ਹੈਦਰਾਬਾਦ ਡੈਸਕ : ਵੱਡੇ-ਵੱਡੇ ਸੁਪਨੇ ਲੈ ਨੌਜਵਾਨ ਲੀਬੀਆ ਗਏ ਸਨ, ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਸੁਖਾਲੀ ਹੋ ਸਕੇ, ਪਰ ਇਨ੍ਹਾਂ ਨਾਲ ਵੱਡਾ ਧੋਖਾ ਇਨ੍ਹਾਂ ਦੇ ਏਜੰਟਾਂ ਵੱਲੋਂ ਹੀ ਕੀਤਾ ਗਿਆ ਸੀ। ਏਜੰਟਾਂ ਨੇ ਇਨ੍ਹਾਂ ਨੂੰ ਲੀਬੀਆ 'ਚ ਵੇਚਿਆ ਗਿਆ ਸੀ। ਇਸ ਦਾ ਖੁਲਾਸਾ ਲੀਬੀਆ ਤੋਂ ਵਰਤੇ ਨੌਜਵਾਨਾਂ ਦੇ ਗਰੁੱਪ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ 3,000 ਡਾਲਰ 'ਚ ਸੌਦਾ ਕੀਤਾ ਗਿਆ ਸੀ।
ਔਰਤ ਦੇ ਇਲਜ਼ਾਮ: ਜ਼ਿਕਰਯੋਗ ਕਿ ਇੱਕ ਮਹੀਨਾ ਪਹਿਲਾਂ ਜਲੰਧਰ ਦੀ ਇੱਕ ਔਰਤ ਵੱਲੋਂ ਵੀ ਉਸ ਨੂੰ ਵੇਚੇ ਜਾਣ ਦੇ ਇਲਜ਼ਾਮ ਲਗਾਏ ਸਨ।ਇੱਕ ਵੀਡੀਓ ਜਰੀਏ ਔਰਤ ਨੇ ਜਲੰਧਰ ਦੇ ਏਜੰਟ ਉੱਪਰ ਲਗਾਏ ਗਏ ਸੀ। ਔਰਤ ਨੇ ਕਿਹਾ ਕਿ ਦੁਬਈ 'ਚ ਉਸ ਨੂੰ ਘਰੇਲੂ ਕਰਮਚਾਰੀ ਦੀ ਨੌਕਰੀ ਦਾ ਵਾਅਦਾ ਕੀਤਾ ਗਿਆ ਸੀ, ਪਰ ਅਸਲ 'ਚ ਉਸ ਨੂੰ ਲਗਭਗ 3 ਲੱਖ ਰੁਪਏ ਵਿੱਚ ਵੇਚਿਆ ਗਿਆ ਸੀ। ਹੁਣ ਵਤਨ ਪਰਤੇ ਇਨ੍ਹਾਂ ਨੌਜਵਾਨਾਂ ਵੱਲੋਂ ਵੀ ਦਾਅਵਾ ਕੀਤਾ ਗਿਆ ਕਿ ਇੱਕ ਕੰਪਨੀ ਵੱਲੋਂ ਉਨ੍ਹਾਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਸੀ । ਇੰਨਾਂ ਹੀ ਨਹੀਂ, ਉਨ੍ਹਾਂ ਤੋਂ ਗੁਲਾਮਾਂ ਵਾਂਗ ਕੰਮ ਕਰਵਾਇਆ ਗਿਆ। ਕਿਉਂਕਿ, ਉਨ੍ਹਾਂ ਨੂੰ ਵੀ ਏਜੰਟਾਂ ਨੇ ਵੇਚ ਦਿੱਤਾ ਸੀ।
ਵਿਦੇਸ਼ ਮੰਤਰਾਲੇ ਦ ਧੰਨਵਾਦ: ਮੰਗਲਵਾਰ ਨੂੰ ਭਾਰਤ ਪਹੁੰਚੇ ਨੌਜਵਾਨਾਂ ਵੱਲੋਂ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਆਖਿਆ ਕਿ ਸਹੀ ਸਮੇਂ 'ਤੇ ਇਸ ਮਮਾਲੇ 'ਚ ਦਖਲ ਦੇ ਕੇ ਸਾਡੀ ਮਦਦ ਕੀਤੀ ਹੈ। ਜਿਸ ਕਾਰਨ ਅਸੀਂ ਵਾਪਸ ਭਾਰਤ ਆ ਸਕੇ ਹਾਂ। ਨੌਜਾਵਨਾਂ ਨੇ ਦੱਸਿਆ ਕਿ ਲੀਬੀਆ ਦੇ ਬੇਨਗਾਜ਼ੀ 'ਚ ਸਥਿਤ ਐੱਲ.ਸੀ.ਸੀ.