ETV Bharat / bharat

ਮਹਿਲਾ ਖਿਡਾਰੀ ਦੀ ਸਕੂਟਰੀ 'ਤੇ ਸੀ ਸੁਸ਼ੀਲ, ਇੰਟਰਨੈਟ ਕਾਲ ਦੀ ਕਰ ਰਿਹਾ ਸੀ ਵਰਤੋਂ - 6 ਦਿਨ ਦੀ ਪੁਲਿਸ ਹਿਰਾਸਤ 'ਚ ਭੇਜਿਆ ਸੁਸ਼ੀਲ

18 ਦਿਨਾਂ ਦੀ ਫਰਾਰੀ ਹੋਣ ਤੋਂ ਬਾਅਦ ਗ੍ਰਿਫ਼ਤਾਰ ਸੁਸ਼ੀਲ ਪਹਿਲਵਾਨ ਪੁਲਿਸ ਤੋਂ ਬਚਣ ਲਈ ਕਿਸੇ ਸ਼ਾਤਿਰ ਮੁਲਜ਼ਮ ਦੀ ਤਰ੍ਹਾਂ ਇੰਟਰਨੈੱਟ ਕਾਲ ਦੀ ਵਰਤੋਂ ਕਰ ਰਿਹਾ ਸੀ। ਫਰਾਰੀ ਦੇ ਦੌਰਾਨ ਉਹ ਦਿੱਲੀ, ਯੂਪੀ, ਹਰਿਦੁਆਰ, ਪੰਜਾਬ ਅਤੇ ਹਰਿਆਣਾ ਵਿੱਚ ਲੁਕਿਆ ਸੀ। ਗ੍ਰਿਫ਼ਤਾਰੀ ਦੇ ਸਮੇਂ ਉਹ ਜਿਸ ਸਕੂਟਰੀ ਉੱਤੇ ਸਵਾਰ ਹੋ ਕੇ ਜਾ ਰਿਹਾ ਸੀ ਉਹ ਇੱਕ ਔਰਤ ਖਿਡਾਰੀ ਦੀ ਹੈ। ਇਸ ਸਕੂਟਰੀ ਉੱਤੇ ਸਵਾਰ ਹੋ ਕੇ ਦੋਨੋਂ ਮੁਲਜ਼ਮ ਆਪਣੇ ਇੱਕ ਸਹਿਯੋਗੀ ਤੋਂ ਰੁਪਏ ਲੈਣ ਜਾ ਰਹੇ ਸੀ ਪਰ ਸਪੈਸ਼ਲ ਸੈੱਲ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ

ਫ਼ੋਟੋ
ਫ਼ੋਟੋ
author img

By

Published : May 24, 2021, 12:37 PM IST

ਨਵੀਂ ਦਿੱਲੀ: 18 ਦਿਨਾਂ ਦੀ ਫਰਾਰੀ ਹੋਣ ਤੋਂ ਬਾਅਦ ਗ੍ਰਿਫ਼ਤਾਰ ਸੁਸ਼ੀਲ ਪਹਿਲਵਾਨ ਪੁਲਿਸ ਤੋਂ ਬਚਣ ਲਈ ਕਿਸੇ ਸ਼ਾਤਿਰ ਮੁਲਜ਼ਮ ਦੀ ਤਰ੍ਹਾਂ ਇੰਟਰਨੈੱਟ ਕਾਲ ਦੀ ਵਰਤੋਂ ਕਰ ਰਿਹਾ ਸੀ। ਫਰਾਰੀ ਦੇ ਦੌਰਾਨ ਉਹ ਦਿੱਲੀ, ਯੂਪੀ, ਹਰਿਦੁਆਰ, ਪੰਜਾਬ ਅਤੇ ਹਰਿਆਣਾ ਵਿੱਚ ਲੁਕਿਆ ਸੀ। ਗ੍ਰਿਫ਼ਤਾਰੀ ਦੇ ਸਮੇਂ ਉਹ ਜਿਸ ਸਕੂਟਰੀ ਉੱਤੇ ਸਵਾਰ ਹੋ ਕੇ ਜਾ ਰਿਹਾ ਸੀ ਉਹ ਇੱਕ ਔਰਤ ਖਿਡਾਰੀ ਦੀ ਹੈ। ਇਸ ਸਕੂਟਰੀ ਉੱਤੇ ਸਵਾਰ ਹੋ ਕੇ ਦੋਨੋਂ ਮੁਲਜ਼ਮ ਆਪਣੇ ਇੱਕ ਸਹਿਯੋਗੀ ਤੋਂ ਰੁਪਏ ਲੈਣ ਜਾ ਰਹੇ ਸੀ ਪਰ ਸਪੈਸ਼ਲ ਸੈੱਲ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਮੁੱਢਲੀ ਪੁਛਗਿੱਛ ਦੇ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਸੁਸ਼ੀਲ ਵਾਰਦਾਤ ਦੇ ਬਾਅਦ ਆਪਣਾ ਫੋਨ ਇਸਤੇਮਾਲ ਨਹੀਂ ਕਰ ਰਿਹਾ ਸੀ ਉਹ ਸ਼ੁਰੂ ਵਿੱਚ ਦੋ ਸਿਮ ਕਾਰਡ ਲੈ ਕੇ ਉਨ੍ਹਾਂ ਤੋਂ ਕਾਲ ਕਰ ਰਿਹਾ ਸੀ ਪਰ ਬਾਅਦ ਵਿੱਚ ਉਹ ਇੰਟਰਨੈੱਟ ਕਾਲ ਦੀ ਵਰਤੋਂ ਕਰਨ ਲੱਗਾ।

