ETV Bharat / briefs

ਸਿੱਧੂ ਦੀ ਪਾਕਿਸਤਾਨੀ ਝੰਡੇ ਵਾਲੀ ਫ਼ੋਟੋ ਵਾਇਰਲ, ਕੈਪਟਨ ਨਿਤਰੇ ਬਚਾਅ 'ਚ - gopal singh chawala

ਨਵਜੋਤ ਸਿੰਘ ਸਿੱਧੂ ਮੁੜ ਤੋਂ ਸੁਰਖ਼ੀਆਂ 'ਚ ਆ ਗਏ ਹਨ। ਸਿੱਧੂ ਦੀ ਇੱਕ ਫ਼ੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਧੂ ਦੇ ਬਚਾਅ 'ਚ ਖੜੇ ਹੋ ਗਏ ਹਨ।

ਫ਼ੋਟੋ
author img

By

Published : Jul 2, 2019, 5:08 PM IST

ਚੰਡੀਗੜ੍ਹ: ਕਾਂਗਰਸ ਸਰਕਾਰ 'ਚ ਮੰਤਰੀ ਅਤੇ ਲੋਕ ਸਭਾ ਚੋਣਾਂ 'ਚ ਪਾਰਟੀ ਦੇ ਸਟਾਰ ਪ੍ਰਚਾਰਕ ਰਹੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫ਼ਿਰ ਤੋਂ ਸੁਰਖੀਆਂ 'ਚ ਆ ਗਏ ਹਨ। ਹਾਲਾਂਕਿ, ਇਸ ਵਾਰ ਉਹ ਆਪਣੇ ਕਿਸੇ ਬਿਆਨ ਕਰਕੇ ਨਹੀਂ ਸਗੋਂ ਆਪਣੀ ਇੱਕ ਫ਼ੋਟੋ ਕਰਕੇ ਚਰਚਾ ਵਿੱਚ ਆਏ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਦਰਅਸਲ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਗੋਪਾਲ ਸਿੰਘ ਚਾਵਲਾ ਨੇ ਨਵਜੋਤ ਸਿੰਘ ਸਿੱਧੂ ਦੀ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਹੈ। ਇਸ ਫ਼ੋਟੋ 'ਚ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਝੰਡੇ ਵਾਲੀ ਪਗੜੀ 'ਚ ਦਿੱਖ ਰਹੇ ਹਨ। ਸਾਵਧਾਨੀ ਪੂਰਨ ਜਾਂਚ ਕਰਨ 'ਤੇ ਪਤਾ ਚੱਲਦਾ ਹੈ ਕਿ ਇਹ ਫ਼ੋਟੋ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ

ਗਰਮ ਖ਼ਿਆਲੀ ਗੋਪਾਲ ਸਿੰਘ ਚਾਵਲਾ ਨੇ ਲੋਕਾਂ ਨੂੰ ਵੀ ਫ਼ੋਟੋ ਵਾਇਰਲ ਕਰਨ ਲਈ ਕਿਹਾ ਹੈ। ਗੋਪਾਲ ਸਿੰਘ ਚਾਵਲਾ ਵੱਲੋਂ 30 ਜੂਨ ਨੂੰ ਅਪਲੋਡ ਕੀਤੀ ਗਈ ਇਸ ਫ਼ੋਟੋ 'ਚ ਉਰਦੂ ਵਿੱਚ ਲਿਖਿਆ ਗਿਆ ਹੈ,'ਇਸ ਫ਼ੋਟੋ 'ਤੇ ਲਿਖੋ ਅਤੇ ਸ਼ੇਅਰ ਕਰਨਾ ਨਾ ਭੁੱਲੋ।'

ਸਿੱਧੂ ਪਹਿਲਾਂ ਵੀ ਗੋਪਾਲ ਚਾਵਲਾ ਨਾਲ ਆ ਚੁੱਕੇ ਹਨ ਵਿਵਾਦਾਂ 'ਚ
ਨਵਜੋਤ ਸਿੰਘ ਸਿੱਧੂ ਅਤੇ ਗੋਪਾਲ ਸਿੰਘ ਚਾਵਲਾ ਦੀ ਪਹਿਲੀ ਮੁਲਾਕਤ ਉਸ ਸਮੇਂ ਹੋਈ ਸੀ ਜਦੋਂ ਉਹ ਕਰਤਾਰਪੁਰ ਕੌਰੀਡੋਰ ਦੇ ਨੀਂਹ-ਪੱਥਰ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਸੀ। ਉਸ ਵੇਲੇ ਸਿੱਧੂ ਅਤੇ ਗੋਪਾਲ ਚਾਵਲਾ ਦੀ ਫ਼ੋਟੋ ਨੂੰ ਲੈ ਕੇ ਵਿਵਾਦ ਵੀ ਹੋਇਆ ਸੀ।

ਇਹ ਵੀ ਪੜ੍ਹੋ: ਕੈਪਟਨ Vs ਸਿੱਧੂ 'FIGHT': ਚਾਹੁੰਦੇ ਹੋਏ ਵੀ ਹੁਣ ਬੱਚ ਨਹੀਂ ਸਕਦੇ ਸਿੱਧੂ !

ਕੈਪਟਨ ਨੇ ਸਿੱਧੂ ਦਾ ਕੀਤਾ ਬਚਾਅ
ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ 'ਕੋਲਡ ਵਾਰ' ਚੱਲ ਰਹੀ ਹੋਵੇ ਪਰ ਇਸ ਮਾਮਲੇ ਨੂੰ ਲੈ ਕੇ ਉਹ ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਆਏ ਹਨ। ਉਨ੍ਹਾਂ ਟਵੀਟ ਕਰਦਿਆਂ ਕਿਹਾ, "ਵੱਖ-ਵੱਖ ਸੋਸ਼ਲ ਮੀਡੀਆ 'ਤੇ ਨਵਜੋਤ ਸਿੰਘ ਸਿੱਧੂ ਦੀ ਫ਼ਰਜੀ ਤਸਵੀਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਲੋਕਾਂ ਨੂੰ ਅਪੀਲ ਹੈ ਕਿ ਪੜਤਾਲ ਤੋਂ ਬਿਨਾਂ ਇਸ ਤਰ੍ਹਾਂ ਦੀ ਮਾਣਹਾਨੀ ਕਰਨ ਵਾਲੀ ਫ਼ੋਟੋ ਨਾ ਵਾਇਰਲ ਕਰਨ।"

  • Strongly condemn the sharing of the morphed image of @sherryontopp on various social media platforms. Request everyone to refrain from sharing/forwarding such defamatory content without verification.

    — Capt.Amarinder Singh (@capt_amarinder) July 1, 2019 " class="align-text-top noRightClick twitterSection" data=" ">

Intro:Body:

tiwari 2

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.