ETV Bharat / bharat

ਨਿਸ਼ਾ ਦਹੀਆ ਮਾਮਲਾ: ਮੁੱਖ ਮੁਲਜ਼ਮ ਕੋਚ ਪਵਨ ਅਤੇ ਉਸ ਦੇ ਸਾਥੀ ਨੇ ਦਿੱਲੀ ਵਿੱਚ ਕੀਤਾ ਸਮਰਪਣ - Sushil Kumar Academy

ਨਿਸ਼ਾ ਦਹੀਆ ਹੱਤਿਆਕਾਂਡ (Wrestler Nisha Dahiya Murder Case)ਵਿੱਚ ਮੁੱਖ ਮੁਲਜ਼ਮ ਕੋਚ ਪਵਨ ਨੇ ਦਿੱਲੀ ਵਿੱਚ ਸਮਰਪਣ (Main Accused Pawan Surrendered)ਕਰ ਦਿੱਤਾ ਹੈ। ਦੋਵਾਂ ਨੂੰ ਦਿੱਲੀ ਦੀ ਰੋਹੀਣੀ ਕੋਰਟ ਵਿੱਚ ਦੁਪਹਿਰ ਬਾਅਦ ਪੇਸ਼ ਕੀਤਾ ਜਾਵੇਗਾ।

ਪਹਿਲਵਾਨ ਨਿਸ਼ਾ ਦਹੀਆ ਹਤਿਆਕਾਂਡ: ਮੁੱਖ ਮੁਲਜ਼ਮ ਕੋਚ ਪਵਨ ਅਤੇ ਉਸ ਦੇ ਸਾਥੀ ਨੇ ਦਿੱਲੀ ਵਿੱਚ ਕੀਤਾ ਸਮਰਪਣ

author img

By

Published : Nov 12, 2021, 1:13 PM IST

ਸੋਨੀਪਤ: ਨਿਸ਼ਾ ਦਹੀਆ ਹੱਤਿਆਕਾਂਡ ਵਿੱਚ ਫਰਾਰ ਚੱਲ ਰਹੇ ਮੁੱਖ ਮੁਲਜ਼ਮ ਕੋਚ ਪਵਨ ਅਤੇ ਉਸਦੇ ਸਾਥੀ ਸਚਿਨ ਨੇ ਦਿੱਲੀ ਪੁਲਿਸ ਦੇ ਸਾਹਮਣੇ ਸਮਰਪਣ ( Main Accused Pawan Surrendered)ਕਰ ਦਿੱਤਾ ਹੈ। ਦੋਨਾਂ ਨੂੰ ਦਿੱਲੀ ਪੁਲਿਸ ਦੁਪਹਿਰ ਬਾਅਦ ਦਿੱਲੀ ਦੀ ਰੋਹੀਣੀ ਕੋਰਟ ਵਿੱਚ ਪੇਸ਼ ਕਰੇਗੀ।ਦੋਵੇਂ ਮੁਲਜ਼ਮ ਵਾਰਦਾਤ ਤੋਂ ਬਾਅਦ ਫਰਾਰ ਚੱਲ ਰਹੇ ਸਨ। ਸੋਨੀਪਤ ਪੁਲਿਸ ਨੇ ਦੋਵਾਂ ਉੱਤੇ 1-1 ਲੱਖ ਰੁਪਏ ਦਾ ਇਨਾਮ ਦਾ ਐਲਾਨ ਕੀਤਾ ਹੋਇਆ ਸੀ।

ਡੀਸੀਪੀ ਸੰਜੀਵ ਯਾਦਵ ਦੇ ਮੁਤਾਬਕ ਸੋਨੀਪਤ ਵਿੱਚ ਹੋਈ ਨਿਸ਼ਾ ਦਹੀਆ ਅਤੇ ਉਸਦੇ ਭਰਾ ਦੇ ਕਤਲ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਵਿੱਚ ਪਹਿਲਾ ਨਾਮ ਪਵਨ ਬਰਾਕ ਦਾ ਹੈ ਜੋ ਰੋਹਤਕ ਦਾ ਰਹਿਣ ਵਾਲਾ ਹੈ। ਉਸਦੇ ਕੋਲੋਂ ਇੱਕ ਲਾਇਸੇਂਸੀ ਪਿਸਟਲ ਬਰਾਮਦ ਹੋਈ ਹੈ। ਦੂਜਾ ਸਚਿਨ ਦਹੀਆ ਸੋਨੀਪਤ ਦਾ ਰਹਿਣ ਵਾਲਾ ਹੈ।ਉਸ ਨੂੰ ਦੁਆਰਕਾ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ।ਕਤਲ ਦੇ ਮਾਮਲੇ ਵਿੱਚ ਪੁਲਿਸ ਨੂੰ ਇਹਨਾਂ ਦੀ ਤਲਾਸ਼ ਸੀ। ਦੋਵੇ ਉੱਤੇ ਨਿਸ਼ਾ ਪਹਿਲਵਾਨ ਅਤੇ ਉਸਦੇ ਭਰਾ ਸੂਰਜ ਦਾ ਕਤਲ ਕਰਨ ਦਾ ਇਲਜ਼ਾਮ ਹੈ।

ਇਸ ਤੋਂ ਪਹਿਲਾਂ ਸੋਨੀਪਤ ਪੁਲਿਸ ਮੁਲਜ਼ਮ ਪਵਨ ਦੀ ਪਤਨੀ ਸੁਜਾਤਾ ਅਤੇ ਉਸਦੇ ਸਾਲੇ ਅਮਿਤ ਨੂੰ ਗ੍ਰਿਫ਼ਤਾਰ (Nisha Dahiya Murder Two Accuse Arrested)ਕੀਤਾ। ਪੁਲਿਸ ਦਾ ਦਾਅਵਾ ਹੈ ਕਿ ਸੁਜਾਤਾ ਅਤੇ ਅਮਿਤ ਇਸ ਵਾਰਦਾਤ ਦੇ ਮੁੱਖ ਸਾਜ਼ਸ਼ੀ ਹਨ ਅਤੇ ਵਾਰਦਾਤ ਦੇ ਵਕਤ ਮੌਕੇ ਉੱਤੇ ਮੌਜੂਦ ਵੀ ਸਨ।

ਕੀ ਹੈ ਪੂਰਾ ਮਾਮਲਾ ?

