ਪ੍ਰਤਾਪਗੜ੍ਹ: ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ 'ਚ ਇੱਕ ਔਰਤ ਨੰਗਾ ਕਰਕੇ ਪਰੇਡ ਕਰਵਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦਰਾਅਸਰ ਪ੍ਰਤਾਪਗੜ੍ਹ ਜ਼ਿਲ੍ਹੇ 'ਚ ਮਾਮੇ ਅਤੇ ਸਹੁਰੇ ਪੱਖ 'ਚ ਹੋਏ ਝਗੜੇ ਕਾਰਨ ਇੱਕ ਔਰਤ ਨੂੰ ਸਹੁਰੇ ਵਾਲਿਆਂ ਨੇ ਨੰਗਾ ਕਰ ਉਸ ਦੀ ਪਰੇਡ ਕਰਵਾਈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਚਰਚਾ ਤੋਂ ਬਾਅਦ ਸਥਾਨਕ ਪੁਲਿਸ ਅਤੇ ਸਰਕਾਰ ਹਰਕਤ 'ਚ ਆ ਗਈ ਹੈ।
CM ਦੇ ਪੁਲਿਸ ਨੂੰ ਸਖ਼ਤ ਨਿਰਦੇਸ਼: ਮਾਮਲੇ 'ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬੀਤੀ ਸ਼ਾਮ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਡਾਇਰੈਕਟਰ ਜਨਰਲ ਨੂੰ ਏਡੀਜੀ ਕ੍ਰਾਈਮ ਨੂੰ ਮੌਕੇ 'ਤੇ ਭੇਜਣ ਅਤੇ ਇਸ ਮਾਮਲੇ 'ਚ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਗਹਿਲੋਤ ਨੇ ਕਿਹਾ ਕਿ ਸੱਭਿਅਕ ਸਮਾਜ ਵਿੱਚ ਅਜਿਹੇ ਅਪਰਾਧੀਆਂ ਲਈ ਕੋਈ ਥਾਂ ਨਹੀਂ ਹੈ। ਇਨ੍ਹਾਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਲਾਖਾਂ ਪਿੱਛੇ ਡੱਕਿਆ ਜਾਵੇਗਾ ਅਤੇ ਫਾਸਟ ਟਰੈਕ ਅਦਾਲਤ ਵਿੱਚ ਮੁਕੱਦਮਾ ਚਲਾ ਕੇ ਸਜ਼ਾਵਾਂ ਦਿੱਤੀਆਂ ਜਾਣਗੀਆਂ।
-
प्रतापगढ़ जिले में पीहर और ससुराल पक्ष के आपसी पारिवारिक विवाद में ससुराल पक्ष के लोगों द्वारा एक महिला को निर्वस्त्र करने का एक वीडियो सामने आया है।
— Ashok Gehlot (@ashokgehlot51) September 1, 2023 " class="align-text-top noRightClick twitterSection" data="
पुलिस महानिदेशक को एडीजी क्राइम को मौके पर भेजने एवं इस मामले में कड़ी से कड़ी कार्रवाई के निर्देश दिए हैं।
सभ्य समाज में इस…
">प्रतापगढ़ जिले में पीहर और ससुराल पक्ष के आपसी पारिवारिक विवाद में ससुराल पक्ष के लोगों द्वारा एक महिला को निर्वस्त्र करने का एक वीडियो सामने आया है।
— Ashok Gehlot (@ashokgehlot51) September 1, 2023
पुलिस महानिदेशक को एडीजी क्राइम को मौके पर भेजने एवं इस मामले में कड़ी से कड़ी कार्रवाई के निर्देश दिए हैं।
सभ्य समाज में इस…प्रतापगढ़ जिले में पीहर और ससुराल पक्ष के आपसी पारिवारिक विवाद में ससुराल पक्ष के लोगों द्वारा एक महिला को निर्वस्त्र करने का एक वीडियो सामने आया है।
