ਚੰਡੀਗੜ੍ਹ: ਵਿਸ਼ਵ ਮੀਂਹ ਦਿਵਸ ਹਰ ਸਾਲ 29 ਜੁਲਾਈ ਨੂੰ ਮਨਾਇਆ ਜਾਂਦਾ ਹੈ। 29 ਜੁਲਾਈ ਦੁਨੀਆ ਦੇ ਬਾਕੀ ਹਿੱਸਿਆ ਦੇ ਲਈ ਆਮ ਦਿਨਾਂ ਵਾਂਗ ਹੈ ਪਰ ਵੇਨਸਬਰਗ ਪੇਨਸਿਲਵੇਨਿਆ ਦੇ ਲੋਕਾਂ ਦੇ ਲਈ ਇਹ ਹਰ ਸਾਲ ਪੀੜੀ ਦਰ ਪੀੜੀ ਤੱਕ ਮਨਾਇਆ ਜਾਣ ਨਾਲਾ ਇੱਕ ਅਸਾਧਾਰਨ ਦਿਨ ਹੈ।
ਧਰਤੀ ’ਤੇ ਸਾਰਾ ਜੀਵਨ ਮੀਂਹ ’ਤੇ ਨਿਰਭਰ ਕਰਦਾ ਹੈ। ਮੀਂਹ ਦੂਨੀਆ ਨੂੰ ਸੁੰਦਰ ਅਤੇ ਹਰਿਆ ਭਰਿਆ ਬਣਾਉਂਦੀ ਹੈ। ਮੀਂਹ ਅੱਜ ਅਤੇ ਭਵਿੱਖ ਲਈ ਬਹੁਤ ਹੀ ਜਿਆਦਾ ਜਰੂਰੀ ਹੈ। ਇਸ ਦਿਨ ਨੂੰ ਮਨਾਉਣ ਦੇ ਲਈ ਤੁਹਾਨੂੰ ਕਿਸਾਨ ਹੋਣ ਦੀ ਲੋੜ ਨਹੀਂ ਹੈ। ਇਸ ਦਿਨ ਨੂੰ ਮਨਾਉਣ ਦੇ ਲਈ ਵਿਅਕਤੀ ਕੁਝ ਵੀ ਕਰ ਸਕਦਾ ਹੈ।
ਵਿਸ਼ਵ ਮੀਂਹ ਦਿਵਸ ਕਿਉਂ ਮਨਾਇਆ ਜਾਂਦਾ ਹੈ?
ਇਹ ਇੱਕ ਅਜਿਹਾ ਦਿਨ ਹੈ ਜਿਸ ਨੂੰ ਪਿਛਲੇ ਕਾਫੀ ਸਮੇਂ ਤੋਂ ਮਨਾਇਆ ਜਾ ਰਿਹਾ ਹੈ ਅਸਲ ਚ ਮੀਂਹ ਦਿਵਸ ਪਹਿਲੀ ਵਾਰ 1800 ਦੇ ਅੰਤ ’ਚ ਮਨਾਇਆ ਗਿਆ ਸੀ। ਉਸ ਸਮੇਂ ਫਾਰਮਾਸਿਸਟ ਸੀ ਜਿਨ੍ਹਾਂ ਦਾ ਨਾਂ ਵਿਲੀਅਮ ਐਲਿਸਨ ਹੈ ਉਨ੍ਹਾਂ ਦੇ ਕੋਲ ਇੱਕ ਦਵਾਈ ਦੀ ਦੁਕਾਨ ਸੀ ਜੋ ਹਾਈ ਸਟ੍ਰੀਟ ’ਤੇ ਸਥਿਤ ਸੀ ਜੋ ਕਿ ਵੇਨਸਬਰਗ ਪੇਨਸਿਲਵੇਨਿਆ ਚ ਮੁੱਖ ਸੜਕ ਹੈ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਹਮੇਸ਼ਾ ਅਜਿਹਾ ਲਗਦਾ ਹੈ ਕਿ 29 ਜੁਲਾਈ ਨੂੰ ਮੀਂਹ ਪੈਂਦਾ ਹੈ।
ਇਹ ਵੀ ਪੜੋ: ਹਿਮਾਚਲ 'ਚ ਫਿਲਹਾਲ ਮੀਂਹ ਤੋਂ ਨਹੀਂ ਮਿਲੇਗੀ ਕੋਈ ਰਾਹਤ, 3 ਅਗਸਤ ਤੱਕ ਖਰਾਬ ਰਹੇਗਾ ਮੌਸਮ
ਫਿਲਹਾਲ ਇਸ ਸਮੇਂ ਮਾਨਸੂਨ ਨੇ ਵੱਖ ਵੱਖ ਸੂਬਿਆਂ ’ਚ ਆਪਣੀ ਦਸਤਕ ਦੇ ਦਿੱਤੀ ਹੈ। ਮਾਨਸੂਨ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਵੀ ਚਿਹਰੇ ਖਿੜ ਗਏ ਹਨ। ਕਈ ਥਾਵਾਂ ਤੇ ਮੀਂਹ ਕਾਰਨ ਹੜ ਦਾ ਖਤਰਾ ਬਣਿਆ ਹੋਇਆ ਹੈ।
ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
ਦੱਸ ਦਈਏ ਕਿ ਹਿਮਾਚਲ 'ਚ 48 ਘੰਟਿਆਂ ਲਈ ਮੌਸਮ ਵਿਭਾਗ ਨੇ ਭਾਰੀ ਮੀਂਹ ਨੂੰ ਲੈ ਕੇ ਸੂਬੇ ਦੇ 10 ਜ਼ਿਲ੍ਹਿਆਂ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਜ਼ਮੀਨ ਖਿਸਕਣ ਅਤੇ ਨਦੀਆਂ ਦੇ ਉਛਾਲ 'ਚ ਹੋਣ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।
ਪੰਜਾਬ ਅਤੇ ਹਰਿਆਣਾ ’ਚ ਮੌਸਮ ਵਿਭਾਗ ਵੱਲੋਂ 48-72 ਘੰਟਿਆਂ ਦੌਰਾਨ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਫਿਲਹਾਲ ਇਸ ਸਮੇਂ ਪੰਜਾਬ ’ਚ ਬੱਦਲ ਛਾਏ ਹੋਏ ਹਨ।
ਇਹ ਵੀ ਪੜੋ: ਮੀਂਹ ਦਾ ਅਜਿਹਾ ਨਜ਼ਾਰਾ ਦੇਖ ਹੋਵੇਗੀ ਰੂਹ ਖੁਸ਼, ਦੇਖੋ ਵਾਇਰਲ ਵੀਡੀਓ