ਸੋਨੀਪਤ: ਸ਼ਨੀਵਾਰ ਨੂੰ ਗੜੀਬਾਲਾ ਪਿੰਡ (Gadhibala Village Sonipat) ਚ ਨੌਜਵਾਨ ਕਿਸਾਨ ਦੀ ਲਾਸ਼ ਖੇਤਾਂ ਚ ਫਾਹੇ ਨਾਲ ਲਟਕੀ ਹੋਈ ਮਿਲੀ। ਖਬਰ ਹੈ ਕਿ 27 ਸਾਲ ਦੇ ਵਿਕਾਸ ਨੇ ਖੇਤਾਂ ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪਰਿਵਾਰਿਕ ਮੈਂਬਰਾਂ ਦੇ ਮੁਤਾਬਿਕ ਮੀਂਹ ਦੇ ਚੱਲਦੇ ਵਿਕਾਸ ਦੀ ਕਈ ਏਕੜ ਚ ਖੜੀ ਫਸਲ ਖਰਾਬ (Sonipat Damaged Crop Due To Rain) ਹੋ ਗਈ ਸੀ। ਜਿਸਦੇ ਕਾਰਨ ਉਹ ਕਾਫੀ ਪਰੇਸ਼ਾਨ ਸੀ ਇਸੇ ਕਾਰਨ ਵਿਕਾਸ ਨੇ ਖੇਤਾਂ ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
ਦੱਸ ਦਈਏ ਕਿ ਵਿਕਾਸ ਪਿੰਡ ਦੇ ਨੌਜਵਾਨ ਪਹਿਲਵਾਨਾਂ ਨੂੰ ਕੁਸ਼ਤੀ ਦੇ ਗੁਰ ਸਿਖਾਉਂਦਾ ਸੀ। ਵਿਕਾਸ ਦੇ ਇਸ ਕਦਮ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ, ਪਿੰਡ ਵਾਸੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਵਿਕਾਸ ਨੇ ਖੁਦਕੁਸ਼ੀ ਕਰ ਲਈ। ਹਾਲਾਂਕਿ, ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਹ ਪਿੰਡ ਦੇ ਨੌਜਵਾਨ ਪਹਿਲਵਾਨਾਂ ਨੂੰ ਕੁਸ਼ਤੀ ਸਿਖਾਉਂਦਾ ਸੀ ਅਤੇ ਖੁਦ ਕੁਸ਼ਤੀ ਵੀ ਕਰਦਾ ਸੀ। ਉਨ੍ਹਾਂ ਕਿਹਾ ਕਿ ਵਿਕਾਸ ਹਮੇਸ਼ਾ ਪਿੰਡ ਲਈ ਤਿਆਰ ਖੜ੍ਹਾ ਰਹਿੰਦਾ ਸੀ।
ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੁੰਡਲੀ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸੁਮੇਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਵਿਕਾਸ ਨਾਂ ਦੇ ਵਿਅਕਤੀ ਦੀ ਲਾਸ਼ ਪਿੰਡ ਦੇ ਖੇਤਾਂ ਵਿੱਚ ਫਾਹੇ ਨਾਲ ਲਟਕ ਰਹੀ ਹੈ। ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਅਜੇ ਤੱਕ ਕੋਈ ਤੱਥ ਸਾਹਮਣੇ ਨਹੀਂ ਆਏ ਹਨ, ਪਰ ਦੱਸਿਆ ਜਾ ਰਿਹਾ ਹੈ ਕਿ ਉਹ ਖੇਤੀ ਦੇ ਨੁਕਸਾਨ ਕਾਰਨ ਪਰੇਸ਼ਾਨ ਸੀ। ਇਸੇ ਕਾਰਨ ਉਸਨੇ ਖੁਦਕੁਸ਼ੀ ਕੀਤੀ ਹੈ।
ਇਹ ਵੀ ਪੜੋ: ਰਜਬਾਹਾ ਟੁੱਟਣ ਨਾਲ ਫ਼ਸਲਾਂ ਵਿੱਚ ਭਰਿਆ ਪਾਣੀ, ਕਿਸਾਨ ਪਰੇਸ਼ਾਨ