— Ashok Gehlot (@ashokgehlot51) September 1, 2023
पुलिस महानिदेशक को एडीजी क्राइम को मौके पर भेजने एवं इस मामले में कड़ी से कड़ी कार्रवाई के निर्देश दिए हैं।
सभ्य समाज में इस…
ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕੀਤਾ ਟਵੀਟ: ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਰਾਜਸਥਾਨ ਦੇ ਪ੍ਰਤਾਪਗੜ੍ਹ ਦਾ ਵੀਡੀਓ ਹੈਰਾਨ ਕਰਨ ਵਾਲਾ ਹੈ। ਸਭ ਤੋਂ ਮਾੜੀ ਗੱਲ ਇਹ ਹੈ ਕਿ ਰਾਜਸਥਾਨ ਵਿੱਚ ਪ੍ਰਸ਼ਾਸਨ ਪੂਰੀ ਤਰ੍ਹਾਂ ਗੈਰਹਾਜ਼ਰ ਹੈ। ਮੁੱਖ ਮੰਤਰੀ ਅਤੇ ਮੰਤਰੀ ਧੜੇਬੰਦੀਆਂ ਨੂੰ ਸੁਲਝਾਉਣ ਵਿੱਚ ਰੁੱਝੇ ਹੋਏ ਹਨ, ਅਤੇ ਬਾਕੀ ਸਮਾਂ ਦਿੱਲੀ ਵਿੱਚ ਇੱਕ ਖਾਨਦਾਨ ਨੂੰ ਖੁਸ਼ ਕਰਨ ਵਿੱਚ ਬਤੀਤ ਕਰ ਰਹੇ ਹਨ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਰਾਜ ਵਿੱਚ ਔਰਤਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਹਰ ਰੋਜ਼ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਰਾਜਸਥਾਨ ਦੇ ਲੋਕ ਸੂਬਾ ਸਰਕਾਰ ਨੂੰ ਸਬਕ ਸਿਖਾਉਣਗੇ।’
-
The video from Pratapgarh, Rajasthan is shocking. What is worse is, governance in Rajasthan is totally absent. The CM and Ministers are busy settling factional squabbles, and the remaining time is spent appeasing one dynasty in Delhi. It's no wonder the issue of women’s safety is…
— Jagat Prakash Nadda (@JPNadda) September 2, 2023 " class="align-text-top noRightClick twitterSection" data="
">The video from Pratapgarh, Rajasthan is shocking. What is worse is, governance in Rajasthan is totally absent. The CM and Ministers are busy settling factional squabbles, and the remaining time is spent appeasing one dynasty in Delhi. It's no wonder the issue of women’s safety is…
