ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ (FINANCE MINISTER SITHARAMAN) ਨੇ ਅੱਜ ਆਪਣਾ ਚੌਥਾ ਬਜਟ ਪੇਸ਼ ਕੀਤਾ। ਬਜਟ 'ਚ ਵੱਖ-ਵੱਖ ਸੈਕਟਰਾਂ ਲਈ ਕਈ ਐਲਾਨ ਕੀਤੇ ਗਏ ਸੀ ਪਰ ਆਮ ਆਦਮੀ ਦੀ ਜੇਬ 'ਤੇ ਕੀ ਬੋਝ ਵਧਣ ਵਾਲਾ ਹੈ ਅਤੇ ਕਿਸ ’ਤੇ ਰਾਹਤ ਮਿਲੇਗੀ, ਆਓ ਜਾਣਦੇ ਹਾਂ ਕੀ ਹੋਇਆ ਮਹਿੰਗਾ ਤੇ ਕੀ ਸਸਤਾ...
ਬਜਟ 2022 ਵਿੱਚ ਦੇਸ਼ ਨੂੰ ਇਲੈਕਟ੍ਰੋਨਿਕਸ ਦੇ ਖੇਤਰ ਵਿੱਚ ਆਤਮਨਿਰਭਰ ਬਣਾਉਣ ਉੱਤੇ ਜ਼ੋਰ ਦਿੱਤਾ ਗਿਆ ਹੈ। ਵਿੱਤ ਮੰਤਰੀ ਨੇ ਘਰੇਲੂ ਨਿਰਮਾਣ ਨੂੰ ਵਧਾਵਾ ਦੇਣ ਲਈ ਮੋਬਾਈਲ ਫ਼ੋਨ ਚਾਰਜਰਾਂ, ਮੋਬਾਈਲ ਫ਼ੋਨ ਕੈਮਰੇ ਦੇ ਲੈਂਸ, ਟ੍ਰਾਂਸਫ਼ਾਰਮਰਾਂ ਆਦਿ 'ਤੇ ਡਿਊਟੀ ਰਿਆਇਤ ਦਾ ਐਲਾਨ ਕੀਤਾ ਹੈ।
ਮਹਿੰਗੇ ਹੋਣਗੇ ਆਰਟੀਫੀਸ਼ੀਅਲ ਗਹਿਣੇ
ਬਜਟ ਵਿੱਚ ਘੱਟ ਕੀਮਤ ਵਾਲੇ ਆਰਟੀਫੀਸ਼ੀਅਲ ਗਹਿਣਿਆਂ ਦੇ ਆਯਾਤ ਨੂੰ ਵਧਾਵਾ ਨਾ ਦੇਣ ਦੇ ਲਈ ਇਸ ’ਤੇ ਸਰਕਾਰ ਨੇ ਆਯਾਤ ਡਿਊਟੀ ਘਟਾ ਕੇ 400 ਰੁਪਏ ਪ੍ਰਤੀ ਕਿਲੋ ਕਰ ਦਿੱਤੀ ਹੈ। ਅਜਿਹੇ 'ਚ ਆਉਣ ਵਾਲੇ ਸਮੇਂ 'ਚ ਇਹ ਗਹਿਣੇ ਮਹਿੰਗੇ ਹੋ ਸਕਦੇ ਹਨ।
ਸਸਤਾ ਹੋਣ ਵਾਲਾ ਸਾਮਾਨ
- ਵਿਦੇਸ਼ ਤੋਂ ਆਉਣ ਵਾਲੀ ਮਸ਼ੀਨਾਂ ਸਸਤੀ ਹੋਵੇਗੀ।
- ਕਪੜਾ ਅਤੇ ਚਮੜਿਆਂ ਦਾ ਸਾਮਾਨ ਸਸਤਾ ਹੋਵੇਗਾ।
- ਖੇਤੀ ਦੇ ਉਪਕਰਣ ਸਸਤੇ ਹੋਣਗੇ।
- ਜੂਤੇ- ਚੱਪਲ
- ਹੀਰੇ ਦੇ ਗਹਿਣੇ
ਮਹਿੰਗੀਆਂ ਹੋਣਗੀਆਂ ਛੱਤਰੀਆਂ
ਮੀਂਹ 'ਚ ਭਿੱਜਣ ਤੋਂ ਬਚਾਉਣ ਵਾਲੀਆਂ ਛੱਤਰੀਆਂ ਹੁਣ ਤੋਂ ਮਹਿੰਗੀਆਂ ਹੋ ਜਾਣਗੀਆਂ। ਸਰਕਾਰ ਨੇ ਬਜਟ 'ਚ ਇਨ੍ਹਾਂ 'ਤੇ ਟੈਕਸ ਵਧਾ ਕੇ 20 ਫੀਸਦੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਛੱਤਰੀਆਂ ਬਣਾਉਣ 'ਚ ਵਰਤੇ ਜਾਣ ਵਾਲੇ ਪੁਰਜ਼ਿਆਂ 'ਤੇ ਟੈਕਸ ਛੋਟ ਖਤਮ ਕਰ ਦਿੱਤੀ ਗਈ ਹੈ।
ਸਟੀਲ ਸਕਰੈਪ ਆਯਾਤ ਰਹੇਗਾ ਸਸਤਾ
ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਰਾਹਤ ਦਿੰਦਿਆਂ ਵਿੱਤ ਮੰਤਰੀ ਨੇ ਬਜਟ 'ਚ ਸਟੀਲ ਸਕਰੈਪ 'ਤੇ ਕਸਟਮ ਡਿਊਟੀ ਦੀ ਛੋਟ ਨੂੰ ਇਕ ਸਾਲ ਲਈ ਵਧਾ ਦਿੱਤਾ ਹੈ। ਇਹ ਐਮਐਸਐਮਈ ਸੈਕਟਰ ਵਿੱਚ ਸਕ੍ਰੈਪ ਤੋਂ ਸਟੀਲ ਉਤਪਾਦ ਬਣਾਉਣ ਵਾਲਿਆਂ ਲਈ ਆਸਾਨ ਬਣਾ ਦੇਵੇਗਾ।
ਇਹ ਵੀ ਪੜੋ: Budget Education: ਸਿੱਖਿਆ ਖੇਤਰ ਨਾਲ ਜੁੜੇ ਐਲਾਨ, ਜਾਣੋ ਪੜਾਈ ’ਤੇ ਅਸਰ