ਰਾਜੋਲੂ (ਆਂਧਰਾ ਪ੍ਰਦੇਸ਼): ਇੱਕ ਹੈਰਾਨ ਕਰਨ ਵਾਲੀ ਘਟਨਾ ਵਿੱਚ, ਆਂਧਰਾ ਪ੍ਰਦੇਸ਼ ਦੇ ਕੋਨਾਸੀਮਾ ਜ਼ਿਲ੍ਹੇ ਵਿੱਚ ਇੱਕ ਔਰਤ ਨੇ ਕਥਿਤ ਤੌਰ 'ਤੇ ਆਪਣੀ ਭਰਜਾਈ ਨਾਲ ਨਾਜਾਇਜ਼ ਸਬੰਧ ਰੱਖਣ ਲਈ ਆਪਣੇ ਪ੍ਰੇਮੀ ਦੇ ਗੁਪਤ ਅੰਗ ਨੂੰ ਕੱਟ ਦਿੱਤਾ। ਪੁਲਿਸ ਨੇ ਕਿਹਾ ਪੁਲਿਸ ਮੁਤਾਬਕ ਇਹ ਘਟਨਾ 17 ਦਸੰਬਰ ਦੀ ਹੈ ਜਦੋਂ ਮੁਲਜ਼ਮ ਔਰਤ ਨੇ ਮਲਕੀਪੁਰਮ ਮੰਡਲ ਦੇ ਗੁਡਾਪੱਲੀ ਦੇ ਰਹਿਣ ਵਾਲੇ ਵਿਅਕਤੀ ਨੂੰ ਮਿਲਣ ਦੇ ਬਹਾਨੇ ਰਾਜੋਲੂ ਸਥਿਤ ਆਪਣੇ ਘਰ ਇਹ ਕਹਿ ਕੇ ਬੁਲਾਇਆ ਕਿ ਉਹ ਆਪਣੇ ਘਰ ਇਕੱਲੀ ਹੈ।
ਮੁਲਜ਼ਮ ਨੇ ਪੀੜਤ ਉਤੇ ਭਰਜਾਈ ਨਾਲ ਨਜ਼ਾਇਜ਼ ਸਬੰਧ ਰੱਖਣ ਦਾ ਇਲਜ਼ਾਮ ਲਾਉਂਦਿਆਂ ਉਸ ਨਾਲ ਬਹਿਸ ਸ਼ੁਰੂ ਕਰ ਦਿੱਤੀ। ਤਕਰਾਰ ਵਧਦੀ ਗਿਆ ਅਤੇ ਗੁੱਸੇ ਵਿਚ ਆ ਕੇ ਔਰਤ ਨੇ ਬਲੇਡ ਨਾਲ ਉਸ ਦਾ ਗੁਪਤ ਅੰਗ ਵੱਢ ਦਿੱਤਾ। ਗੰਭੀਰ ਸੱਟਾਂ ਦੇ ਕਾਰਨ, ਪੀੜਤ ਨੂੰ ਰਾਜੋਲੂ ਦੇ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ ਅਤੇ ਬਾਅਦ ਵਿੱਚ ਵਿਸ਼ੇਸ਼ ਇਲਾਜ ਲਈ ਅਮਲਾਪੁਰਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀੜਤ ਦੀ ਪਤਨੀ ਅਤੇ ਦੋ ਬੱਚੇ ਹਨ।
ਇਹ ਵੀ ਪੜ੍ਹੋ:- PM 'ਤੇ ਦਿੱਤੇ ਬਿਆਨ ਕਾਰਨ ਸੰਸਦ 'ਚ ਹੰਗਾਮਾ, ਖੜਗੇ ਨੇ ਕਿਹਾ ਨਹੀਂ ਮੰਗਾਂਗੇ ਮੁਆਫੀ