ETV Bharat / bharat

ਜਾਣੋ, ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਸੌਚਾਲਯ ਦਿਵਸ

19 ਨਵੰਬਰ 2013 ਨੂੰ ਸਯੁੰਕਤ ਰਾਸ਼ਟਰ ਮਹਾਂਸਭਾ ਨੇ ਵਿਸ਼ਵ ਸੌਚਾਲਯ ਦਿਵਸ ਨੂੰ ਇੱਕ ਅਧਿਕਾਰਤ ਸੰਯੁਕਤ ਰਾਸ਼ਟਰ ਦਿਵਸ ਘੋਸ਼ਿਤ ਕੀਤਾ ਸੀ। ਉਸ ਸਮੇਂ ਤੋਂ ਹੀ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਹਰ ਸਾਲ ਇਸ ਦਿਨ ਨੂੰ ਵਿਸ਼ਵ ਸੌਚਾਲਯ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ।

ਤਸਵੀਰ
ਤਸਵੀਰ
author img

By

Published : Nov 19, 2020, 3:56 PM IST

ਹੈਦਰਾਬਾਦ: ਵਿਸ਼ਵ ਸੌਚਾਲਯ ਦਿਵਸ ਹਰ ਸਾਲ 19 ਨਵੰਬਰ ਨੂੰ ਮਨਾਇਆ ਜਾਂਦਾ ਹੈ, ਇਸ ਮਨਾਉਣ ਦਾ ਉਦੇਸ਼ ਹੈ ਕਿ ਲੋਕ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਜਾਵੇ। ਜਲਵਾਯੂ ਵਾਤਾਵਰਣ ਦਿਨ ਪ੍ਰਤੀ ਦਿਨ ਦੂਸ਼ਿਤ ਹੁੰਦਾ ਜਾ ਰਿਹਾ ਹੈ। ਹੜ੍ਹ, ਸੋਕਾ ਅਤੇ ਸਮੁੰਦਰ ਦਾ ਵੱਧਦਾ ਪੱਧਰ ਸੌਚਾਲਯ ਤੋਂ ਲੈਕੇ ਸੈਪਟਿਕ ਟੈਂਕ ਅਤੇ ਟ੍ਰੀਟਮੈਂਟ ਪਲਾਂਟ ਤੱਕ ਦੀ ਸਫ਼ਾਈ ਵਿਵਸਥਾ ਨੂੰ ਖਤਰੇ ’ਚ ਪਾ ਰਿਹਾ ਹੈ। ਇਸ ਸਾਲ ਇਸਦੀ ਥੀਮ ਸਤ੍ਹਾ ਸਵਛੱਤਾ ਅਤੇ ਜਲਵਾਯੂ ਪਰਿਵਰਤਨ ਹੈ।

ਸਾਰੇ ਲੋਕਾਂ ਕੋਲ ਪੱਕੇ ਤੌਰ ਤੇ ਸਵਛੱਤਾ ਹੋਣੀ ਚਾਹੀਦੀ ਹੈ, ਇਹ ਉਨ੍ਹਾਂ ਦਾ ਬੁਨਿਆਦੀ ਅਧਿਕਾਰ ਹੈ। ਜੋ ਜਲਵਾਯੂ ਪਰਿਵਰਤਨ ਦਾ ਸਾਹਮਣਾ ਕਰ ਸਕੇ। ਸਯੁੰਕਤ ਰਾਸ਼ਟਰ ਹਰ ਸਾਲ ਸੌਚਾਲਯ ਦਿਵਸ ਇੱਕ ਵਿਸ਼ਾ ਚੁਣਦਾ ਹੈ, ਤਾਂਕਿ ਸਵਛੱਤਾ ਸੁਵਿਧਾਵਾਂ ਦੀ ਜ਼ਰੂਰਤ ਬਾਰੇ ਆਮ ਲੋਕਾਂ ’ਚ ਜਾਗਰੂਕਤਾ ਫੈਲਾਈ ਜਾ ਸਕੇ। ਪਿਛਲੇ ਕੁਝ ਸਾਲਾਂ ਦੌਰਾਨ ਇਨ੍ਹਾਂ ’ਚ ਗੰਦੇ ਪਾਣੀ, ਸੌਚਾਲਯ ਅਤੇ ਨੌਕਰੀਆਂ, ਸੌਚਾਲਯ ਅਤੇ ਪੋਸ਼ਣ ਸਮਾਨਤਾ ਅਤੇ ਸਨਮਾਨ ਜਿਹੇ ਵਿਸ਼ੇ ਸ਼ਾਮਲ ਹਨ।

ਕੀ ਹੈ ਵਿਸ਼ਵ ਸੌਚਾਲਯ ਦਿਵਸ?

