ETV Bharat / bharat

ਸੰਪੂਰਨ ਭੋਜਨ ਹੁੰਦਾ ਹੈ ਦੁੱਧ:ਵਰਲਡ ਮਿਲਕ ਡੇਅ 2021

ਦੁਨੀਆ ਭਰ 'ਚ ਦੁੱਧ ਨੂੰ ਸੁਪਰ ਫੂਡ ਦੀ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ, ਕਿਉਂਕਿ ਇਸ ਵਿੱਚ ਲੋੜੀਂਦੇ ਸਾਰੇ ਹੀ ਪੋਸ਼ਕ ਤੱਤ ਹੁੰਦੇ ਹਨ। ਹਰ ਸਾਲ 1 ਜੂਨ ਨੂੰ ਵਰਲਡ ਮਿਲਕ ਡੇਅ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਮਹਿਜ਼ ਦੁੱਧ ਨਹੀਂ ਬਲਕਿ ਦੁੱਧ ਦੇ ਉਤਪਾਦਨ ਤੇ ਇਸ ਨਾਲ ਬਣੇ ਉਤਪਾਦਾਂ ਨੂੰ ਵਧਾਉਣਾ ਹੈ। ਇਨ੍ਹਾਂ ਉਦਯੋਗਾਂ ਨਾਲ ਜੁੜੇ ਲੋਕਾਂ ਨੂੰ ਉਤਸ਼ਾਹਤ ਕਰਨਾ ਹੈ ਅਤੇ ਹਰ ਉਮਰ ਦੇ ਲੋਕਾਂ ਨੂੰ ਦੁੱਧ ਤੇ ਡੇਅਰੀ ਉਤਪਾਦਾਂ ਦੇ ਇਸਤੇਮਾਲ ਨੂੰ ਲੈ ਕੇ ਪ੍ਰੇਰਤ ਕਰਨ ਦੇ ਉਦੇਸ਼ ਨਾਲ ਹਰ ਸਾਲ 1 ਜੂਨ ਨੂੰ ਵਰਲਡ ਮਿਲਕ ਡੇਅ ਮਨਾਇਆ ਜਾਂਦਾ ਹੈ।

ਵਰਲਡ ਮਿਲਕ ਡੇਅ 2021
ਵਰਲਡ ਮਿਲਕ ਡੇਅ 2021
author img

By

Published : Jun 1, 2021, 3:59 PM IST

ਦੁੱਧ ਤੇ ਦੁੱਧ ਤੋਂ ਬਣੇ ਡੇਅਰੀ ਉਤਪਾਦ ਲਗਭਗ ਹਮੇਸ਼ਾਂ ਹੀ ਮਨੁੱਖੀ ਖੁਰਾਕ ਦਾ ਇੱਕ ਮਹੱਤਵਪੂਰਣ ਹਿੱਸਾ ਰਹੇ ਹਨ। ਹਰ ਕਿਸਮ ਦੇ ਪੋਸ਼ਣ ਨਾਲ ਭਰਪੂਰ ਦੁੱਧ ਹਰ ਉਮਰ ਦੇ ਲੋਕਾਂ ਦੀ ਸਿਹਤ ਨੂੰ ਲਾਭ ਪਹੁੰਚਾਉਂਦਾ ਹੈ। ਵਰਲਡ ਮਿਲਕ ਡੇਅ ਹਰ ਸਾਲ ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਸੰਗਠਨ (ਏਐਫਓ) ਦੀ ਸਰਪ੍ਰਸਤੀ ਹੇਠ 1 ਜੂਨ ਨੂੰ ਮਨਾਇਆ ਜਾਂਦਾ ਹੈ। ਜਿਸ ਨਾਲ ਲੋਕਾਂ ਨੂੰ ਵਿਸ਼ਵਵਿਆਪੀ ਭੋਜਨ ਵਜੋਂ ਦੁੱਧ ਅਤੇ ਦੁੱਧ ਦੇ ਉਤਪਾਦਾਂ ਦੀ ਮਹੱਤਤਾ ਸਬੰਧੀ ਪ੍ਰਾਪਤੀਆਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਸਾਲ 2001 ਵਿੱਚ ਸ਼ੁਰੂ ਹੋਏ ਇਸ ਸਮਾਗਮ ਵਿੱਚ ਹਰ ਸਾਲ 70 ਤੋਂ ਵੱਧ ਦੇਸ਼ ਹਿੱਸਾ ਲੈਂਦੇ ਹਨ। ਮਹੱਤਵਪੂਰਣ ਗੱਲ ਇਹ ਹੈ ਕਿ ਇਸ ਸਾਲ ਵਰਲਡ ਮਿਲਕ ਡੇਅ ਆਪਣੀ 21 ਵੀਂ ਵਰ੍ਹੇਗੰਠ ਮਨਾ ਰਿਹਾ ਹੈ।

