ਜਿਨੇਵਾ: ਵਿਸ਼ਵ ਸਿਹਤ ਸੰਗਠਨ ਨੇ ਸਭ ਤੋਂ ਪਹਿਲਾਂ ਭਾਰਤ ਵਿੱਚ ਪਾਏ ਗਏ ਕੋਰੋਨਾ ਵਾਇਰਸ ਸਵਰੂਪਾ ਬੀ.1.617.1 ਅਤੇ ਬੀ.1.617.2 ਨੂੰ ਲੜੀ: ਕੱਪਾ ਅਤੇ ਡੇਲਟਾ ਦਾ ਨਾਂਅ ਦਿੱਤਾ ਹੈ।
WHO ਨੇ ਸੋਮਵਾਰ ਨੂੰ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਸ ਨੇ ਕੋਰੋਨਾ ਵਾਇਰਸ ਦੇ ਵੱਖ-ਵੱਖ ਸਵਰੂਪਾਂ ਦੇ ਨਾਮਕਰਨ ਦੇ ਲਈ ਯਨਾਨੀ ਅਖਰਾਂ ਦਾ ਸਹਾਰਾ ਲਿਆ ਹੈ।
WHO ਦੀ ਕੋਵਿਡ 19 ਤਕਨੀਕੀ ਮਾਮਲਿਆਂ ਦੀ ਪ੍ਰਮੁੱਖ ਡਾ. ਮਾਰਿਆ ਵਾਨ ਕੇਰਖੋਵ ਨੇ ਸੋਮਵਾਰ ਨੂੰ ਟਵੀਟ ਕੀਤਾ, ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਦੇ ਸਵਰੂਪਾਂ ਨੂੰ ਆਸਾਨੀ ਨਾਲ ਪਛਾਣੇ ਜਾਣ ਦੇ ਲਈ ਉਸ ਦਾ ਨਵਾਂ ਨਾਮਕਰਨ ਕੀਤਾ ਹੈ। ਇਸ ਨੂੰ ਵਿਗਿਆਨਕ ਨਾਮਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਹਾਲਾਕਿ ਇਸ ਦਾ ਉਦੇਸ਼ ਆਮ ਬਹਿਸ ਦੌਰਾਨ ਇਸ ਦੀ ਆਸਾਨੀ ਨਾਲ ਪਛਾਣ ਕਰਨਾ ਹੈ।
ਸੰਗਠਨ ਨੇ ਇੱਕ ਬਿਆਨ ਵਿੱਚ ਕਿਹਾ ਕਿ WHO ਵੱਲੋਂ ਨਿਧਾਰਿਤ ਇੱਕ ਵਿਸ਼ੇਸ਼ ਸਮੂਹ ਨੇ ਵਾਇਰਸ ਦੇ ਸਵਰੂਪਾਂ ਨੂੰ ਸਾਧਾਰਨ ਗਲਬਾਤ ਦੇ ਦੌਰਾਨ ਆਸਾਨੀ ਨਾਲ ਸਮਝਣ ਦੇ ਲਈ ਅਲਫਾ, ਗਾਮਾ, ਬੀਟਾ ਗਾਮਾ ਵਰਗੇ ਯੂਨਾਨੀ ਸ਼ਬਦਾਂ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਤਾਂ ਕਿ ਆਮ ਲੋਕਾਂ ਨੂੰ ਵੀ ਇਨ੍ਹਾਂ ਦੇ ਬਾਰੇ ਵਿੱਚ ਹੋਣ ਵਾਲੀ ਚਰਚਾ ਨੂੰ ਸਮਝਣ ਵਿੱਚ ਕੋਈ ਦਿਕੱਤ ਨਾ ਹੋਵੇ।