ਨਵੀਂ ਦਿੱਲੀ: ਈ-ਰੂਪੀ ਡਿਜੀਟਲ ਭੁਗਤਾਨ ਸ਼ੁਰੂ ਹੋ ਗਈ ਹੈ। ਪੀਐਮ ਮੋਦੀ ਨੇ ਅੱਜ ਇੱਕ ਪ੍ਰੋਗਰਾਮ ਵਿੱਚ ਇਸਦੀ ਸ਼ੁਰੂਆਤ ਕੀਤੀ ਹੈ। ਈ-ਰੁਪਏ ਦੀ ਸ਼ੁਰੂਆਤ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਲੈਕਟ੍ਰੌਨਿਕ ਵਾਊਚਰ ਅਧਾਰਿਤ ਡਿਜੀਟਲ ਭੁਗਤਾਨ ਪ੍ਰਣਾਲੀ-ਈ-ਰੁਪਇਆ ਨਾਲ ਪਾਰਦਰਸ਼ਤਾ ਆਵੇਗੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਤੋਂ ਇਲਾਵਾ ਈ-ਰੂਪੀ ਵਾਊਚਰ ਦਾ ਇਸਤੇਮਾਲ ਨਿੱਜੀ ਵਿਅਕਤੀਆਂ ਅਤੇ ਸੰਸਥਾਵਾਂ ਦੁਆਰਾ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਹ ਸੁਨਿਸਚਿਤ ਕਰੇਗਾ ਕਿ ਦਾਨ ਕੀਤੀ ਗਈ ਰਕਮ ਨੂੰ ਇਸਦੇ ਉਦੇਸ਼ ਦੇ ਅਨੁਸਾਰ ਵਰਤਿਆ ਜਾਵੇ।
ਉਨ੍ਹਾਂ ਕਿਹਾ ਕਿ ਈ-ਰੁਪਇਆ ਵਾਊਚਰ ਸਿਰਫ ਉਦੇਸ਼ ਅਧਾਰਿਤ ਨਹੀਂ ਹੈ ਬਲਕਿ ਇਹ ਵਿਅਕਤੀ ਕੇਂਦਰਿਤ ਵੀ ਹੈ। ਪੀਐਮ ਨੇ ਕਿਹਾ ਕਿ ਇਹ ਸੁਨਿਸ਼ਚਿਤ ਕਰੇਗਾ ਕਿ ਪ੍ਰਾਪਤ ਕੀਤਾ ਪੈਸਾ ਸਿਰਫ ਉਸ ਉਦੇਸ਼ ਲਈ ਵਰਤਿਆ ਜਾਂਦਾ ਹੈ ਜਿਸ ਲਈ ਇਹ ਦਿੱਤਾ ਗਿਆ ਹੈ।ਈ-ਰੁਪਏ ਦੇ ਵਾਊਚਰ ਲਾਂਚ ਕਰਨ ਦੇ ਮੌਕੇ ਤੇ, ਪੀਐਮ ਮੋਦੀ ਨੇ ਕਿਹਾ ਕਿ ਟੈਕਨਾਲੋਜੀ ਨੂੰ ਗਰੀਬਾਂ ਦੀ ਮਦਦ ਕਰਨ ਦੇ ਲਈ ਇੱਕ ਢੰਗ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਟੈਕਨਾਲੋਜੀ ਪਾਰਦਰਸ਼ਤਾ ਲਿਆ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਅਜਿਹੀਆਂ 300 ਯੋਜਨਾਵਾਂ ਕਰ ਚੁੱਕੀ ਹੈ ਜਿਸਦਾ ਸਿੱਧਾ ਲਾਭ ਲਾਭਪਾਤਰੀਆਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਨ੍ਹਾਂ ਵਿੱਚ ਐਲਪੀਜੀ, ਰਕਮ ਤੋਂ ਲੈ ਕੇ ਪੈਨਸ਼ਨ ਤੱਕ ਸ਼ਾਮਲ ਹੈ।
ਕੀ ਹੈ ਈ-ਰੁਪਇਆ ?