ਵਿਸ਼ਵ ਸੌਚਾਲਯ ਦਿਵਸ 19 ਨਵੰਬਰ ਨੂੰ ਲੋਕਾਂ ਨੂੰ ਸਵੱਛਤਾ ਬਾਰੇ ਵਿਸ਼ਵ ਪੱਧਰ ’ਤੇ ਜਾਗਰੂਕ ਕਰਨ ਬਾਰੇ ਮਨਾਇਆ ਜਾਂਦਾ ਹੈ। "ਵਰਲਡ ਟੁਆਇਲਟ ਡੇਅ" ਉਨ੍ਹਾਂ ਸਾਰੇ ਲੋਕਾਂ ਨੂੰ ਜਾਗੂਰਕ ਕਰਨ ਸਬੰਧੀ ਹੈ, ਜਿਨ੍ਹਾਂ ਕੋਲ ਹਾਲੇ ਵੀ ਸੌਚਾਲਯ ਦੀ ਸੁਵਿਧਾ ਨਹੀਂ ਹੈ।

ਵਿਸ਼ਵ ਸੌਚਾਲਯ ਦਿਵਸ 2001 ’ਚ ਵਿਸ਼ਵ ਸੌਚਾਲਯ ਸੰਗਠਨ ਦੁਆਰਾ ਲਾਗੂ ਕੀਤਾ ਗਿਆ ਸੀ। ਇਸ ਤੋਂ ਬਾਅਦ 2013 ’ਚ ਸੰਯੁਕਤ ਰਾਸ਼ਟਰ ਮਹਾਂਸਭਾ ਨੇ "ਵਰਲਡ ਟਾਇਲਟ ਡੇਅ" ਨੂੰ ਇੱਕ ਅਧਿਕਾਰਤ ਸਯੁੰਕਤ ਰਾਸ਼ਟਰ ਦਿਵਸ ਘੋਸ਼ਿਤ ਕੀਤਾ। ਤਿੰਨ ਵਿੱਚੋਂ 1 ਵਿਅਕਤੀ ਕੋਲ ਹਾਲੇ ਵੀ ਸਥਾਈ ਤੌਰ ’ਤੇ ਟੁਆਇਲਟ ਦੀ ਸੁਵਿਧਾ ਨਹੀਂ ਹੈ। ਕੁੱਲ ਮਿਲਾ ਕੇ ਲਗਭਗ 2.5 ਬਿਲੀਅਨ ਲੋਕਾਂ ਕੋਲ ਟੁਆਇਲਟ ਦੀ ਸੁਵਿਧਾ ਮੌਜੂਦ ਨਹੀਂ ਹੈ। ਉਚਿਤ ਸਵਛੱਤਾ ਨੂੰ ਇਸ ਬੁਨਿਆਦੀ ਅਧਿਕਾਰ ਘੋਸ਼ਿਤ ਕੀਤਾ ਗਿਆ ਹੈ। ਇਸਦੇ ਨਾ ਹੋਣ ਕਾਰਣ ਲੋਕਾਂ ਸੰਕ੍ਰਮਣ ਰੋਗਾਂ ਦਾ ਪਸਾਰ ਵਧਿਆ ਹੈ, ਜਿਵੇਂ ਹੈਜ਼ਾ, ਟਾਇਫ਼ਾਇਡ ਅਤੇ ਹੈਪੇਟਾਇਟਸ। ਅਫ਼ਰੀਕਾ ਦੇ ਕੁਝ ਭਾਗਾਂ ’ਚ ਦਸਤ ਦੀ ਵਜ੍ਹਾ ਕਾਰਣ ਬੱਚਿਆਂ ਦੀਆਂ ਮੌਤਾਂ ਜ਼ਿਆਦਾ ਹੁੰਦੀਆਂ ਹਨ।