ਇਸ ਸਾਲ "ਵਰਲਡ ਮਿਲਕ ਡੇਅ 2021" "ਵਾਤਾਵਰਣ, ਪੋਸ਼ਣ ਅਤੇ ਸਮਾਜਿਕ ਆਰਥਿਕ ਸ਼ਕਤੀਕਰਨ ਦੇ ਨਾਲ-ਨਾਲ ਡੇਅਰੀ ਸੈਕਟਰ ਵਿੱਚ ਸਥਿਰਤਾ" ਵਿਸ਼ੇ 'ਤੇ ਮਨਾਇਆ ਜਾ ਰਿਹਾ ਹੈ। ਇਸ ਵਿਸ਼ੇ ਦਾ ਮੁੱਖ ਉਦੇਸ਼ ਲੋਕਾਂ 'ਚ ਦੁੱਧ ਤੇ ਡੇਅਰੀ ਉਤਪਾਦਾਂ ਨੂੰ ਨਿਯਮਿਤ ਖੁਰਾਕ ਵਿੱਚ ਸ਼ਾਮਲ ਕਰਨ ਬਾਰੇ ਜਾਗਰੂਕਤਾ ਫੈਲਾਉਣਾ ਹੈ, ਤਾਂ ਜੋ ਲੋਕਾਂ ਦੀ ਸਿਹਤ 'ਚ ਸੁਧਾਰ ਹੋ ਸਕੇ।

ਦੁੱਧ 'ਚ ਮਿਲਣ ਵਾਲੇ ਪੌਸ਼ਟਿਕ ਤੱਤ

ਦੁੱਧ ਨੂੰ ਸੰਪੂਰਨ ਭੋਜਨ ਦੀ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ। ਕਿਉਂਕਿ ਇਸ 'ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਸਰੀਰ ਲਈ ਬਹੁਤ ਜ਼ਰੂਰੀ ਹਨ। ਦੁੱਧ ਕੈਲਸੀਅਮ ਅਤੇ ਪ੍ਰੋਟੀਨ ਦਾ ਵੱਡਾ ਸਰੋਤ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਦੁੱਧ 'ਚ ਵਿਟਾਮਿਨ A, D, K ਅਤੇ E, ਮੈਗਨੀਸ਼ੀਅਮ, ਆਇਓਡੀਨ, ਫਾਸਫੋਰਸ ਅਤੇ ਰਿਬੋਫਲੇਵਿਨ ਹੁੰਦੇ ਹਨ। ਦੁੱਧ ਦੀ ਵਰਤੋਂ ਹਰ ਉਮਰ ਦੇ ਲੋਕਾਂ ਲਈ ਲਾਭਕਾਰੀ ਹੈ।

