ETV Bharat / briefs

ICC World Cup 2019: 27 ਸਾਲਾਂ ਬਾਅਦ ਇੰਗਲੈਂਡ ਨੇ ਭਾਰਤ ਨੂੰ ਵਿਸ਼ਵ ਕੱਪ 'ਚ ਹਰਾਇਆ

ਬਰਮਿੰਘਮ ਦੇ ਐਜਬੈਸਟਨ 'ਚ ਖੇਡੇ ਗਏ ਮੈਚ 'ਚ ਇੰਗਲੈਂਡ ਨੇ ਭਾਰਤ ਨੂੰ 31 ਦੌੜਾਂ ਨਾਲ ਹਰਾ ਦਿੱਤਾ। ਇੰਗਲੈਂਡ ਨੇ ਭਾਰਤ ਨੂੰ 338 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਮੈਚ ਨੂੰ ਜਿੱਤਣ ਨਾਲ ਇੰਗਲੈਂਡ ਦੀ ਸੈਮੀਫ਼ਾਈਨਲ 'ਚ ਪਹੁੰਚਣ ਦੀ ਉਮੀਦ ਬਰਕਰਾਰ ਹੈ।

ਫ਼ੋਟੋ
author img

By

Published : Jun 30, 2019, 11:30 PM IST

ਬਰਮਿੰਘਮ: ਵਿਸ਼ਵ ਕੱਪ-2019 ਦੇ 38ਵੇਂ ਮੈਚ 'ਚ ਇੰਗਲੈਂਡ ਨੇ ਭਾਰਤ ਨੂੰ 31 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਇੰਗਲੈਂਡ ਨੇ ਵਿਸ਼ਵ ਕੱਪ 'ਚ ਭਾਰਤ 'ਤੇ ਜਿੱਤ ਹਾਸਿਲ ਕਰਕੇ 27 ਸਾਲ ਬਾਅਦ ਜਿੱਤ ਦਾ ਸੋਕਾ ਖ਼ਤਮ ਕੀਤਾ ਹੈ। ਇੰਗਲੈਂਡ ਸੀ ਇਸ ਜਿੱਤ ਨਾਲ ਸੈਮੀਫ਼ਾਈਨਲ ਦੀ ਉਮੀਦ ਬਰਕਾਰ ਹੈ। ਭਾਰਤ ਵੱਲੋਂ ਰੋਹਿਤ ਸ਼ਰਮਾ ਨੇ ਸਭ ਤੋਂ ਜ਼ਿਆਦਾ 102 ਦੌੜਾਂ ਬਣਾਈਆਂ। ਕਪਤਾਨ ਕੋਹਲੀ ਨੇ ਵੀ 66 ਦੌੜਾਂ ਦਾ ਯੋਗਦਾਨ ਦਿੱਤਾ। ਹਾਰਦਿਕ ਪਾਂਡਿਆ ਨੇ ਵੀ 45 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 337 ਦੌੜਾਂ ਬਣਾਈਆਂ ਸਨ। ਇੰਗਲੈਂਡ ਵੱਲੋਂ ਜੌਨੀ ਬੇਅਰਸਟੋ ਨੇ 111 ਦੌੜਾਂ ਅਤੇ ਬੇਨ ਸਟੋਕਸ ਨੇ 79 ਦੌੜਾਂ ਬਣਾਈਆਂ। ਭਾਰਤ ਵੱਲੋਂ ਮੁਹੰਮਦ ਸ਼ਮੀ ਨੇ 5 ਵਿਕਟਾਂ ਲਈਆਂ। ਭਾਰਤ ਦਾ ਅਗਲਾ ਮੁਕਾਬਲਾ ਮੰਗਲਵਾਰ ਨੂੰ ਬੰਗਲਾਦੇਸ਼ ਨਾਲ ਹੋਣਾ ਹੈ। ਇੰਗਲੈਂਡ ਬੁੱਧਵਾਰ ਨੂੰ ਨਿਊਜ਼ੀਲੈਂਡ ਨਾਲ ਖੇਡੇਗੀ।

Intro:Body:Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.