ਰੈਸਲਿੰਗ ਦੀ ਦੁਨੀਆ ਵਿੱਚ ਬਣਾਏ ਗਏ ਸਪੰਰਕ ਦਾ ਫਾਇਦਾ ਚੁੱਕਦੇ ਹੋਏ ਉਹ ਪੁਲਿਸ ਤੋਂ ਬੱਚਣ ਦੇ ਵੱਖ-ਵੱਖ ਠਿਕਾਣਿਆਂ ਉੱਤੇ ਬੀਤੇ 18 ਦਿਨ ਤੋਂ ਲੁੱਕਿਆ ਰਿਹਾ ਸੀ। ਦਿੱਲੀ ਦੇ ਇਲਾਵਾ ਹਰਿਦੁਆਰ, ਯੂਪੀ, ਹਰਿਆਣਾ, ਅਤੇ ਪੰਜਾਬ ਵਿੱਚ ਵੀ ਉਹ ਫਰਾਰੀ ਦੇ ਦੌਰਾਨ ਲੁੱਕਿਆ। ਇੱਥੇ ਉਸ ਦੇ ਸਪੰਰਕ ਦੇ ਲੋਕਾਂ ਨੇ ਉਸ ਨੂੰ ਲੁਕਾਉਣ ਵਿੱਚ ਉਸ ਦੀ ਮਦਦ ਕੀਤੀ।

ਪੰਜਾਬ ਵਿੱਚ ਕਰਨਾ ਚਾਹੁੰਦਾ ਸੀ ਆਤਮ ਸਮਰਪਣ

ਮੁਲਜ਼ਮ ਸੁਸ਼ੀਲ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਸਪੈਸ਼ਲ ਸੈੱਲ ਦੀ ਕਾਉਂਟਰ ਇੰਟੈਲੀਜੈਂਸ ਟੀਮ ਲਗਾਤਾਰ ਉਸ ਦੀ ਤਲਾਸ਼ ਵਿੱਚ ਛਾਪੇਮਾਰੀ ਕਰ ਰਹੀ ਸੀ। ਉਹ ਦੋ ਮੌਕੇ ਉੱਤੇ ਗ੍ਰਿਫਤਾਰੀ ਤੋਂ ਬਾਲ ਬਾਲ ਬਚਿਆ। ਉਹ ਕਾਫੀ ਦਬਾਅ ਮਹਿਸੂਸ ਕਰ ਰਿਹਾ ਸੀ। ਇਸ ਦੇ ਚਲਦੇ ਉਹ ਪਰੇਸ਼ਾਨ ਸੀ ਅਤੇ ਪੰਜਾਬ ਵਿੱਚ ਆਤਮ ਸਮਰਪਣ ਕਰਨਾ ਚਾਹੁੰਦਾ ਸੀ।