ਨਿਸ਼ਾ ਦਹੀਆ ਹਲਾਲਪੁਰ ਪਿੰਡ ਵਿੱਚ ਸਥਿਤ ਸੁਸ਼ੀਲ ਕੁਮਾਰ ਐਕਡਮੀ (Sushil Kumar Academy)ਵਿੱਚ ਕੁਸ਼ਤੀ ਦੀ ਪ੍ਰੈਕਟਿਸ ਕਰਦੀ ਸੀ। 10 ਨਵੰਬਰ ਨੂੰ ਦੁਪਹਿਰ ਬਾਅਦ ਉਹ ਐਕਡਮੀ ਵਿੱਚ ਆਪਣੇ ਭਰਾ ਅਤੇ ਮਾਂ ਦੇ ਨਾਲ ਆਈ ਸੀ।ਐਕਡਮੀ ਵਿੱਚ ਪਹਿਲਾਂ ਤੋਂ ਹੀ ਮੌਜੂਦ ਸੰਚਾਲਕ ਪਵਨ ਅਤੇ ਉਸਦੇ ਕੁੱਝ ਸਾਥੀਆਂ ਨੇ ਤਿੰਨਾਂ ਉੱਤੇ ਤਾਬੜ ਤੋੜ ਫਾਇਰਿੰਗ ਕੀਤੀ। ਪੋਸਟਮਾਰਟਮ ਕਰਨ ਵਾਲੇ ਡਾਕਟਰ ਜੈ ਭਗਵਾਨ ਤੋਂ ਪਤਾ ਚਲਾ ਹੈ ਕਿ 4 ਗੋਲੀਆਂ ਨਿਸ਼ਾ ਨੂੰ ਲੱਗੀ ਜਦੋਂ ਕਿ ਤਿੰਨ ਗੋਲੀਆਂ ਉਸਦੇ ਭਰਾ ਨੂੰ ਅਤੇ ਇੱਕ ਗੋਲੀ ਉਸਦੀ ਮਾਂ ਧਨਪਤੀ ਦੇ ਮੋਡੇ ਉੱਤੇ ਲੱਗੀ। ਗੋਲੀ ਲੱਗਣ ਨਾਲ ਨਿਸ਼ਾ ਅਤੇ ਉਸਦੇ ਭਰਾ ਦੀ ਮੌਕੇ ਉੱਤੇ ਮੌਤ (Double Murder In Sonipat)ਹੋ ਗਈ। ਜਦੋਂ ਕਿ ਉਨ੍ਹਾਂ ਦੀ ਮਾਂ ਦਾ ਰੋਹਤਕ ਵਿੱਚ ਇਲਾਜ ਚੱਲ ਰਿਹਾ ਸੀ। ਜਿੱਥੋਂ ਉਨ੍ਹਾਂ ਨੂੰ ਦਿੱਲੀ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਭਰਾ -ਭੈਣ ਦਾ ਹੋਇਆ ਅੰਤਮ ਸੰਸਕਾਰ

ਵੀਰਵਾਰ ਨੂੰ ਸੋਨੀਪਤ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਦੇ ਬਾਅਦ ਨਿਸ਼ਾ ਅਤੇ ਸੂਰਜ ਦੋਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਘਰ ਲਿਆਇਆ ਗਿਆ। ਪੂਰੇ ਪਿੰਡ ਦੇ ਲੋਕ ਨਿਸ਼ਾ ਦੇ ਘਰ ਇੱਕਠੇ ਹੋ ਚੁੱਕੇ ਸਨ।ਰਿਸ਼ਤੇਦਾਰਾਂ ਨੇ ਜ਼ਿਆਦਾ ਸਮਾਂ ਨਾ ਲਗਾਉਂਦੇ ਹੋਏ ਪਿੰਡ ਦੇ ਹੀ ਸ਼ਮਸ਼ਾਨ ਘਾਟ ਵਿੱਚ ਦੋਨੇ ਭਰਾ-ਭੈਣ ਦਾ ਇਕੱਠੇ ਦਾਹ ਸੰਸਕਾਰ ਕਰ ਦਿੱਤਾ। ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਭਾਰੀ ਗਿਣਤੀ ਵਿੱਚ ਪੇਂਡੂ ਮੌਜੂਦ ਰਹੇ। ਇਸ ਦੌਰਾਨ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਅਤੇ ਸੀਆਰਪੀਐਫ ਦੀ ਟੁਕੜੀ ਵੀ ਤੈਨਾਤ ਰਹੀ।

ਇਹ ਵੀ ਪੜੋ:"ਸੁਖਬੀਰ ਬਾਦਲ ਨੂੰ ਫਸਾਉਂਣ ਦੀ ਕੋਸ਼ਿਸ"

ETV Bharat Logo

Copyright © 2024 Ushodaya Enterprises Pvt. Ltd., All Rights Reserved.