ETV Bharat / bharat

ਬੈਂਗਲੁਰੂ 'ਚ ਸਕੂਲ ਬੱਸ ਡਰਾਈਵਰ ਵੱਲੋਂ ਔਰਤ ਨਾਲ ਬਲਾਤਕਾਰ, ਮੁਲਜ਼ਮ ਗ੍ਰਿਫਤਾਰ - ਸਕੂਲ ਬੱਸ ਡਰਾਈਵਰ

ਬੈਂਗਲੁਰੂ ਦੇ ਚੰਦਰ ਲੇਆਉਟ ਖੇਤਰ ਵਿੱਚ ਸਕੂਲ ਬੱਸ ਡਰਾਈਵਰ ਸ਼ਿਵਕੁਮਾਰ ਵਲੋਂ ਮਹਿਲਾ ਨਾਲ ਬਲਾਤਕਾਰ ਕੀਤਾ ਗਿਆ। ਪੁਲਿਸ ਵਲੋਂ ਮੁਲਜ਼ਮ ਨੂੰ ਪੀੜਤ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ।

Woman raped by school bus driver
Woman raped by school bus driver
author img

By

Published : Dec 1, 2022, 7:35 PM IST

ਬੈਂਗਲੁਰੂ: ਬੈਂਗਲੁਰੂ ਦੇ ਚੰਦਰ ਲੇਆਉਟ ਖੇਤਰ ਵਿੱਚ ਮੰਗਲਵਾਰ ਨੂੰ ਇੱਕ ਸਕੂਲ ਬੱਸ ਡਰਾਈਵਰ ਨੇ ਇੱਕ ਔਰਤ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਪੁਲਿਸ ਨੇ ਮਾਮਲੇ 'ਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਸਕੂਲ ਬੱਸ ਡਰਾਈਵਰ ਸ਼ਿਵਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਹਾਲ ਹੀ ਵਿੱਚ ਇੱਕ ਪ੍ਰਾਈਵੇਟ ਸਕੂਲ ਵਿੱਚ ਬਤੌਰ ਸਕੂਲ ਬੱਸ ਡਰਾਈਵਰ ਭਰਤੀ ਹੋਇਆ ਸੀ। ਮੰਗਲਵਾਰ ਸ਼ਾਮ ਨੂੰ ਉਸ ਨੇ ਰੋਜ਼ਾਨਾ ਦੀ ਤਰ੍ਹਾਂ ਸਕੂਲੀ ਬੱਚਿਆਂ ਨੂੰ ਬੱਸ 'ਚ ਉਤਾਰ ਦਿੱਤਾ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਬਾਅਦ 'ਚ ਨਯਨਦਹੱਲੀ ਜਾਂਦੇ ਸਮੇਂ ਉਸ ਨੇ ਔਰਤ ਨੂੰ ਲਿਫਟ ਦੇਣ ਦੇ ਬਹਾਨੇ ਬੱਸ 'ਚ ਬਿਠਾ ਲਿਆ ਸੀ।

ਡਰਾਈਵਰ ਨੇ ਕੁਝ ਦੂਰ ਜਾ ਕੇ ਸਰਵਿਸ ਰੋਡ 'ਤੇ ਰੋਕ ਕੇ ਬੱਸ 'ਚ ਔਰਤ ਨਾਲ ਬਲਾਤਕਾਰ ਕੀਤਾ। ਬਾਅਦ ਵਿੱਚ ਸ਼ਿਵਕੁਮਾਰ ਔਰਤ ਨੂੰ ਉੱਥੇ ਹੀ ਛੱਡ ਕੇ ਗੱਡੀ ਲੈ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਪੀੜਤ ਔਰਤ ਨੇ ਬੱਸ ਦੀ ਫੋਟੋ ਖਿੱਚੀ ਅਤੇ ਆਪਣੇ ਬੇਟੇ ਨੂੰ ਸੂਚਨਾ ਦਿੱਤੀ।

ਇਹ ਵੀ ਪੜ੍ਹੋ: ਸ਼ਸ਼ੀ ਥਰੂਰ ਖਿਲਾਫ ਦਿੱਲੀ ਹਾਈਕੋਰਟ ਪਹੁੰਚੀ ਪੁਲਿਸ, ਵਧ ਸਕਦੀਆਂ ਹਨ ਮੁਸ਼ਕਿਲਾਂ

ਪੀੜਤ ਨੇ ਚੰਦਰਲੇਆਉਟ ਥਾਣੇ ਵਿੱਚ ਉਕਤ ਘਟਨਾ ਦੀ ਸ਼ਿਕਾਇਤ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.