ਵਿਸ਼ਵ ਸੌਚਾਲਯ ਦਿਵਸ ਦਾ ਇਤਿਹਾਸ

ਸਿੰਗਾਪੁਰ ਦੇ ਵਿਅਕਤੀ ਦੁਆਰਾ ਜੈਕ ਸਿਮ ਜਾ ਮਿਸਟਰ ਟੁਆਇਲਟ ਨਾਮ ਨਾਲ ਵਿਸ਼ਵ ਸੌਚਾਲਯ ਸੰਗਠਨ ਸਥਾਪਿਤ ਕੀਤਾ ਗਿਆ ਸੀ। ਜੈਕ ਨੇ ਸੰਨ 2001 ਤੋਂ ਬਾਅਦ ਸਵਛੱਤਾ ਦੇ ਮੁੱਦਿਆਂ ਨੂੰ ਵਿਸ਼ਵ ਮੀਡੀਆ ਕੇਂਦਰ ਦੇ ਮੰਚ ’ਤੇ ਚੁੱਕਿਆ।

ਉਨ੍ਹਾਂ ਨੇ ਸੌਚਾਲਯ ਸੰਗਠਨ ਨੂੰ ਵਿਸ਼ਵ ਨੈਟਵਰਕ ਦੇ ਰੂਪ ’ਚ ਸਥਾਪਿਤ ਕੀਤਾ ਅਤੇ ਸਵਛੱਤਾ ਸੰਗਠਨਾਂ, ਸੰਯੁਕਤ ਰਾਸ਼ਟਰ ਏਜੰਸੀਆਂ, ਸਰਕਾਰਾਂ ਨੂੰ ਇਨ੍ਹਾਂ ਮੁੱਦਿਆਂ ਦੇ ਹੱਲ ਬਾਰੇ ਚਰਚਾ ਕਰਨ ਲਈ ਇੱਕ ਮੰਚ ਬਣਾ ਇੱਕਠੇ ਹੋਣ ਲਈ ਪ੍ਰੇਰਿਤ ਕੀਤਾ।

ਸੰਨ 2001 ਵਿੱਚ ਯੂਐੱਨ-ਵਾਟਰ ਸੰਸਥਾ ਨੇ ਟੁਆਇਲਟ ਡੇਅ ਦੀ ਸ਼ੁਰੂਆਤ ਕੀਤੀ। ਤੱਤਕਾਲੀਨ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਕਿਹਾ ਕਿ ਸਾਰਿਆਂ ਨੂੰ ਖੁੱਲੇ ’ਚ ਸੌਚ ਦੀ ਸਮੱਸਿਆ ਨੂੰ ਖ਼ਤਮ ਕਰਨਾ ਹੋਵੇਗਾ।

2010 ’ਚ ਅਧਿਕਾਰਤ ਤੌਰ ’ਤੇ ਪਾਣੀ ਅਤੇ ਸਵਛੱਤਾ ਨੂੰ ਇੱਕ ਮਨੁੱਖੀ ਅਧਿਕਾਰ ਘੋਸ਼ਿਤ ਕਰ ਦਿੱਤਾ ਗਿਆ। ਸਾਲ 2013 ’ਚ ਵਿਸ਼ਵ ਸੌਚਾਲਯ ਸੰਗਠਨ ਨੂੰ ਸਯੁੰਕਤ ਰਾਸ਼ਟਰ ਅੰਤਰਰਾਸ਼ਟਰੀ ਦਿਵਸ ਘੋਸ਼ਿਤ ਕੀਤਾ ਗਿਆ। ਹਾਂਲਾਕਿ, ਬਾਅਦ ਵਿੱਚ ਇਸ ਦਾ ਨਾਮ ਬਦਲ ਕੇ "ਵਰਲਡ ਟੁਆਇਲਟ ਡੇਅ" ਕਰ ਦਿੱਤਾ ਗਿਆ।