ਈ-ਰੁਪਇਆ ਡਿਜੀਟਲ ਭੁਗਤਾਨਾਂ ਲਈ ਇੱਕ ਨਕਦ ਰਹਿਤ ਅਤੇ ਸੰਪਰਕ ਰਹਿਤ ਮਾਧਿਅਮ ਹੈ। ਇਹ ਇੱਕ QRਕੋਡ ਜਾਂ ਐਸਐਮਐਸ ਸਟਰਿੰਗ-ਅਧਾਰਿਤ ਈ-ਵਾਊਚਰ ਹੈ, ਜੋ ਲਾਭਪਾਤਰੀਆਂ ਦੇ ਮੋਬਾਇਲ ਤੱਕ ਪਹੁੰਚਾਇਆ ਜਾਂਦਾ ਹੈ। ਇਸ ਨਿਰਵਿਘਨ ਇੱਕ-ਵਾਰ ਭੁਗਤਾਨ ਵਿਵਸਥਾ ਦੇ ਉਪਯੋਗਕਰਤਾ ਕਾਰਡ, ਡਿਜੀਟਲ ਭੁਗਤਾਨ ਐਪ ਜਾਂ ਇੰਟਰਨੈਟ ਬੈਂਕਿੰਗ ਪਹੁੰਚ ਦੀ ਜ਼ਰੂਰਤ ਤੋਂ ਬਿਨਾਂ ਆਪਣੇ ਸੇਵਾ ਪ੍ਰਦਾਤਾ ਦੇ ਕੇਂਦਰ ਵਿੱਚ ਵਾਊਚਰ ਦੀ ਰਕਮ ਪ੍ਰਾਪਤ ਕਰ ਸਕਣਗੇ। ਇਸ ਨੂੰ ਵਿੱਤੀ ਸੇਵਾਵਾਂ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਰਾਸ਼ਟਰੀ ਸਿਹਤ ਅਥਾਰਟੀ ਦੇ ਸਹਿਯੋਗ ਨਾਲ ਯੂਪੀਆਈ ਪਲੇਟਫਾਰਮ 'ਤੇ ਭਾਰਤ ਦੇ ਰਾਸ਼ਟਰੀ ਭੁਗਤਾਨ ਨਿਗਮ ਦੁਆਰਾ ਵਿਕਸਤ ਕੀਤਾ ਗਿਆ ਹੈ।
ਈ-ਰੁਪਇਆ ਸੇਵਾਵਾਂ ਦੇ ਪ੍ਰਾਯੋਜਕਾਂ ਨੂੰ ਬਿਨਾਂ ਕਿਸੇ ਫਿਜੀਕਲ ਇੰਟਰਫੇਸ ਦੇ ਡਿਜੀਟਲ ਤਰੀਕੇ ਨਾਲ ਲਾਭਪਾਤਰੀਆਂ ਅਤੇ ਸੇਵਾ ਪ੍ਰਦਾਨ ਕਰਨ ਵਾਲਿਆਂ ਨਾਲ ਜੋੜਦਾ ਹੈ। ਇਹ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਟ੍ਰਾਂਜੈਕਸ਼ਨ ਪੂਰਾ ਹੋਣ ਤੋਂ ਬਾਅਦ ਹੀ ਸੇਵਾ ਪ੍ਰਦਾਨ ਕਰਨ ਵਾਲਿਆਂ ਨੂੰ ਭੁਗਤਾਨ ਕੀਤਾ ਜਾਵੇ।
ਸਰਕਾਰ ਦਾ ਕਹਿਣਾ ਹੈ ਕਿ ਈ-ਰੁਪਇਆ ਡਿਜੀਟਲ ਭੁਗਤਾਨ ਹੱਲ ਭਲਾਈ ਸੇਵਾਵਾਂ ਦੀ ਭ੍ਰਿਸ਼ਟਾਚਾਰ ਮੁਕਤ ਸਪਲਾਈ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਕ੍ਰਾਂਤੀਕਾਰੀ ਪਹਿਲ ਸਾਬਤ ਹੋਵੇਗੀ।
ਇਹ ਵੀ ਪੜ੍ਹੋ:ਖੇਤੀ ਕਾਨੂੰਨ : ਹਰਸਿਮਰਤ ਬਾਦਲ ਵੱਲੋਂ ਸੰਸਦ ਅੱਗੇ ਵਿਰੋਧ ਪ੍ਰਦਰਸ਼ਨ