ETV Bharat / bharat

ਸ਼ਿਵਾਲਿਕ ਦੀ ਪਹਾੜੀਆਂ 'ਚ ਨਜ਼ਰ ਆਇਆ ਦੁਨੀਆ ਦਾ ਸਭ ਤੋਂ ਲੰਬਾ ਕਿੰਗ ਕੋਬਰਾ - ਫਾਂਦੀ ਪਿੰਡ

ਹਿਮਾਚਲ ਦੇ ਸਿਰਮੌਰ ਜ਼ਿਲ੍ਹੇ ਦੀਆਂ ਸ਼ਿਵਾਲਿਕ ਪਹਾੜੀਆਂ 'ਚ ਦੁਨੀਆ ਦਾ ਸਭ ਤੋਂ ਲੰਬਾ ਤੇ ਜ਼ਹਿਰੀਲਾ ਸੱਪ ਕਿੰਗ ਕੋਬਰਾ ਵੇਖਿਆ ਗਿਆ ਹੈ। ਜੰਗਲਾਤ ਵਿਭਾਗ ਦੇ ਏਪੀਸੀਸੀਐਫ ਅਨਿਲ ਠਾਕੁਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਇਸ ਦੇ ਕਿੰਗ ਕੋਬਰਾ ਨੂੰ ਹਿਮਾਚਲ 'ਚ ਨਹੀਂ ਵੇਖਿਆ ਗਿਆ ਹੈ।

ਨਜ਼ਰ ਆਇਆ ਦੁਨੀਆ ਦਾ ਸਭ ਤੋਂ ਲੰਬਾ ਕਿੰਗ ਕੋਬਰਾ

author img

By

Published : Jun 5, 2021, 7:11 PM IST

ਨਾਹਨ: ਦੁਨੀਆ ਦਾ ਸਭ ਤੋਂ ਲੰਬਾ ਜ਼ਹਿਰੀਲਾ ਸੱਪ ਕਿੰਗ ਕੋਬਰਾ ਦੇਵਭੂਮੀ ਹਿਮਾਚਲ ਦੇ ਸਿਰਮੌਰ ਜ਼ਿਲ੍ਹੇ ਦੀ ਸ਼ਿਵਾਲਿਕ ਪਹਾੜੀਆਂ 'ਚ ਦੇਖਿਆ ਗਿਆ ਹੈ। ਜੰਗਲਾਤ ਵਿਭਾਗ ਦੇ ਮੁਤਾਬਕ,ਸੂਬੇ ਵਿੱਚ ਇੰਨਾ ਵੱਡਾ ਕਿੰਗ ਕੋਬਰਾ ਪਹਿਲਾਂ ਕਦੇ ਵੀ ਨਹੀਂ ਵੇਖਿਆ ਗਿਆ ਸੀ।

ਹਾਲਾਂਕਿ ਇਸ ਕਿੰਗ ਕੋਬਰਾ ਨੂੰ ਕੁਝ ਹਫ਼ਤੇ ਪਹਿਲਾਂ ਵੇਖਿਆ ਗਿਆ ਸੀ, ਪਰ ਹੁਣ ਇਸ ਨਾਲ ਜੁੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਮਾਮਲਾ ਜ਼ਿਲ੍ਹੇ ਦੀ ਕੋਲਾਰ ਪੰਚਾਇਤ ਦੇ ਪਿੰਡ ਫੰਡੀ ਦਾ ਹੈ।

ਹਿਮਾਚਲ 'ਚ ਪਹਿਲੀ ਵਾਰ ਕਿੰਗ ਕੋਬਰਾ ਵੇਖੇ ਜਾਣ ਦਾ ਦਾਅਵਾ

ਜੰਗਲਾਤ ਵਿਭਾਗ ਦੇ ਮਾਹਰਾਂ ਦੇ ਮੁਤਾਬਕ, ਭਾਰਤ ਦਾ ਨੈਸ਼ਨਲ ਰੈਪਟਾਈਲ ਕਿੰਗ ਕੋਬਰਾ ਦੇਸ਼ ਦੇ ਕਈ ਹਿੱਸਿਆ 'ਚ ਪਾਇਆ ਜਾਂਦਾ ਹੈ। ਇਨ੍ਹਾਂ ਵਿੱਚ ਜਿਆਦਾਤਰ ਰੇਨ ਫੌਰੈਸਟ ਖੇਤਰ ਜਿਵੇਂ ਭਾਰਤ ਦੇ ਪੂਰਬੀ ਤੇ ਪੱਛਮੀ ਘਾਟ, ਉੱਤਰ ਪੂਰਬੀ ਸੂਬੇ, ਸੁੰਦਰਵਨ ਤੇ ਅੰਡਮਾਨ ਨਿਕੋਬਾਰ ਵਰਗੇ ਕੁੱਝ ਇਲਾਕੇ ਆਉਂਦੇ ਹਨ। ਇਸ ਤੋਂ ਇਲਾਵਾ ਉਤਰਾਖੰਡ ਦੇ ਕੁੱਝ ਇਲਾਕਿਆਂ 'ਚ ਵੀ ਕਿੰਗ ਕੋਬਰਾ ਵੇਖਿਆ ਗਿਆ , ਪਰ ਦੇਵ ਭੂਮੀ ਹਿਮਾਚਲ 'ਚ ਇਸ ਨੂੰ ਪਹਿਲੀ ਵਾਰੇ ਵੇਖੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਨਜ਼ਰ ਆਇਆ ਦੁਨੀਆ ਦਾ ਸਭ ਤੋਂ ਲੰਬਾ ਕਿੰਗ ਕੋਬਰਾ