ਵਿਸ਼ਵ ਸੌਚਾਲਯ ਦਿਵਸ ਅਤੇ ਸਵੱਛਤਾ

ਵਿਸ਼ਵ ਸੰਗਠਨ ਮਹਾਂਸਭਾ ਨੇ ਦੁਨਿਆ ਭਰ ’ਚ 4.5 ਅਰਬ ਲੋਕਾਂ ਨੂੰ ਜਾਗਰੂਕ ਕਰਨ ਲਈ 19 ਨਵੰਬਰ ਨੂੰ ਵਿਸ਼ਵ ਸੌਚਾਲਯ ਦਿਵਸ ਦੇ ਰੂਪ ’ਚ ਪਹਿਚਾਣ ਦਿੱਤੀ। ਇਸ ਵਿਚ ਕਿਹਾ ਗਿਆ ਹੈ ਕਿ ਪਖਾਨਿਆਂ ਤੋਂ ਬਿਨਾਂ ਮਨੁੱਖੀ ਰਹਿੰਦ-ਖੂੰਹਦ ਖਾਣੇ ਅਤੇ ਪਾਣੀ ਦੇ ਸਰੋਤਾਂ ਨੂੰ ਦੂਸ਼ਿਤ ਕਰ ਸਕਦੇ ਹਨ, ਜਿਸ ਨਾਲ ਲੋਕਾਂ ਦੇ ਬਿਮਾਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਵਿਸ਼ਵ ਸੌਚਾਲਯ ਦਿਵਸ ਦਾ ਉਦੇਸ਼ ਹੈ ਹਰ ਵਿਅਕਤੀ ਨੂੰ ਆਪਣੀ ਸੁਰੱਖਿਆ ਲਈ ਬਿਨਾਂ ਕਿਸੇ ਡਰ ਦੇ ਉਸ ਦੀਆਂ ਮੁੱਢਲੀਆਂ ਜ਼ਰੂਰਤਾਂ ਦੀ ਸੰਭਾਲ ਕਰਨ ਦੀ ਅਜ਼ਾਦੀ ਦੇਣਾ। ਖੁੱਲ੍ਹੇ ’ਚ ਸੌਚ ਔਰਤਾਂ ਅਤੇ ਨੌਜਵਾਨਾਂ ’ਚ ਵੱਧ ਰਹੇ ਜਿਣਸੀ ਸ਼ੋਸ਼ਣ ਦੇ ਵੱਧਣ ਦਾ ਮੁੱਖ ਕਾਰਣ ਹੈ। ਜਵਾਨ ਲੜਕੀਆਂ ’ਚ ਮਹਾਂਵਾਰੀ ਦੀ ਜਾਣਕਾਰੀ ਦੀ ਘਾਟ ਉਨ੍ਹਾਂ ਨੂੰ ਸਕੂਲ ਤੋਂ ਘਰ ਰਹਿਣ ਲਈ ਮਜ਼ਬੂਰ ਕਰਦੀਆਂ ਹਨ।

ਵਿਸ਼ਵ ਸੌਚਾਲਯ ਦਿਵਸ ਦੀ ਮਹੱਤਤਾ

ਵਿਸ਼ਵ ਸੌਚਾਲਯ ਦਿਵਸ ਤੋਂ ਬਿਨਾਂ ਇਹ ਜਾਣਨਾ ਮੁਸ਼ਕਲ ਹੋਵੇਗਾ ਕਿ ਸਵਛੱਤਾ ਦਾ ਮੁੱਦਾ ਕਿੰਨਾ ਮਹੱਤਵਪੂਰਣ ਹੈ। ਸਾਲ 2014 ’ਚ ਵਿਸ਼ਵ ਸੌਚਾਲਯ ਦਿਵਸ ਮੌਕੇ ਭਾਰਤ ਨੂੰ ਇਸ ਦੀ ਜਾਣਕਾਰੀ ਹੋਈ ਕਿ 60.4% ਤੋਂ ਵੱਧ ਅਬਾਦੀ ਕੋਲ ਸੌਚਾਲਯ ਦੀ ਸੁਵਿਧਾ ਨਹੀਂ ਹੈ। ਇਹ ਬਹੁਤ ਹੀ ਹੈਰਾਨ ਕਰਨ ਵਾਲਾ ਅੰਕੜਾ ਹੈ ਕਿ ਉਚਿਤ ਸਵਛੱਤਾ ਦੀ ਕਮੀ ਕਾਰਣ ਮੌਤਾਂ ਹੋ ਰਹੀਆਂ ਹਨ, ਜਿਸ ’ਤੇ ਜਲਦ ਧਿਆਨ ਦੇਣ ਦੀ ਜ਼ਰੂਰਤ ਹੈ।

