1 ਜੂਨ 2001 ਤੋ ਹਰ ਸਾਲ ਵਿਸ਼ਵ ਦੁੱਧ ਦਿਵਸ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਨਾਲ ਜੁੜੀਆਂ 10 ਵਿਸ਼ੇਸ਼ ਗੱਲਾਂ
1 ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ(FAO) ਵੱਲੋ 1 ਜੂਨ ਨੂੰ ਵਿਸ਼ਵ ਮਿਲਕ ਡੇਅ(World Milk Day 2021) ਵਜੋਂ ਮਨਾਇਆ ਜਾਂਦਾ ਹੈ।
2 ਇਸਦਾ ਉਦੇਸ਼ ਡੇਅਰੀ ਸੈਕਟਰ ਅਤੇ ਦੁੱਧ ਉਤਪਾਦਾਂ ਦੀ ਵਿਸ਼ਵਵਿਆਪੀ ਭੋਜਨ ਦੇ ਰੂਪ ਵਿੱਚ ਮਹੱਤਤਾ ਨੂੰ ਉਜਾਗਰ ਕਰਨਾ ਹੈ।
3 1 ਜੂਨ 2001 ਤੋਂ ਹਰ ਸਾਲ ਇਹ ਦਿਨ ਇਕ ਥੀਮ ਨਾਲ ਮਨਾਇਆ ਜਾ ਰਿਹਾ ਹੈ।
4 2021 ਵਿਚ ਇਸ ਦਾ ਥੀਮ ਡੇਅਰੀ ਸੈਕਟਰ ਵਿਚ ਸਥਿਰਤਾ ਤੇ ਧਿਆਨ ਕੇਂਦ੍ਰਿਤ ਕਰਨਾ ਹੈ।
5 ਦੁੱਧ ਕੈਲਸੀਅਮ ਦਾ ਇੱਕ ਚੰਗਾ ਸਰੋਤ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਕਰਦਾ ਹੈ।
6 ਦੁੱਧ ਵਿਚ ਪ੍ਰੋਟੀਨ ਹੁੰਦਾ ਹੈ ਜੋ ਮਾਸਪੇਸ਼ੀਆਂ ਦੇ ਵਿਕਾਸ ਲਈ ਫਾਇਦੇਮੰਦ ਹੁੰਦਾ ਹੈ।
7 ਕਮਜ਼ੋਰ ਪਾਚਨ, ਚਮੜੀ ਦੀਆਂ ਸਮੱਸਿਆਵਾਂ ਅਤੇ ਬਦਹਜ਼ਮੀ ਤੋਂ ਪੀੜਤ ਲੋਕਾਂ ਨੂੰ ਦੁੱਧ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
8 ਭਾਰਤ ਵਿੱਚ ਪਿਛਲੇ ਛੇ ਸਾਲਾਂ ਦੌਰਾਨ ਦੁੱਧ ਦਾ ਉਤਪਾਦਨ ਸਾਲ 2019 - 20 ਵਿੱਚ 35.61% ਵਧ ਕੇ 19.84 ਮਿਲੀਅਨ ਟਨ ਹੋ ਗਿਆ ਹੈ।
9 2020 ਵਿਚ ਦਿੱਲੀ ਵਿਚ ਦੁੱਧ ਦਾ ਉਤਪਾਦਨ 20 ਬਿਲੀਅਨ ਲੀਟਰ ਪ੍ਰਤੀ ਸਾਲ ਹੋ ਗਿਆ ਹੈ।
10 ਦਿੱਲੀ ਇਸ ਵੇਲੇ ਭਾਰਤ ਦੀ ਸਭ ਤੋਂ ਵੱਡੀ ਡੇਅਰੀ ਮਾਰਕੀਟ ਹੈ ਜਿਸ ਵਿਚ ਮੁੱਖ ਤੌਰ 'ਤੇ ਮੱਝ ਅਤੇ ਗਾਂ ਦਾ ਦੁੱਧ ਹੁੰਦਾ ਹੈ।