ਉਸ ਨੇ ਪੰਜਾਬ ਵਿੱਚ ਪੁਲਿਸ ਦੇ ਕੋਲ ਆਤਮ ਸਮਰਪਣ ਕਰਨ ਦੀ ਤਿਆਰੀ ਕਰ ਲਈ ਸੀ ਪਰ ਬਾਅਦ ਵਿੱਚ ਉਸ ਨੇ ਆਪਣੀ ਯੋਜਨਾ ਬਦਲ ਦਿੱਤੀ। ਉੱਥੋਂ ਦੀ ਸੁਸ਼ੀਲ ਦਿੱਲੀ ਆ ਰਿਹਾ ਸੀ ਕਿ ਰਸਤੇ ਵਿੱਚ ਇੱਕ ਵਾਰ ਫਿਰ ਉਸ ਨੇ ਯੋਜਨਾ ਬਦਲ ਲਈ। ਉਹ ਰਸਤੇ ਵਿੱਚ ਦਿੱਲੀ ਦੀ ਥਾਂ ਗੁਰੂਗ੍ਰਾਮ ਚਲਾ ਗਿਆ। ਇੱਥੇ ਆ ਕੇ ਉਹ ਸ਼ਨਿਚਰਵਾਰ ਦੁਪਹਿਰ ਗੁਰੂਗ੍ਰਾਮ ਵਿੱਚ ਆਪਣੇ ਇੱਕ ਦੋਸਤ ਨਾਲ ਮਿਲਿਆ ਜਿਸ ਨੇ ਉਸ ਨੂੰ ਦਿੱਲੀ ਕੈਂਟ ਤੱਕ ਛਡ ਦਿੱਤਾ ਸੀ।

ਮਹਿਲਾ ਖਿਡਾਰੀ ਨੇ ਕੀਤੀ ਸੁਸ਼ੀਲ ਕੁਮਾਰ ਦੀ ਮਦਦ

ਦਿੱਲੀ ਕੈਂਟ ਤੋਂ ਇਸ ਨੂੰ ਇਕ ਔਰਤ ਹਰੀ ਨਗਰ ਸਥਿਤ ਆਪਣੇ ਘਰ ਲੈ ਗਈ। ਇਹ ਔਰਤ ਰਾਸ਼ਟਰੀ ਪੱਧਰ ਦੀ ਹੈਂਡਬਾਲ ਖਿਡਾਰੀ ਹੈ ਅਤੇ ਏਸ਼ੀਅਨ ਖੇਡਾਂ ਵਿਚ ਭਾਰਤ ਲਈ ਖੇਡ ਚੁੱਕੀ ਹੈ। ਉਹ ਉਸ ਨੂੰ ਹਰੀ ਨਗਰ ਸਥਿਤ ਆਪਣੇ ਘਰ ਲੈ ਗਈ, ਜਿੱਥੋਂ ਦੀ ਉਸ ਦੀ ਸਕੂਟੀ 'ਤੇ ਉਹ ਐਤਵਾਰ ਸਵੇਰੇ ਨਿਕਲ ਗਏ ਸੀ।

ਮੁੰਡਕਾ ਮੈਟਰੋ ਸਟੇਸ਼ਨ ਨੇੜੇ ਉਨ੍ਹਾਂ ਨੇ ਆਪਣੇ ਕਿਸੇ ਸਾਥੀ ਤੋਂ ਰੁਪਏ ਲੈਣੇ ਸੀ ਪਰ ਉਸ ਦੇ ਆਉਣ ਤੋਂ ਪਹਿਲਾਂ ਹੀ ਪੁਲਿਸ ਟੀਮ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਸੁਸ਼ੀਲ ਨੇ ਪੁਲਿਸ ਨੂੰ ਦੱਸਿਆ ਕਿ ਛਤਰਸਾਲ ਸਟੇਡੀਅਮ ਵਿੱਚ ਇਸ ਮਹਿਲਾ ਖਿਡਾਰੀ ਦੀ ਦੋਸਤੀ ਚਾਰ ਸਾਲ ਪਹਿਲਾਂ ਹੋਈ ਸੀ।

18 ਦਿਨ ਕਿਹੜੀਆਂ ਕਿਹੜੀਆਂ ਥਾਵਾਂ 'ਤੇ ਲਈ ਸ਼ਰਨ

ਪੁੱਛਗਿੱਛ ਦੌਰਾਨ ਸੁਸ਼ੀਲ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਦਿੱਲੀ ਤੋਂ ਫਰਾਰ ਹੋਣ ਤੋਂ ਬਾਅਦ ਉਤਰਾਖੰਡ ਗਿਆ ਸੀ। ਉਥੇ ਇਕ ਰਾਤ ਰਹਿਣ ਤੋਂ ਬਾਅਦ ਉਹ ਰਿਸ਼ੀਕੇਸ਼ ਚਲਾ ਗਿਆ, ਜਿਥੇ ਦੋਸਤ ਨੇ ਉਸ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਉਥੋਂ ਵਾਪਸ ਪਰਤਦਿਆਂ ਉਹ ਕੁਝ ਸਮੇਂ ਲਈ ਮੁਜ਼ੱਫਰਨਗਰ ਵਿੱਚ ਰਿਹਾ।