ਘਰਾਂ ਅਤੇ ਸਕੂਲਾਂ ਵਿਚ ਸਵੱਛਤਾ ਦੀ ਸਰਵ ਵਿਆਪਕ ਪਹੁੰਚ ਜ਼ਰੂਰੀ

ਬੀਮਾਰੀਆਂ ’ਚ ਕਮੀ

ਬੱਚਿਆਂ ਦੇ ਬਿਹਤਰ ਪੋਸ਼ਣ ਦੀ ਸਥਿਤੀ

ਸੁਰੱਖਿਆ ਅਤੇ ਬੱਚਿਆਂ ਦੀ ਭਲਾਈ ’ਚ ਵਾਧਾ

ਵਿਸ਼ੇਸ਼ ਤੌਰ ’ਤੇ ਔਰਤਾਂ ਅਤੇ ਕੁੜੀਆਂ ਦੀ ਵਿੱਦਿਅਕ ਯੋਗਤਾ ’ਚ ਸੰਭਾਵਨਾਵਾਂ ’ਚ ਵਾਧਾ

ਕਿਵੇਂ ਮਨਾਈਏ ਵਿਸ਼ਵ ਸੌਚਾਲਯ ਦਿਵਸ

ਹਰ ਸਾਲ ਲੱਖਾਂ ਲੋਕ ਆਨਲਾਈਨ ਸੈਮੀਨਾਰ ਅਤੇ ਦੁਨੀਆਂ ਭਰ ’ਚ ਆਯੋਜਿਤ ਵਿਸ਼ਵ ਸੌਚਾਲਯ ਦਿਵਸ ਪ੍ਰੋਗਰਾਮਾਂ ’ਚ ਸ਼ਾਮਲ ਹੋ ਕੇ ਵਿਸ਼ਵ ਸੌਚਾਲਯ ਦਿਵਸ ਨੂੰ ਉਤਸ਼ਾਹਿਤ ਕਰਦੇ ਹਨ। ਇਸ ਦਿਨ ਦੇ ਲਈ ਸਭ ਤੋਂ ਜ਼ਿਆਦਾ ਯੋਗਦਾਨ ਸ਼ੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਹੁੰਦਾ ਹੈ। ਜਿੱਥੇ ਹੈਸ਼ਟੈਗ #worldtoiletday, #ToiletAccessIsARight, #WeCantWait ਦੀ ਵਰਤੋ ਜਾਗਰੂਕਤਾ ਫੈਲਾਊਣ ਲਈ ਕੀਤਾ ਜਾਂਦਾ ਹੈ।

ਵਿਸ਼ਵ ਸੌਚਾਲਯ ਦਿਵਸ ਨਾਲ ਜੁੜੇ ਕੁਝ ਦਿਲਚਸਪ ਤੱਥ

ਦੁਨੀਆ ਦੇ 40% ਹਿੱਸੇ ’ਚ ਮੌਜੂਦ 2.4 ਬਿਲੀਅਨ ਲੋਕਾਂ ਹਨ ਜਿਨ੍ਹਾਂ ਨੂੰ ਸਵੱਛਤਾ ਬਾਰੇ ਜਾਣਕਾਰੀ ਦੀ ਘਾਟ ਹੈ ।

ਪਿਛਲੇ 200 ਸਾਲਾਂ ਦੌਰਾਨ ਸੌਚਾਲਯ ਦੇ ਉਪਯੋਗ ਨੇ ਮਨੁੱਖੀ ਜੀਵਨ ’ਚ ਵੀਹ ਸਾਲ ਹੋਰ ਵਧਾਏ ਹਨ।

ਸਾਲ 2030 ਲਈ ਨਿਸ਼ਚਿਤ ਵਿਕਾਸ ਟੀਚੇ ਲਈ ਸਯੁੰਕਤ ਰਾਸ਼ਟਰ ਸਾਰਿਆਂ ਲਈ ਪਾਣੀ ਅਤੇ ਸਵਛੱਤਾ ਦੀ ਉਪਲਬੱਧਤਾ ਦੀ ਉਮੀਦ ਕਰਦਾ ਹੈ।