ਸੀਮਿੰਟ ਕੰਪਨੀ 'ਚ ਮਜ਼ਦੂਰੀ ਕਰਨ ਲਈ ਉਨ੍ਹਾਂ ਨੂੰ ਰੱਖਿਆ ਗਿਆ ਸੀ। ਪਰ ਕੁੱਝ ਨੌਜਵਾਨਾਂ ਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਏਜੰਟ ਨੇ ਉਨ੍ਹਾਂ ਨੂੰ ਕੰਪਨੀ ਕੋਲ ਵੇਚਿਆ ਹੈ। ਇਸ ਕਾਰਨ ਕੰਪਨੀ ਨੇ ਉਨ੍ਹਾਂ ਤੋਂ 18 ਘੰਟੇ ਤੋਂ ਵੱਧ ਸਮਾਂ ਕਰਨ ਵੀ ਕਰਵਾਇਆ ਗਿਆ।
ਦੁਬਈ ਦੱਸ ਭੇਜਿਆ ਲੀਬੀਆ: ਕਪੂਰਥਲਾ ਦੇ ਪਿੰਡ ਨੂਰਪੁਰ ਰਾਜਪੂਤ ਦੇ ਗੁਰਪ੍ਰੀਤ ਸਿੰਘ ਨੇ ਆਪਣੀ ਹੱਡਬੀਤੀ ਦੱਸਦੇ ਕਿਹਾ ਕਿ ਉਹ ਡਰਾਈਵਰ ਦੀ ਨੌਕਰੀ ਲਈ ਪਿਛਲੇ ਸਾਲ ਦਸੰਬਰ ਵਿੱਚ ਦੁਬਈ ਗਿਆ ਸੀ ਪਰ ਦੁਬਈ ਪਹੁੰਚਦਿਆਂ ਹੀ ਉਸ ਨੂੰ ਕਈ ਹੋਰ ਨੌਜਵਾਨਾਂ ਸਣੇ ਲੀਬੀਆ ਭੇਜ ਦਿੱਤਾ ਗਿਆ। ਗੁਰਪ੍ਰੀਤ ਨੇ ਦੱਸਿਆ ਕਿ ਉਹ ਲੀਬੀਆ ਪਹੁੰਚਣ 'ਤੇ ਹੈਰਾਨ ਰਹਿ ਗਿਆ, ਕਿਉਂਕਿ ਉਨ੍ਹਾਂ ਦੇ ਰਹਿਣ ਦਾ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਿਆ ਸੀ। ਇੰਨਾਂ ਹੀ ਨਹੀਂ, ੳਨ੍ਹਾਂ ਕੋਲ ਖਾਣ-ਪੀਣ ਲਈ ਵੀ ਕੁੱਝ ਨਹੀਂ ਸੀ।
ਕਈ-ਕਈ ਦਿਨਾਂ ਤੱਕ ਬਾਸੀ ਭੋਜਨ ਖਾ ਕੇ ਗੁਜਾਰਾ ਕਰਨਾ ਪਿਆ।ਗੁਰਪ੍ਰੀਤ ਮੁਤਾਬਿਕ ਹੱਦ ਤਾਂ ਉਦੋਂ ਹੋ ਗਈ ਜਦੋਂ ਅਸੀਂ ਕੰਪਨੀ 'ਚ ਕੰਮ ਕਰਦੇ, ਤਾਂ ਸਾਨੂੰ ਕੋਈ ਪੈਸਾ ਤੱਕ ਨਹੀਂ ਦਿੱਤਾ ਗਿਆ, ਜੋ ਵੀ ਕੋਈ ਵਿਰੋਧ ਕਰਦਾ ਸੀ ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ।ਇਸ ਤੋਂ ਇਲਾਵਾ ਜਦੋਂ ਅਸੀਂ ਕੰਪਨੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਕਿ ਅਸੀਂ ਵਾਪਸ ਭਾਰਤ ਜਾਣਾ ਚਾਹੁੰਚੇ ਹਾਂ ਤਾਂ ਸਾਨੂੰ ਦੱਸਿਆ ਗਿਆ ਕਿ ਭਾਰਤ ਵਾਪਸ ਜਾਣ ਲਈ $3,000 'ਚ ਵੇਚਿਆ ਗਿਆ ਹੈ ਤੇ $30000 ਦਾ ਭੁਗਤਾਨ ਕਰਕੇ ਤੁਸੀਂ ਇੱਥੋਂ ਜਾ ਸਕਦੇ ਹੋ।
ਇਹ ਵੀ ਪੜ੍ਹੋ: Punjabi youth Trapped in Libya : ਲੀਬੀਆ 'ਚ ਫਸੇ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਕਾਰਵਾਈ ਸ਼ੁਰੂ, ਪਹਿਲਾ ਜਥਾ ਪਹੁੰਚਿਆ ਭਾਰਤ