ਿਲਮ ਦੇ ਰੀਵਿਊ ਦੇਣ ਲੱਗੇ।

ਫ਼ਿਲਮ ਦੀ ਸਮੀਖਿਆ ਕਰਨ ਵਾਲੇ ਤਰਨ ਆਦਰਸ਼ ਨੇ ਫ਼ਿਲਮ ਨੂੰ 4 ਸਟਾਰ ਦਿੰਦਿਆਂ ਇਸ ਨੂੰ ਸ਼ਾਨਦਾਰ ਫ਼ਿਲਮ ਦੱਸਿਆ ਹੈ। ਉਨ੍ਹਾਂ ਨੇ ਫ਼ਿਲਮ ਨੂੰ ਸਲਮਾਨ ਦੀ ਲਾਈਫ਼ ਲਾਈਨ ਕਿਹਾ ਅਤੇ ਲਿਖਿਆ ਹੈ ਕਿ ਇਹ ਫ਼ਿਲਮ ਇੱਕ ਇਨਸਾਨ ਦੀ ਭਾਵੁਕ ਯਾਤਰਾ ਹੈ, ਜੋ ਤੁਹਾਡਾ ਦਿਲ ਜਿੱਤ ਲਵੇਗੀ।

ਜਾਣੀ-ਮਾਨੀ ਸਿੰਗਰ ਪਲਕ ਮੁੱਛਲ ਨੇ ਵੀ ਭਾਰਤ ਦੀ ਕਹਾਣੀ ਨੂੰ ਸਰਾਹਿਆ ਹੈ। ਉਨ੍ਹਾਂ ਨੇ ਫ਼ਿਲਮ ਨੂੰ ਇਮੋਸ਼ਨ ਅਤੇ ਕਾਮੇਡੀ ਦਾ ਕੌਂਬੋ ਦੱਸਿਆ ਹੈ।

ਟਵਿੱਟਰ 'ਤੇ ਸਲਮਾਨ ਖ਼ਾਨ ਦੇ ਫ਼ੈਨ ਦੇਬਜੀਤ ਨਾਂ ਦੇ ਯੂਜ਼ਰ ਨੇ ਭਾਰਤ ਦੀ ਟਿਕਟ ਵੀ ਸ਼ੇਅਰ ਕੀਤੀ ਹੈ।

Intro:Body:

sagd

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.