ਸ਼ਿਵਾਲਿਕ ਪਹਾੜੀ 'ਤੇ ਵਿਖਿਆ ਕਿੰਗ ਕੋਬਰਾ

ਕਿੰਗ ਕੋਬਰਾ ਦਾ ਦਿਖਾਈ ਦੇਣ ਜੰਗਲਾਤ ਵਿਭਾਗ ਲਈ ਵੱਡੀ ਗੱਲ ਹੈ। ਜਾਣਕਾਰੀ ਮੁਤਾਬਕ ਫਾਂਦੀ ਪਿੰਡ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਉੱਤੇ ਇੱਕ ਸਥਾਨਕ ਵਿਅਕਤੀ ਪ੍ਰਵੀਨ ਨੇ ਜਿਸ ਸਮੇਂ ਕਿੰਗ ਕੋਬਰਾ ਦੀਆਂ ਤਸਵੀਰਾਂ ਲਈਆਂ, ਉਸ ਵੇਲੇ ਉਹ ਇਸ ਗੱਲ ਤੋਂ ਬਿਲਕੁੱਲ ਅਨਜਾਣ ਸੀ ਕਿ ਇਹ ਕਿੰਨਾ ਕੁ ਜ਼ਹਿਰੀਲਾ ਹੈ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦਾ ਸਭ ਤੋਂ ਜ਼ਹਿਰੀਲਾ ਸੱਪ ਕਿੰਗ ਕੋਬਰਾ ਹੈ।

12 ਤੋਂ 15 ਫੁੱਟ ਕੋਬਰਾ ਦੀ ਲੰਬਾਈ

ਪ੍ਰਵੀਨ ਨੂੰ ਕੋਬਰਾ ਉਸ ਵੇਲੇ ਵਿਖਾਈ ਦਿੱਤਾ, ਜਦੋਂ ਉਹ ਆਪਣੇ ਪਾਲਤੂ ਕੁੱਤੇ ਨਾਲ ਸਵੇਰ ਦੀ ਸੈਰ ਲਈ ਗਿਆ ਸੀ। ਇਸ ਵਿਚਾਲੇ ਕੁੱਤੇ ਨੇ ਕਿੰਗ ਕੋਬਰਾ ਦੀ ਮੌਜੂਦਗੀ ਦਾ ਅਹਿਸਾਸ ਕਰ ਲਿਆ ਤੇ ਮਾਲਕ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੌਰਾਨ ਪ੍ਰਵੀਨ ਦੀ ਨਜ਼ਰ ਕੋਬਰਾ 'ਤੇ ਪਈ।

ਦੱਸਣਯੋਗ ਹੈ ਕਿ ਫਾਂਦੀ ਪਿੰਡ ਵਿੱਚ ਵੇਖੇ ਗਏ ਇਸ ਕਿੰਗ ਕੋਬਰਾ ਦੀ ਲੰਬਾਈ 12 ਤੋਂ 15 ਫੁੱਟ ਵਿਚਾਲੇ ਮਾਪੀ ਜਾ ਰਹੀ ਹੈ। ਦੂਜੇ ਪਾਸੇ ਇਸ ਮਾਮਲੇ 'ਚ ਜੰਗਲਾਤ ਵਿਭਾਗ ਦੇ ਏਪੀਸੀਸੀਐਫ ਅਨਿਲ ਠਾਕੁਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਇਸ ਦੇ ਕਿੰਗ ਕੋਬਰਾ ਨੂੰ ਹਿਮਾਚਲ 'ਚ ਨਹੀਂ ਵੇਖਿਆ ਗਿਆ ਹੈ।

ਇਹ ਵੀ ਪੜ੍ਹੋ : ਗੁਰਪ੍ਰੀਤ ਸਿੰਘ ਦਾ ਮਾਡਲ 1984 ਦੇ ਅਕਾਲ ਤਖ਼ਤ ਸਾਹਿਬ ਦੀ ਦਿਖਾ ਰਿਹਾ ਝਲਕ

ETV Bharat Logo

Copyright © 2025 Ushodaya Enterprises Pvt. Ltd., All Rights Reserved.