ਨਵੀਂ ਦਿੱਲੀ: ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਦਿੱਲੀ ਪੁਲਿਸ ਨੇ ਲੁੱਕਆਊਟ ਸਰਕੂਲਰ ਜਾਰੀ ਕਰ ਦਿੱਤਾ ਜਿਸ ਦਾ ਸਿੱਧਾ ਮਤਲਬ ਹੈ ਕਿ ਹੁਣ ਉਹ ਦੇਸ਼ ਛੱਡ ਕਿਸੇ ਹੋਰ ਦੇਸ਼ ਨਹੀਂ ਜਾ ਸਕਣਗੇ।
ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (Economic Offenses Wing) ਨੇ ਪਿਛਲੇ ਦਿਨੀਂ ਪਟੀਆਲਾ ਹਾਊਸ ਕੋਰਟ ਦੁਆਰਾ ਆਦੇਸ਼ ਦਿੱਤੇ ਜਾਣ ਤੋਂ ਬਾਅਦ ਇਹ ਸਰਕੂਲਰ ਜਾਰੀ ਕੀਤਾ। ਦਰਅਸਲ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਟ ਕਮੇਟੀ ਦੇ ਪ੍ਰਬੰਧ ਚ ਹੋਏ ਕਥਿਤ ਘੋਟਾਲੇ ਨੂੰ ਲੈ ਕੇ ਚੱਲ ਰਹੇ ਕੇਸਾਂ ਵਿੱਚ ਪਟੀਆਲਾ ਹਾਊਸ ਕੋਰਟ ਦੇ ਮੈਟਰੋਪੋਲੀਟਨ ਟੈਕਸਿਸਟਰੇਟ ਪੰਕਜ ਸ਼ਰਮਾ ਨੇ ਕਿਹਾ ਗਿਆ ਹੈ ਕਿ ਮਨਜਿੰਦਰ ਸਿੰਘ ਸਿਰਸਾ ਇਕ ਰਸੂਖਦਾਰ ਵਿਅਕਤੀ ਹੈ ਇਸ ਲਈ ਸ਼ੱਕ ਹੈ ਕਿ ਉਹ ਦੇਸ਼ ਛੱਡ ੇ ਭੱਜ ਸਕਦੇ ਹਨ।
ਇਹ ਵੀ ਪੜ੍ਹੋ : CM ਕੈਪਟਨ, ਸਾਂਸਦਾਂ ਤੇ ਵਿਧਾਇਕਾਂ ਖਿਲਾਫ਼ ਚੱਲ ਰਹੇ ਮਾਮਲਿਆਂ ਨੂੰ ਲੈ ਕੇ ਕੀ ਆਈ ਵੱਡੀ ਖ਼ਬਰ