ਨਵੀਂ ਦਿੱਲੀ: ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਯੂਪੀ ਦੇ ਅਫ਼ਜ਼ਲਗੜ੍ਹ 'ਚ ਚੋਣ ਸਬੰਧੀ ਜਨਤਕ ਸਭਾ ਨੂੰ ਸੰਬੋਧਨ ਕੀਤਾ। ਸਿੱਧੂ ਨੇ ਇਸ ਸਭਾ 'ਚ ਮੌਜੂਦ ਜਨਤਾ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਫ਼ੋਨ 'ਤੇ ਗੱਲ ਵੀ ਕਰਵਾਈ।
ਰਾਹੁਲ ਗਾਂਧੀ ਨਾਲ ਫ਼ੋਨ 'ਤੇ ਗੱਲਬਾਤ ਕਰਨ ਤੋਂ ਬਾਅਦ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਇਤਰਾਜ਼ਯੋਗ ਟਿੱਪਣੀ ਵੀ ਕੀਤੀ। ਉਨ੍ਹਾਂ ਕਿਹਾ, "ਮੋਦੀ ਦੀ ਫ਼ਿਲਮ ਆ ਰਹੀ ਹੈ ਫੇਕੂ ਨੰਬਰ ਵਨ।" ਇਸ ਟਿੱਪਣੀ ਦੇ ਨਾਲ-ਨਾਲ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਮਮਿਕਰੀ ਵੀ ਕੀਤੀ।
ਉਨ੍ਹਾਂ ਕਿਹਾ ਮੱਛਰ ਨੂੰ ਕੱਪੜੇ ਪਵਾਉਣਾ, ਹਾਥੀ ਨੂੰ ਗੋਦੀ 'ਚ ਖਡਾਉਣਾ ਅਤੇ ਮੋਦੀ ਕੋਲੋਂ ਸੱਚ ਬਲਵਾਉਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ, "ਕਿੱਥੋਂ ਦਾ ਚੋਂਕੀਦਾਰ ਹੈ ਪੂਰੇ ਦੇਸ਼ 'ਚ ਹਾਹਾਕਾਰ ਹੈ। ਇਸ ਮੌਕੇ ਉਨ੍ਹਾਂ ਲੋਕਾਂ ਕੋਲੋਂ ਮੋਦੀ ਵਿਰੁੱਧ ਨਾਅਰੇ ਵੀ ਲਗਵਾਏ।"