ਯੂਪੀ ਤੋਂ ਵਾਪਸ ਆਉਣ ਤੋਂ ਬਾਅਦ, ਉਹ ਬਹਾਦੁਰਗੜ ਗਿਆ ਅਤੇ ਉੱਥੋਂ ਜੀਂਦ ਚਲਾ ਗਿਆ। ਉਹ ਜੀਂਦ ਵਿਚ ਦੋ ਪੁਰਾਣੇ ਪਹਿਲਵਾਨਾਂ ਨੂੰ ਮਿਲਿਆ, ਜਿਨ੍ਹਾਂ ਨੇ ਉਸ ਨੂੰ ਚੰਡੀਗੜ੍ਹ ਜਾਣ ਵਿਚ ਸਹਾਇਤਾ ਕੀਤੀ। ਉਹ 2 ਦਿਨ ਚੰਡੀਗੜ੍ਹ ਰਿਹਾ ਅਤੇ ਇਸ ਤੋਂ ਬਾਅਦ ਉਹ ਬਠਿੰਡਾ ਚਲਾ ਗਿਆ। ਬਠਿੰਡਾ ਤੋਂ ਉਹ ਮੁਹਾਲੀ ਚਲਾ ਗਿਆ, ਜਿਥੇ ਉਸ ਨੇ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਅਤੇ ਆਤਮ ਸਮਰਪਣ ਕਰਨ ਲਈ ਕਿਹਾ।

ਇਹ ਵੀ ਪੜ੍ਹੋ:ਪਹਿਲਵਾਨ ਸੁਸ਼ੀਲ ਕੁਮਾਰ 18 ਦਿਨਾਂ ਬਾਅਦ ਦਿੱਲੀ ਤੋਂ ਗ੍ਰਿਫਤਾਰ

ਪਰ ਬਾਅਦ ਵਿੱਚ ਉਸ ਨੇ ਆਪਣਾ ਮਨ ਬਦਲ ਲਿਆ ਅਤੇ ਉਹ ਦਿੱਲੀ ਪੁਲਿਸ ਅੱਗੇ ਆਤਮ ਸਮਰਪਣ ਕਰਨਾ ਚਾਹੁੰਦਾ ਸੀ। ਉਹ ਮੁਹਾਲੀ ਤੋਂ ਦਿੱਲੀ ਆਉਣ ਦੀ ਬਜਾਏ ਗੁਰੂਗ੍ਰਾਮ ਚਲਾ ਗਿਆ। ਉਥੇ ਸੁਸ਼ੀਲ ਆਪਣੇ ਦੋਸਤ ਨੂੰ ਮਿਲਿਆ। ਉਸ ਨੇ ਸੁਸ਼ੀਲ ਅਤੇ ਅਜੈ ਨੂੰ ਦਿੱਲੀ ਕੈਂਟ ਖੇਤਰ ਵਿੱਚ ਛੱਡ ਦਿੱਤਾ ਜਿੱਥੋਂ ਮਹਿਲਾ ਖਿਡਾਰੀਆਂ ਨੇ ਦੋਵਾਂ ਨੂੰ ਹਰੀ ਨਗਰ ਵਿਚ ਆਪਣੇ ਘਰ ਲੈ ਗਈ ਸੀ।

ਕ੍ਰਾਈਮ ਬ੍ਰਾਂਚ ਕਰ ਰਹੀ ਹੁਣ ਪੂਰੇ ਮਾਮਲੇ ਦੀ ਜਾਂਚ

ਇਸ ਪੂਰੇ ਮਾਮਲੇ ਦੀ ਜਾਂਚ ਹੁਣ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ ਹੈ। ਸਾਰੇ ਦਸਤਾਵੇਜ਼ਾਂ ਦੇ ਨਾਲ ਸੁਸ਼ੀਲ ਅਤੇ ਅਜੇ ਨੂੰ ਵੀ ਕ੍ਰਾਈਮ ਬ੍ਰਾਂਚ ਦੇ ਹਵਾਲੇ ਕਰ ਦਿੱਤਾ ਜਾਵੇਗਾ। ਕ੍ਰਾਈਮ ਬ੍ਰਾਂਚ ਉਸ ਤੋਂ ਪੂਰੇ ਮਾਮਲੇ ਬਾਰੇ ਪੁੱਛਗਿੱਛ ਕਰੇਗੀ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਆਖਰਕਾਰ ਸਾਰੀ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.