— Jagat Prakash Nadda (@JPNadda) September 2, 2023The video from Pratapgarh, Rajasthan is shocking. What is worse is, governance in Rajasthan is totally absent. The CM and Ministers are busy settling factional squabbles, and the remaining time is spent appeasing one dynasty in Delhi. It's no wonder the issue of women’s safety is…
— Jagat Prakash Nadda (@JPNadda) September 2, 2023
ਇਹ ਹੈ ਮਾਮਲਾ: ਪ੍ਰਤਾਪਗੜ੍ਹ ਜ਼ਿਲ੍ਹੇ ਦੇ ਧਾਰਿਆਵਾੜ ਥਾਣੇ ਦੇ ਪਹਾੜਾ ਗ੍ਰਾਮ ਪੰਚਾਇਤ ਦੇ ਨਿਚਲਕੋਟਾ ਪਿੰਡ 'ਚ ਇੱਕ ਔਰਤ ਨੂੰ ਨੰਗਾ ਕਰਕੇ ਉਸਦੀ ਪਰੇਡ ਕਰਵਾਈ ਗਈ। ਇਸ ਮਾਮਲੇ ਵਿੱਚ ਪੀੜਤ ਅਤੇ ਮੁਲਜ਼ਮ ਦੋਵੇਂ ਆਦਿਵਾਸੀ ਭਾਈਚਾਰੇ ਨਾਲ ਸਬੰਧਤ ਹਨ। ਪੀੜਤਾ ਦਾ ਸਾਬਕਾ ਸਹੁਰਾ ਅਤੇ ਹੋਰ ਪਰਿਵਾਰਕ ਮੈਂਬਰ ਮੁਲਜ਼ਮ ਦੱਸੇ ਜਾ ਰਹੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਐੱਸਪੀ ਅਮਿਤ ਕੁਮਾਰ ਨੇ ਦੱਸਿਆ ਕਿ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਘਟਨਾ 'ਚ ਸ਼ਾਮਲ ਸਾਰੇ 8 ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਥਾਂ-ਥਾਂ ਛਾਪੇ ਮਾਰ ਰਹੀ ਹੈ।
ਪੁਲਿਸ ਨੇ ਕੀਤਾ ਟਵੀਟ: ਸੂਬਾ ਸਰਕਾਰ ਨੇ ਪ੍ਰਤਾਪਗੜ੍ਹ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਪ੍ਰਤਾਪਗੜ੍ਹ ਮਾਮਲੇ 'ਚ ਰਾਜਸਥਾਨ ਪੁਲਿਸ ਦੇ ਡੀਜੀਪੀ ਉਮੇਸ਼ ਮਿਸ਼ਰਾ ਨੇ ਕਿਹਾ ਹੈ ਕਿ ਸਾਰੇ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਤੇ ਜਲਦੀ ਹੀ ਸਾਰੇ ਦੋਸ਼ੀ ਫੜੇ ਜਾਣਗੇ। ਦੂਜੇ ਪਾਸੇ ਡੀਜੀਪੀ ਉਮੇਸ਼ ਮਿਸ਼ਰਾ ਦੇ ਨਿਰਦੇਸ਼ਾਂ 'ਤੇ ਏਡੀਜੀ ਕ੍ਰਾਈਮ ਦਿਨੇਸ਼ ਐਮਐਨ ਪ੍ਰਤਾਪਗੜ੍ਹ ਲਈ ਰਵਾਨਾ ਹੋ ਗਏ ਹਨ।
-
प्रतापगढ़ जिले में पीहर और ससुराल पक्ष के आपसी पारिवारिक विवाद में ससुराल पक्ष के लोगों का कृत्य घोर निंदनीय हैं।#DGP श्री उमेश मिश्रा ने सख्त कानूनी कार्रवाई का दिया आदेश।#RajasthanPolice@RajCMO pic.twitter.com/EFnWlhrJWP
— Rajasthan Police (@PoliceRajasthan) September 1, 2023 " class="align-text-top noRightClick twitterSection" data="
">प्रतापगढ़ जिले में पीहर और ससुराल पक्ष के आपसी पारिवारिक विवाद में ससुराल पक्ष के लोगों का कृत्य घोर निंदनीय हैं।#DGP श्री उमेश मिश्रा ने सख्त कानूनी कार्रवाई का दिया आदेश।#RajasthanPolice@RajCMO pic.twitter.com/EFnWlhrJWP
