ਨਵੀਂ ਦਿੱਲੀ : ਹਰ ਸਾਲ ਪੁਰੇ ਵਿਸ਼ਵ ਵਿੱਚ 27 ਸਤੰਬਰ ਨੂੰ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ ਜਾਂਦਾ ਹੈ। ਦੁਨਿਆ ਦਾ ਹਰੇਕ ਇਨਸਾਨ ਘੁੰਮਣਾ ਫਿਰਨਾ ਚਾਹੁੰਦਾ ਹੈ। ਨਵੀਂ-ਨਵੀਂ ਜਗਹਾਂ ਤੇ ਜਾ ਕੇ ਉੱਥੇ ਦੀ ਖੁਬਸੁਰਤੀ ਨੂੰ ਆਪਣੀ ਅੱਖਾਂ ਵਿੱਚ ਕੈਦ ਕਰਕੇ ਉਸ ਜਗਹਾ ਦੇ ਸੱਭਿਆਚਾਰ ਨੂੰ ਜਾਣਨਾ ਲੋਕਾਂ ਬਹੁਤ ਪਸੰਦ ਹੈ। ਯਾਤਰੀਆਂ ਦੇ ਨਾਲ -ਨਾਲ, ਸੈਰ -ਸਪਾਟਾ ਖੇਤਰ ਨੂੰ ਵੀ ਕੋਰੋਨਾਵਾਇਰਸ ਦੀ ਮਾਰ ਝੱਲਣੀ ਪਈ। ਇਸ ਨਾਲ ਲੋਕਾਂ ਨੂੰ ਸੈਰ ਸਪਾਟਾ ਖੇਤਰ ਛੱਡ ਕੇ ਦੂਜੇ ਖੇਤਰਾਂ ਵਿੱਚ ਨੌਕਰੀਆਂ ਦੀ ਭਾਲ ਵਿੱਚ ਮਜਬੂਰ ਹੋਣਾ ਪਿਆ।
ਵਿਸ਼ਵ ਸੈਰ ਸਪਾਟਾ ਦਿਵਸ ਦੀ ਮਹੱਤਤਾ
ਵਿਸ਼ਵ ਸੈਰ ਸਪਾਟਾ ਨੂੰ ਮਨਾਉਣ ਦਾ ਮੁੱਖ ਉਦੇਸ਼ ਇਹ ਹੈ ਕਿ ਲੋਕਾਂ ਵਿੱਚ ਸਮਾਜਿਕ, ਸੱਭਿਆਚਰਕ , ਰਾਜਨੀਤਿਕ ਅਤੇ ਆਰਥਿਕ ਮੁੱਲਾ ਨੂੰ ਵਧਾਉਣਾ ਅਤੇ ਉਨ੍ਹਾਂ ਦਾ ਵਿਕਾਸ ਕਰਨ ਅਤੇ ਆਪਸੀ ਸਮਝ ਨੂੰ ਵਧਾਉਣ ਵਿੱਚ ਸਹਾਇਤਾ ਕਰਦਾ ਹੈ।
ਵਿਸ਼ਵ ਸੈਰ ਸਪਾਟਾ ਦਿਵਸ ਦੀ ਥੀਮ
ਹਰ ਸਾਲ ਇਹ ਖਾਸ ਦਿਨ ਇਕ ਵਿਸ਼ੇਸ਼ ਥੀਮ ਨਾਲ ਮਨਾਇਆ ਜਾਂਦਾ ਹੈ। ਇਸ ਦੀ ਵਿਸ਼ਵ ਸੈਰ ਸਪਾਟਾ ਦਿਵਸ ਦੀ 2021 ਦੀ ਥੀਮ ਸਮਾਵੇਸ਼ੀ ਵਿਕਾਸ ਲਈ ਸੈਰ ਸਪਾਟਾ (tourisam for inclusive growth) ਹੈ।
ਵਿਸ਼ਵ ਸੈਰ ਸਪਾਟਾ ਦਿਵਸ ਦਾ ਇਤਿਹਾਸ
ਦੱਸ ਦਈਏ ਕਿ ਇਸ ਦਿਨ ਦਾ ਇਤਿਹਾਸ ਜ਼ਿਆਦਾ ਪੁਰਾਣਾ ਨਹੀਂ ਹੈ, ਪਰ ਬਹੁਤ ਮਹੱਤਵਪੂਰਨ ਹੈ। ਵਿਸ਼ਵ ਸੈਰ ਸਪਾਟਾ ਦਿਵਸ ਦੀ ਸ਼ੁਰੂਆਤ ਸਾਲ 1980 ਵਿੱਚ ਸਯੁੰਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ ਦੇ ਦੁਆਰਾ ਕੀਤੀ ਗਈ ਸੀ। ਇਸ ਤਾਰੀਖ ਦੀ ਚੋਣ ਦਾ ਮੁੱਖ ਮਕਸਦ ਇਹ ਸੀ ਕਿ ਇਸ ਦਿਨ ਸਾਲ 1970 ਵਿੱਚ ਵਿਸ਼ਵ ਸੈਰ ਸਪਾਟਾ ਦਿਵਸ ਦਾ ਸੰਵਿਧਾਨ ਸਵੀਕਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋਂ : ਅੱਜ ਹੈ ਭਾਰਤ ਮਾਤਾ ਦੇ ਮਹਾਨ ਸਪੁੱਤਰ ਸ਼ਹੀਦੇ ਆਜਮ ਭਗਤ ਸਿੰਘ ਦਾ ਜਨਮਦਿਨ