ਦੁਨੀਆ ਭਰ ’ਚ ਜ਼ਿਆਦਾਤਰ ਲੋਕਾਂ ਕੋਲ ਸੌਚਾਲਯ ਦੀ ਤੁਲਨਾ ’ਚ ਮੋਬਾਇਲ ਫ਼ੋਨ ਦੀ ਪਹੁੰਚ ਜ਼ਿਆਦਾ ਹੈ

ਖ਼ਾਸ ਤੌਰ ’ਤੇ ਲੜਕੀਆਂ ਅਤੇ ਬੱਚਿਆਂ ’ਚ ਸਾਫ ਸਫਾਈ ਨਾ ਹੋਣਾ ਕੁਪੋਸ਼ਣ ਅਤੇ ਬੀਮਾਰੀਆਂ ਨੂੰ ਫੈਲਾਉਂਦੀ ਹੈ।

ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਕਾਰਣ ਡਾਇਰੀਆ ਦੂਸਰਾ ਪ੍ਰਮੁੱਖ ਕਾਰਣ ਹੈ।

ਵਿਸ਼ਵ ਸੌਚਾਲਯ ਦਿਵਸ

ਵਿਸ਼ਵ ਸੌਚਾਲਯ ਦਿਵਸ ਪੇਂਡੂ ਖੇਤਰਾਂ ’ਚ ਰਹਿਣ ਵਾਲੇ ਲੋਕਾਂ ਦੇ ਜੀਵਨ ’ਤੇ ਵੀ ਪ੍ਰਕਾਸ਼ ਪਾਉਂਦਾ ਹੈ।

ਵਿਸ਼ਵ ਸੌਚਾਲਯ ਦਿਵਸ ਸਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਹੈ ਕਿ ਆਪਣੇ ਸੌਚਾਲਯ ਦਾ ਪ੍ਰਬੰਧ ਉਹ ਕਿਸ ਤਰ੍ਹਾਂ ਕਰਨ, ਜਿਸ ਨਾਲ ਉਹ ਤੰਦਰੁਸਤ ਰਹਿਣ ਤੇ ਬੀਮਾਰੀਆਂ ਦਾ ਸੰਕ੍ਰਮਣ ਨਾ ਹੋਵੇ।

ਭਾਰਤ ਬਾਰੇ ਐਨਐਸਐਸ ਰਿਪੋਰਟ 2018

ਪੇਂਡੂ ਖੇਤਰਾਂ ’ਚ ਲਗਭਗ 56.6 ਪ੍ਰਤੀਸ਼ਤ ਅਤੇ ਸ਼ਹਿਰੀ ਖੇਤਰਾਂ ’ਚ ਲਗਭਗ 91.2 ਪ੍ਰਤੀਸ਼ਤ ਘਰਾਂ ’ਚ ਸੌਚਾਲਯ ਦੀ ਸੁਵਿਧਾ ਉਪਲਬੱਧ ਹੈ।

ਰਾਸ਼ਟਰੀ ਸਰਵੇਖਣ ਸੰਗਠਨ (ਐਨਐਸਓ) ਦੁਆਰਾ ਆਯੋਜਿਤ 76ਵੇਂ ਐਨਐਸਐਸ ਸਰਵੇਖਣ ’ਚ ਪਾਇਆ ਗਿਆ ਕਿ ਸਿਤੰਬਰ 2018 ਤੱਕ ਭਾਰਤ ਦੇ 28.7 ਪ੍ਰਤੀਸ਼ਤ ਪੇਂਡੂ ਘਰਾਂ ’ਚ ਸੌਚਾਲਯ ਦੀ ਸੁਵਿਧਾ ਨਹੀਂ ਸੀ ਤੇ 32 ਪ੍ਰਤੀਸ਼ਤ ਲੋਕ ਖੁੱਲ੍ਹੇ ’ਚ ਸੌਚ ਕਰਦੇ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.