ਬਾਗੇਸ਼ਵਰ : ਪਿਥੌਰਾਗੜ੍ਹ (Pithoragarh) ਜ਼ਿਲੇ ਦਿ ਮੁਨਸਿਆਰੀ ਤੋਂ ਸੈਲਾਨੀਆਂ (Visitors) ਨੂੰ ਲੈ ਕੇ ਆ ਰਿਹਾ ਟੈਂਪੋ ਟ੍ਰੈਵਲਰ ਬਾਗੇਸ਼ਵਰ (Tempo Traveler Bageshwar) ਵਿਚ ਖਾਈ ਵਿਚ ਡਿੱਗ ਗਈ। ਇਸ ਹਾਦਸੇ ਵਿਚ ਬੰਗਾਲ ਦੇ ਪੰਜ ਸੈਲਾਨੀਆਂ (Visitors) ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਉਥੇ ਹੀ ਦੂਜੀ ਗੱਡੀ ਪਲਟ ਗਈ ਹੈ।
ਸੈਲਾਨੀਆਂ ਨਾਲ ਭਰੀ ਟੈਂਪੋ ਟ੍ਰੈਵਲਰ ਹਾਦਸੇ ਦੀ ਹੋਈ ਸ਼ਿਕਾਰ
ਮੁਨਸਿਆਰੀ ਤੋਂ ਬਾਗੇਸ਼ਵਰ ਪਰਤ ਰਹੀ ਪੱਛਮੀ ਬੰਗਾਲ (West Bengal) ਦੇ ਸੈਲਾਨੀਆਂ ਨਾਲ ਭਰੀ ਟੈਂਪੋ ਟ੍ਰੈਵਲਰ ਦੁਰਘਟਨਾ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਫਿਲਹਾਲ 5 ਸੈਲਾਨੀਆਂ ਦੇ ਮਾਰੇ ਜਾਣ ਦੀ ਖਬਰ ਹੈ। ਉਥੇ ਹੀ 7 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸਾ ਕਪਕੋਟ ਇਲਾਕੇ ਵਿਚ ਸ਼ਾਮਾ ਦੇ ਨੇੜੇ ਜਸਰੌਲੀ ਖੇਤਰ ਵਿਚ ਹੋਇਆ। ਟੈਂਪੋ ਟ੍ਰੈਵਲਰ ਹਲਦਵਾਨੀ ਦਾ ਸੀ।
ਹਾਦਸੇ ਦਾ ਕਾਰਣ ਬ੍ਰੇਕ ਫੇਲ ਹੋਣਾ ਦੱਸਿਆ ਜਾ ਰਿਹੈ
ਫਿਲਹਾਲ ਹਾਦਸੇ ਦਾ ਕਾਰਣ ਟੈਂਪੋ ਟ੍ਰੈਵਲਰ ਦੀ ਬ੍ਰੇਕ ਫੇਲ ਹੋਣਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮੁਨਸਿਆਰੀ ਤੋਂ ਕੌਸਾਨੀ ਵਾਇਆ ਸ਼ਾਮਾ ਆ ਰਹੀ ਟੂਰ ਐਂਡ ਟ੍ਰੈਵਲ ਏਜੰਸੀ ਦੀਆਂ ਦੋ ਗੱਡੀਆਂ ਆਪਸ ਵਿਚ ਭਿੜ ਗਈਆਂ। ਹਾਦਸੇ ਵਿਚ ਵਾਹਨ ਚਾਲਕ ਨੂੰ ਮਾਮੂਲੀ ਸੱਟਾਂ ਆਈਆਂ ਹਨ।
ਵਾਹਨ ਦੇ ਖੱਡ ਵਿਚ ਡਿੱਗਣ ਕਾਰਣ 5 ਸੈਲਾਨੀਆਂ ਦੀ ਹੋਈ ਮੌਤ: ਪਿੰਡ ਵਾਸੀ
ਪਿੰਡ ਵਾਸੀਆਂ ਮੁਤਾਬਕ ਵਾਹਨ ਦੇ ਖੱਡ ਵਿਚ ਡਿੱਗਣ ਕਾਰਣ 5 ਸੈਲਾਨੀਆ ਦੀ ਮੌਤ ਹੋ ਗਈ। ਸਾਰੇ ਲੋਕ ਪੱਛਮੀ ਬੰਗਾਲ ਦੇ ਰਹਿਣ ਵਾਲੇ ਹਨ। ਉਥੇ ਹੀ ਸੜਕ 'ਤੇ ਹੀ ਪਲਟੀ ਦੂਜੀ ਗੱਡੀ ਵਿਚ ਸਵਾਰ ਸੈਲਾਨੀਆਂ ਨੂੰ ਵੀ ਹਲਕੀਆਂ ਸੱਟਾਂ ਲੱਗੀਆਂ ਹਨ। ਖੱਡ ਵਿਚ ਡਿੱਗੀ ਟੈਂਪੋ ਟ੍ਰੈਵਲਰ ਦਾ ਨੰਬਰ ਯੂ.ਕੇ. 04 ਸੀ.ਏ.1755 ਹੈ। ਦੂਜੀ ਗੱਡੀ ਦਾ ਨੰਬਰ ਯੂ.ਕੇ. 04 ਪੀ.ਏ.1376 ਹੈ।
ਪੁਲਿਸ ਤੇ ਪਿੰਡ ਵਾਸੀਆਂ ਨੇ ਚਲਾਇਆ ਰੈਸਕਿਊ ਆਪ੍ਰੇਸ਼ਨ
ਉਥੇ ਹੀ ਟ੍ਰੈਵਲ ਏਜੰਸੀ ਮੁਤਾਬਕ ਉਸ ਦੀਆਂ ਤਿੰਨ ਬੱਸਾਂ ਬੁੱਕ ਸਨ। ਅੱਜ ਸੈਲਾਨੀਆਂ ਨੂੰ ਲੈ ਕੇ ਵਾਹਨ ਮੁਨਸਿਆਰੀ ਤੋਂ ਕੌਸਾਨੀ ਆ ਰਹੀਆ ਸਨ ਪਰਸ਼ਾਮਾ ਖੇਤਰ ਵਿਚ ਹਾਦਸਾ ਹੋ ਗਿਆ। ਟ੍ਰੈਵਲ ਏਜੰਸੀ ਦੇ ਲੋਕ ਹਲਦਵਾਨੀ ਤੋਂ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ। ਪੁਲਿਸ ਅਤੇ ਪਿੰਡ ਵਾਸੀ ਮੌਕੇ 'ਤੇ ਰੈਸਕਿਊ ਆਪ੍ਰੇਸ਼ਨ ਚਲਾ ਰਹੇ ਹਨ।
ਇਹ ਵੀ ਪੜ੍ਹੋ- ਕਿਸਾਨੀ ਅੰਦੋਲਨ ਨੂੰ ਲੈਕੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