— Rajasthan Police (@PoliceRajasthan) September 1, 2023प्रतापगढ़ जिले में पीहर और ससुराल पक्ष के आपसी पारिवारिक विवाद में ससुराल पक्ष के लोगों का कृत्य घोर निंदनीय हैं।#DGP श्री उमेश मिश्रा ने सख्त कानूनी कार्रवाई का दिया आदेश।#RajasthanPolice@RajCMO pic.twitter.com/EFnWlhrJWP
— Rajasthan Police (@PoliceRajasthan) September 1, 2023
ਸਥਾਨਕ ਵਿਧਾਇਕ ਨੇ ਕਿਹਾ ਘਟਨਾ ਨਿੰਦਣਯੋਗ: ਪ੍ਰਤਾਪਗੜ੍ਹ ਵਿੱਚ ਵਾਪਰੀ ਇਸ ਸ਼ਰਮਨਾਕ ਘਟਨਾ ਬਾਰੇ ਸਥਾਨਕ ਵਿਧਾਇਕ ਨਾਗਰਾਜ ਮੀਨਾ ਨੇ ਕਿਹਾ ਕਿ ਮੈਨੂੰ ਰਾਤ ਕਰੀਬ 9 ਵਜੇ ਘਟਨਾ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਮੈਂ ਕਲੈਕਟਰ ਅਤੇ ਐਸਪੀ ਨਾਲ ਗੱਲ ਕੀਤੀ ਹੈ। ਘਟਨਾ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੋਵੇਗੀ। ਅਜਿਹੀ ਘਟਨਾ ਬਿਲਕੁਲ ਨਹੀਂ ਹੋਣੀ ਚਾਹੀਦੀ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।
- Naresh Goyal Arrested : ਬੈਂਕ ਧੋਖਾਧੜੀ ਮਾਮਲੇ 'ਚ ED ਨੇ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਨੂੰ ਕੀਤਾ ਗ੍ਰਿਫਤਾਰ
- Singapore Presidential Election: ਸਿੰਗਾਪੁਰ 'ਚ ਭਾਰਤੀ ਮੂਲ ਦੇ ਰਮਨ ਸ਼ਨਮੁਗਰਤਨਮ ਜਿੱਤੀਆਂ ਰਾਸ਼ਟਰਪਤੀ ਚੋਣਾਂ, ਬਣੇ ਭਾਰਤੀ ਮੂਲ ਦੇ ਦੂਜੇ ਰਾਸ਼ਟਰਪਤੀ
- IND vs PAK Asia Cup 2023 : ਰੋਹਿਤ ਸ਼ਰਮਾ ਨੇ ਮੈਚ ਤੋਂ ਪਹਿਲਾਂ ਹੌਂਸਲੇ ਦੱਸੇ ਬੁਲੰਦ, ਕਿਹਾ- ਉਨ੍ਹਾਂ ਕੋਲ ਪਾਕਿਸਤਾਨ ਦੀ ਤੇਜ਼ ਗੇਂਦਬਾਜ਼ੀ ਦਾ ਹੈ ਢੁੱਕਵਾਂ ਜਵਾਬ
ਭਾਜਪਾ ਨੇ ਸਾਥੇ ਨਿਸ਼ਾਨਾ: ਵਿਰੋਧੀ ਧਿਰ ਦੇ ਉਪ ਨੇਤਾ ਸਤੀਸ਼ ਪੂਨੀਆ ਨੇ ਵੀ ਪ੍ਰਤਾਪਗੜ੍ਹ ਕਾਂਡ ਨੂੰ ਲੈ ਕੇ ਟਵੀਟ ਕੀਤਾ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪ੍ਰਤਾਪਗੜ੍ਹ ਵਿੱਚ ਇੱਕ ਆਦਿਵਾਸੀ ਔਰਤ ਨਾਲ ਬਦਸਲੂਕੀ ਦੀ ਵੀਡੀਓ ਦੇਖ ਕੇ ਰੂਹ ਕੰਬ ਜਾਂਦੀ ਹੈ। ਅਪਰਾਧੀਆਂ ਦਾ ਮਨੋਬਲ ਇੰਨਾ ਉੱਚਾ ਹੈ ਕਿ ਉਹ ਖੁੱਲ੍ਹੇਆਮ ਅਪਰਾਧ ਦੀਆਂ ਵੀਡੀਓਜ਼ ਬਣਾ ਰਹੇ ਹਨ। ਇਹ ਦੁਰਵਿਵਹਾਰ ਸਮਾਜ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਹਾਰ ਹੈ। ਸੂਬਾ ਸਰਕਾਰ ਨੂੰ ਬੇਨਤੀ ਹੈ ਕਿ ਦੋਸ਼ੀਆਂ ਨੂੰ ਇੰਨੀ ਸਖ਼ਤ ਸਜ਼ਾ ਦਿੱਤੀ ਜਾਵੇ ਕਿ ਅਜਿਹੇ ਅਪਰਾਧਾਂ ਬਾਰੇ ਸੋਚ ਕੇ ਵੀ ਅਪਰਾਧੀਆਂ ਦੇ ਮਨਾਂ ਵਿੱਚ ਡਰ ਪੈਦਾ ਹੋ ਜਾਵੇ।