ਦੁੱਧ ਦੇ ਫਾਇਦੇ

  • ਦੁੱਧ ਕੈਲਸੀਅਮ ਦਾ ਇੱਕ ਵੱਡਾ ਤੇ ਕੁਦਰਤੀ ਸਰੋਤ ਮੰਨਿਆ ਜਾਂਦਾ ਹੈ, ਇਸ ਲਈ ਇਹ ਮੰਨਿਆ ਜਾਂਦਾ ਹੈ ਕਿ ਇਹ ਨਾ ਸਿਰਫ ਹੱਡੀਆਂ ਨੂੰ ਨੁਕਸਾਨ ਅਤੇ ਵਿਕਾਰ ਤੋਂ ਬਚਾਉਂਦਾ ਹੈ, ਬਲਕਿ ਉਨ੍ਹਾਂ ਦੀ ਸਿਹਤ ਨੂੰ ਕਾਇਮ ਵੀ ਰੱਖਦਾ ਹੈ। ਦੁੱਧ ਹੱਡੀਆਂ ਨੂੰ ਮਜ਼ਬੂਤ ​​ਬਣਾ ਕੇ ਬੁਢਾਪੇ 'ਚ ਓਸਟੀਓਪਰੋਸਿਸ (ਇੱਕ ਕਿਸਮ ਦੀ ਹੱਡੀਆਂ ਦੀ ਬਿਮਾਰੀ) ਤੇ ਫ੍ਰੈਕਚਰ ਨੂੰ ਰੋਕਣ 'ਚ ਮਦਦ ਕਰਦਾ ਹੈ, ਖ਼ਾਸਕਰ ਬੱਚਿਆਂ 'ਚ, ਹੱਡੀਆਂ ਦੇ ਵਿਕਾਸ ਵਿੱਚ ਦੁੱਧ ਦੀ ਭੂਮਿਕਾ ਨੂੰ ਮਹੱਤਵਪੂਰਣ ਮੰਨਿਆ ਜਾਂਦਾ ਹੈ।
  • ਦੁੱਧ ਵਿੱਚ ਕੈਸਿਨ ਤੇ ਉਹ ਪ੍ਰੋਟੀਨ ਪਾਏ ਜਾਂਦੇ ਹਨ ਜੋ ਉੱਚ ਪੱਧਰੀ ਪ੍ਰੋਟੀਨ ਹੁੰਦੇ ਹਨ। ਇਹ ਮਾਸਪੇਸ਼ੀਆਂ ਨੂੰ ਬਣਾਉਣ 'ਚ ਤੇ ਮਾਸਪੇਸ਼ੀਆਂ ਦੇ ਨੁਕਸਾਨ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।
  • ਦੁੱਧ 'ਚ ਪਾਏ ਜਾਣ ਵਾਲੇ ਕੈਲਸ਼ੀਅਮ ਅਤੇ ਫਾਸਫੋਰਸ ਵਰਗੇ ਪੌਸ਼ਟਿਕ ਤੱਤਾਂ ਦੰਦਾਂ ਨੂੰ ਕੈਵਿਟੀ ਤੋਂ ਬਚਾ ਕੇ ਇਨ੍ਹਾਂ ਦੀ ਸਿਹਤ ਦੀ ਰੱਖਿਆ ਕਰਦੇ ਹਨ।
  • ਐਨਸੀਬੀਆਈ ਦੀ ਵੈਬਸਾਈਟ 'ਤੇ ਇੱਕ ਖੋਜ ਦੇ ਮੁਤਾਬਕ, ਦੁੱਧ ਪੀਣ ਨਾਲ ਈਸੈਮਿਕ ਦਿਲ ਦੀ ਬਿਮਾਰੀ ਤੇ ਈਸੈਮਿਕ ਸਟ੍ਰੋਕ (ਖੂਨ ਦੇ ਥੱਕੇ ਬਣ ਦੇ ਗਠਨ ਕਾਰਨ ਹੋਣ ਵਾਲੇ ਸਟ੍ਰੋਕ) ਦੇ ਜੋਖ਼ਮ ਨੂੰ ਘੱਟ ਕੀਤਾ ਜਾ ਸਕਦਾ ਹੈ।
  • ਦੁੱਧ ਅਤੇ ਡੇਅਰੀ ਉਤਪਾਦਾਂ ਵਿੱਚ ਕੰਜੁਗੇਟਿਡ ਲਿਨੋਲਿਕ ਐਸਿਡ (ਸੀਐਲਏ) ਹੁੰਦਾ ਹੈ, ਜਿਸ ਵਿੱਚ ਭਾਰ ਤੇ ਚਰਬੀ ਨੂੰ ਘਟਾਉਣ ਵਾਲੀਆਂ ਐਂਟੀ-ਓਬੇਸਿਟੀ ਗੁਣ ਹੁੰਦੇ ਹਨ ਜੋ ਸਰੀਰ ਦੇ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ।
