ਮੋਤੀਹਾਰੀ: ਮਹਿੰਗਾਈ ਦੇ ਇਸ ਦੌਰ ਵਿੱਚ ਜ਼ਿੰਦਗੀ ਨਿੰਬੂ ਤੋਂ ਵੀ ਸਸਤੀ ਹੋ ਗਈ ਹੈ। ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਵਿੱਚ ਨਿੰਬੂ ਨੂੰ ਲੈ ਕੇ ਅਜਿਹਾ ਝਗੜਾ ਹੋਇਆ ਕਿ ਇੱਕ ਔਰਤ ਦੀ ਜਾਨ ਵੀ ਚਲੀ ਗਈ। ਇਹ ਮਾਮਲਾ ਜ਼ਿਲ੍ਹਾ ਚੌਦਾਦਨੋ ਥਾਣੇ (Chhaudadano Police Station) ਦਾ ਹੈ। ਜਿੱਥੇ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਚੌਦਾਦਨੋ ਥਾਣੇ ਨਾਲ ਲਗਦੇ ਪਿੰਡ ਚੈਨਪੁਰ ਵਿੱਚ ਨਿੰਬੂ ਤੋੜਨ ਦੇ ਕਾਰਨ ਸੱਸ ਅਤੇ ਨਣਾਨਾਂ ਨੇ ਮਿਲ ਕੇ ਪਹਿਲਾਂ ਨੰਹੂ ਦੀ ਕੁੱਟਮਾਰ ਕੀਤੀ ਫਿਰ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।
ਗਲੇ ਦੁਆਲੇ ਮਿਲੇ ਰੱਸੀ ਦੇ ਨਿਸ਼ਾਨ : ਔਰਤ ਦੀ ਪਛਾਣ ਕਾਜਲ ਦੇਵੀ (28) ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ ਉਕਤ ਔਰਤ ਪਿੰਡ ਚੈਨਪੁਰ ਵਾਸੀ ਸੁਨੀਲ ਬੈਠਾ ਦੀ ਪਤਨੀ ਹੈ। ਮ੍ਰਿਤਕ ਦੇ ਸਿਰ ਅਤੇ ਗਰਦਨ 'ਤੇ ਰੱਸੀ ਦੇ ਨਿਸ਼ਾਨ ਪਾਏ ਗਏ ਹਨ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੋਤੀਹਾਰੀ ਦੇ ਸਦਰ ਹਸਪਤਾਲ ਵਿੱਚ ਭੇਜ ਦਿੱਤਾ ਹੈ। ਪੁਲਿਸ ਮੁਤਾਬਕ ਮ੍ਰਿਤਕ ਔਰਤ ਦਾ ਪਤੀ ਅਤੇ ਸਹੁਰਾ ਕਿਸੇ ਹੋਰ ਸੂਬੇ 'ਚ ਕੰਮ ਕਰਦੇ ਹਨ, ਜਿਸ ਕਾਰਨ ਘਟਨਾ ਸਮੇਂ ਉਹ ਘਰ 'ਚ ਮੌਜੂਦ ਨਹੀਂ ਸਨ।
ਸੱਸ ਤੇ ਨਣਾਨਾਂ ਘਰ ਛੱਡ ਕੇ ਫਰਾਰ: ਦੱਸਿਆ ਜਾਂਦਾ ਹੈ ਕਿ ਦੋਸ਼ੀ ਸੱਸ ਤੇ ਦੋਵੇਂ ਨਣਾਨਾਂ ਵੀ ਘਰ ਛੱਡ ਕੇ ਫਰਾਰ ਹੋ ਗਈਆਂ ਹਨ। ਪੁਲਿਸ ਨੇ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇ ਦਿੱਤੀ, ਜਿਸ ਤੋਂ ਬਾਅਦ ਔਰਤ ਦੇ ਪਰਿਵਾਰਕ ਮੈਂਬਰ ਵੀ ਉੱਥੇ ਪਹੁੰਚ। ਘਟਨਾ ਤੋਂ ਬਾਅਦ ਪਿੰਡ ਵਿੱਚ ਮਾਯੂਸੀ ਦਾ ਮਾਹੌਲ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਨਿੰਬੂ ਤੋੜਨ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਕੀ ਗੱਲ ਹੋਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।