ਪਾਣੀਪਤ: ਤੇਜ਼ੀ ਨਾਲ ਬਦਲਦੀ ਦੁਨੀਆਂ ਵਿੱਚ ਰਿਸ਼ਤੇ ਅਤੇ ਇਸ ਦੀਆਂ ਚੁਣੌਤੀਆਂ ਵੀ ਬਦਲ ਗਈਆਂ ਹਨ। ਹਰਿਆਣਾ 'ਚ ਪਤੀ-ਪਤਨੀ 'ਚ ਲੜਾਈ-ਝਗੜੇ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ਦਾ ਇਲਜ਼ਾਮ ਲਾਇਆ ਹੈ ਕਿ ਉਸ ਦਾ ਪਤੀ ਐੱਚਆਈਵੀ ਪਾਜ਼ੀਟਿਵ ਹੈ, ਫਿਰ ਵੀ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਜ਼ੋਰ ਪਾ ਰਿਹਾ ਹੈ। ਪਤੀ ਉਸ ਦੇ ਚਰਿੱਤਰ 'ਤੇ ਸ਼ੱਕ ਕਰਦਾ ਹੈ ਅਤੇ ਉਸ ਨੂੰ ਐੱਚਆਈਵੀ ਨਾਲ ਸੰਕਰਮਿਤ ਕਰਨ ਦੀ ਧਮਕੀ ਦਿੰਦਾ ਹੈ। ਲੜਾਈ-ਝਗੜੇ ਤੋਂ ਤੰਗ ਆ ਕੇ ਆਖਿਰਕਾਰ ਔਰਤ ਨੇ ਪਾਣੀਪਤ ਜ਼ਿਲ੍ਹਾ ਅਦਾਲਤ ਵਿੱਚ ਸੁਰੱਖਿਆ ਲਈ ਅਪੀਲ ਕੀਤੀ।
ਔਰਤ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਸ ਦਾ 2009 'ਚ ਪ੍ਰੇਮ ਵਿਆਹ ਹੋਇਆ ਸੀ। ਉਹ ਅੰਬਾਲਾ 'ਚ ਪੜ੍ਹਦੀ ਸੀ ਅਤੇ ਅੰਬਾਲਾ 'ਚ ਹੀ ਉਸ ਦੀ ਦੋਸਤੀ ਮੋਬਾਇਲ ਦੀ ਦੁਕਾਨ ਦੇ ਮਾਲਕ ਨਾਲ ਹੋਈ ਸੀ। ਜਲਦੀ ਹੀ ਦੋਹਾਂ ਦਾ ਵਿਆਹ ਹੋ ਗਿਆ ਅਤੇ ਵਿਆਹ ਤੋਂ ਬਾਅਦ ਪਤੀ ਨੇ ਫਿਟਨੈੱਸ ਸੈਂਟਰ ਖੋਲ੍ਹਿਆ ਅਤੇ ਉਹ ਖੁਦ ਹਸਪਤਾਲ 'ਚ ਕੰਮ ਕਰਨ ਲੱਗੀ। 2018 'ਚ ਜਦੋਂ ਉਸ ਦਾ ਪਤੀ ਲਗਾਤਾਰ ਕਮਜ਼ੋਰ ਹੋਣ ਲੱਗਾ ਤਾਂ ਹਸਪਤਾਲ 'ਚ ਚੈੱਕਅਪ ਕਰਵਾਇਆ ਗਿਆ। ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗਾ ਕਿ ਉਹ ਐੱਚ.ਆਈ.ਵੀ. ਪਾਜ਼ੀਟਿਵ ਹੈ।
ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪਤੀ ਨੇ ਉਲਟਾ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਅਤੇ ਵਾਰ-ਵਾਰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ। ਇੰਨਾ ਹੀ ਨਹੀਂ, ਔਰਤ ਦਾ ਇਲਜ਼ਾਮ ਹੈ ਕਿ ਉਸ ਦਾ ਪਤੀ ਉਸ ਨੂੰ ਐੱਚਆਈਵੀ ਨਾਲ ਸੰਕਰਮਿਤ ਕਰਨ ਦੀ ਧਮਕੀ ਵੀ ਦਿੰਦਾ ਹੈ। ਰੋਜ਼ਾਨਾ ਦੀ ਕੁੱਟਮਾਰ ਅਤੇ ਧਮਕੀਆਂ ਤੋਂ ਦੁਖੀ ਔਰਤ ਨੇ ਕਈ ਵਾਰ ਪੰਚਾਇਤ ਕੀਤੀ। ਪੰਚਾਇਤ ਵਿੱਚ ਮਾਫੀ ਮੰਗਣ ਤੋਂ ਬਾਅਦ ਮਾਮਲਾ ਟਲ ਗਿਆ ਸੀ।
2022 'ਚ ਕੁੱਟਮਾਰ ਤੋਂ ਪਰੇਸ਼ਾਨ ਪੀੜਤ ਪਤਨੀ ਨੇ ਅਦਾਲਤ ਦਾ ਸਹਾਰਾ ਲੈ ਕੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਸੀ। ਅਦਾਲਤ ਤੋਂ ਇਹ ਮਾਮਲਾ ਪਾਣੀਪਤ ਦੀ ਸੁਰੱਖਿਆ ਅਧਿਕਾਰੀ ਰਜਨੀ ਗੁਪਤਾ ਤੱਕ ਪਹੁੰਚਿਆ। ਰਜਨੀ ਗੁਪਤਾ ਨਾਲ ਕਾਉਂਸਲਿੰਗ ਅਤੇ ਸਮਝੌਤੇ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਪਤਨੀ ਘਰ ਵਿੱਚ ਰਹੇਗੀ ਪਰ ਪਤੀ ਨਾਲ ਨਹੀਂ ਰਹੇਗੀ। ਔਰਤ ਦੀ ਸੱਸ ਨੇ ਹੁਣ ਆਪਣੇ 10 ਸਾਲ ਦੇ ਪੋਤੇ ਅਤੇ ਨੂੰਹ ਲਈ ਘਰ ਵਿੱਚ ਵੱਖਰੇ ਕਮਰੇ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਉਹ ਵੱਖ ਰਹਿ ਸਕਣ।
ਪਤਨੀ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਨਾਲ ਬਿਲਕੁੱਲ ਵੀ ਨਹੀਂ ਰਹਿਣਾ ਚਾਹੁੰਦੀ ਪਰ ਆਪਣੇ ਬੇਟੇ ਦੇ ਭਵਿੱਖ ਦੀ ਖ਼ਾਤਰ ਉਹ ਉਸ ਨਾਲ ਉਸੇ ਘਰ ਵਿੱਚ ਰਹਿਣ ਲਈ ਰਾਜ਼ੀ ਹੋ ਗਈ ਹੈ। ਉਹ ਵੀ ਇਸ ਸ਼ਰਤ 'ਤੇ ਕਿ ਉਹ ਘਰ 'ਚ ਰਹੇਗੀ ਪਰ ਆਪਣੇ ਪਤੀ ਨਾਲ ਨਹੀਂ ਸਗੋਂ ਵੱਖਰੇ ਕਮਰੇ 'ਚ। ਔਰਤ ਦਾ ਕਹਿਣਾ ਹੈ ਕਿ ਰੋਜ਼ਾਨਾ ਦੇ ਝਗੜਿਆਂ ਕਾਰਨ ਉਸ ਦਾ ਪਤੀ ਨਾਲ ਰਹਿਣਾ ਮੁਸ਼ਕਲ ਹੋ ਗਿਆ ਹੈ। ਉਹ ਹਰ ਰੋਜ਼ ਉਸ ਨੂੰ ਐੱਚਆਈਵੀ ਨਾਲ ਸੰਕਰਮਿਤ ਕਰਨ ਦੀ ਧਮਕੀ ਵੀ ਦਿੰਦਾ ਹੈ।
ਇਹ ਵੀ ਪੜ੍ਹੋ: Smriti Irani targets Rahul : ਸੰਸਦ ਤੋਂ ਭੱਜਣ ਦੀ ਥਾਂ ਰਾਹੁਲ ਗਾਂਧੀ ਨੂੰ ਆ ਕੇ ਮੁਆਫੀ ਮੰਗਣੀ ਚਾਹੀਦੀ ਹੈ: ਸਮ੍ਰਿਤੀ ਇਰਾਨੀ