  • ਦੁੱਧ 'ਚ ਮੌਜੂਦ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੇਪਟਾਇਡਸ ਸਰੀਰ ਵਿੱਚ ਗਲੂਕੋਜ਼ ਸਹਿਣਸ਼ੀਲਤਾ ਤੇ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਸੰਤੁਲਿਤ ਕਰਦੇ ਹਨ। ਡੇਅਰੀ ਉਤਪਾਦਾਂ ਵਿੱਚ ਮੌਜੂਦ ਫੈਟੀ ਐਸਿਡ ਟਾਈਪ -2 ਸ਼ੂਗਰ ਦੇ ਜੋਖ਼ਮ ਨੂੰ ਘਟਾ ਸਕਦੇ ਹਨ।
  • ਦੁੱਧ ਅੰਦਰ ਉੱਚ ਮਾਤਰਾ 'ਚ ਵਿਟਾਮਿਨ B1ਪਾਇਆ ਜਾਂਦਾ ਹੈ, ਜੋ ਦਿਮਾਗ ਅਤੇ ਡੀਐਨਏ ਸਿਹਤ ਲਈ ਲਾਭਕਾਰੀ ਹੁੰਦਾ ਹੈ, ਜਦੋਂ ਕਿ ਰਿਬੋਫਲੇਵਿਨ ਵੀ ਇਸ 'ਚ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਸਰੀਰ ਵਿੱਚ ਊਰਜਾ ਬਣਾਈ ਰੱਖਣ ਦਾ ਕੰਮ ਕਰਦਾ ਹੈ।
  • ਦੁੱਧ 'ਚ ਐਂਟੀਸਾਈਡ ਪ੍ਰਭਾਵ ਹੁੰਦਾ ਹੈ ਜੋ ਪੇਟ ਦੀਆਂ ਸਮੱਸਿਆਵਾਂ ਜਿਵੇਂ ਬਦਹਜ਼ਮੀ ਤੇ ਐਸਿਡਿਟੀ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦਾ ਹੈ।
  • ਦੁੱਧ 'ਚ ਅਮੀਨੋ ਐਸਿਡ ਟ੍ਰਾਈਟੋਫਨ ਅਤੇ ਮੇਲਾਟੋਨਿਨ ਹੁੰਦੇ ਹਨ, ਜੋ ਨੀਂਦ ਲੈਣ 'ਚ ਮਦਦ ਕਰ ਸਕਦੇ ਹਨ।
  • ਡੇਅਰੀ ਪਦਾਰਥਾਂ ਵਿੱਚ ਮੌਜੂਦ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਖਣਿਜ ਹਾਈਪਰਟੈਨਸ਼ਨ ਦੇ ਜੋਖ਼ਮ ਨੂੰ ਘਟਾਉਣ 'ਚ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ।
  • ਦੁੱਧ ਵਿੱਚ ਉੱਚ ਗੁਣਵੱਤਾ ਵਾਲੇ ਪ੍ਰੋਟੀਨ ਅਮੀਨੋ ਐਸਿਡ ਹੁੰਦੇ ਹਨ। ਸਾਡੇ ਦਿਮਾਗ ਵਿੱਚ ਬਹੁਤ ਸਾਰੇ ਨਿਊਰੋਟ੍ਰਾਂਸਮੀਟਰ ਐਮਿਨੋ ਐਸਿਡ ਦੇ ਬਣੇ ਹੁੰਦੇ ਹਨ ਜੋ ਦਿਮਾਗ ਦੇ ਕੰਮਕਾਜ ਤੇ ਮਾਨਸਿਕ ਸਿਹਤ ਨੂੰ ਪ੍ਰਭਾਵਤ ਕਰਦੇ ਹਨ। ਇਸ ਦੇ ਕਾਰਨ, ਦੁੱਧ ਵਿੱਚ ਮੌਜੂਦ ਪ੍ਰੋਟੀਨ ਬਹੁਤ ਹੱਦ ਤੱਕ ਤਣਾਅ, ਉਦਾਸੀ ਅਤੇ ਚਿੰਤਾ ਨਾਲ ਸੰਬੰਧਿਤ ਵਿਕਾਰ ਨੂੰ ਘਟਾ ਸਕਦੇ ਹਨ।
  • ਦੁੱਧ ਸਾਡੀ ਚਮੜੀ ਨੂੰ ਕੁਦਰਤੀ ਤੌਰ 'ਤੇ ਪੋਸ਼ਣ ਦਿੰਦਾ ਹੈ। ਚਮੜੀ ਵਿੱਚ ਨਮੀ ਮਹਿਜ਼ ਦੁੱਧ ਦੇ ਸੇਵਨ ਨਾਲ ਨਹੀਂ ਬਲਕਿ ਇਸ ਦੀ ਵਰਤੋਂ ਨਾਲ ਵੀ ਰਹਿੰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.