ਕੋਲਕਾਤਾ: ਤ੍ਰਿਣਮੂਲ ਕਾਂਗਰਸ ਦੀ ਅਗਵਾਈ ਵਾਲੀ ਪੱਛਮੀ ਬੰਗਾਲ ਸਰਕਾਰ ਅਤੇ ਰਾਜਪਾਲ ਸੀਵੀ ਆਨੰਦ ਬੋਸ ਵਿਚਾਲੇ ਟਕਰਾਅ ਘੱਟ ਹੋਣ ਦਾ ਕੋਈ ਸੰਕੇਤ ਨਹੀਂ ਦਿਖ ਰਿਹਾ। ਨਵੀਂ ਦਿੱਲੀ ਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ ਰਾਜਪਾਲ ਬੋਸ ਨੇ ਵੀਰਵਾਰ ਨੂੰ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ 'ਤੇ ਨਾਨ-ਸਟਾਪ ਸ਼ਬਦੀ ਹਮਲਾ ਕਰ ਦਿੱਤਾ। ਪੰਜ ਮਿੰਟ ਦੇ ਵੀਡੀਓ ਵਿੱਚ ਰਾਜਪਾਲ ਨੇ ਰਾਜ ਸਰਕਾਰ ਉੱਤੇ ਉਨ੍ਹਾਂ ਸਾਰੇ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਨੂੰ ਡਰਾਉਣ ਦਾ ਦੋਸ਼ ਲਗਾਇਆ ਹੈ, ਜਿੰਨ੍ਹਾਂ ਦੀ ਨਿਯੁਕਤੀ ਰਾਜਪਾਲ ਵਲੋਂ ਕੀਤੀ ਗਈ ਹੈ।
ਬੋਸ ਨੇ ਕਿਹਾ ਕਿ ਸੂਬਾ ਸਰਕਾਰ ਮੇਰੇ ਦੁਆਰਾ ਚੁਣੇ ਗਏ ਸਾਰੇ ਉਪ ਕੁਲਪਤੀਆਂ ਨੂੰ ਡਰਾਉਣ ਅਤੇ ਧਮਕਾਉਣ ਲਈ ਹਰ ਤਰ੍ਹਾਂ ਦੇ ਦਬਾਅ ਦੇ ਪੈਂਤੜੇ ਅਪਣਾ ਰਹੀ ਹੈ। ਇਹ ਬਹੁਤ ਗੰਭੀਰ ਮਸਲਾ ਹੈ ਅਤੇ ਧਿਆਨ ਦੇਣ ਦੀ ਲੋੜ ਹੈ। ਹੁਣ ਤੱਕ ਪੰਜ ਵਾਈਸ ਚਾਂਸਲਰ ਅਸਤੀਫ਼ੇ ਦੇ ਚੁੱਕੇ ਹਨ। ਅਜਿਹੀ ਸਥਿਤੀ ਜਿੱਥੇ ਅਕਾਦਮਿਕ ਅਤੇ ਉੱਚ ਅਹੁਦਿਆਂ 'ਤੇ ਬੈਠੇ ਲੋਕਾਂ ਨੂੰ ਅਹੁਦਾ ਛੱਡਣ ਲਈ ਮਜਬੂਰ ਕੀਤਾ ਜਾਂਦਾ ਹੈ, ਇਹ ਕਿਸੇ ਵੀ ਪ੍ਰਣਾਲੀ ਲਈ ਚੰਗੀ ਗੱਲ ਨਹੀਂ ਹੈ।
ਰਿਾਜਪਾਲ ਨੇ ਅੱਗੇ ਕਿਹਾ ਕਿ ਮੈਂ ਕੁਝ ਚੰਗੇ ਕੰਮ ਕਰਨ ਦੀ ਉਮੀਦ ਨਾਲ ਪੱਛਮੀ ਬੰਗਾਲ ਆਇਆ ਹਾਂ। ਮੇਰਾ ਮੰਨਣਾ ਹੈ ਕਿ ਨਵੀਂ ਪੀੜ੍ਹੀ ਸਭ ਤੋਂ ਵੱਡੇ ਸਰੋਤਾਂ ਵਿੱਚੋਂ ਇੱਕ ਹੈ। ਬਹੁਤ ਸਾਰੇ ਹੁਸ਼ਿਆਰ ਵਿਦਿਆਰਥੀ, ਜੋ ਉੱਚ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਨ ਦੀ ਇੱਛਾ ਰੱਖਦੇ ਹਨ, ਇਸ ਤੱਥ ਕਾਰਨ ਨਿਰਾਸ਼ ਹਨ ਕਿ ਉਨ੍ਹਾਂ ਨੂੰ ਸੰਸਥਾਵਾਂ ਵਿੱਚ ਅਨੁਕੂਲ ਮਾਹੌਲ ਪ੍ਰਦਾਨ ਨਹੀਂ ਕੀਤਾ ਜਾਂਦਾ ਹੈ। ਇਨ੍ਹਾਂ ਸਾਰੀਆਂ ਯੂਨੀਵਰਸਿਟੀਆਂ ਨੂੰ ਹਿੰਸਾ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੀ ਲੋੜ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਉਤਸ਼ਾਹੀ ਵਿਦਿਆਰਥੀ ਕਾਬਲ ਅਧਿਆਪਕਾਂ ਦੀ ਅਗਵਾਈ ਹੇਠ ਤਿਆਰੀ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਮਿਆਰੀ ਅਧਿਆਪਕਾਂ ਦੀ ਲੋੜ ਹੈ। ਸੂਬੇ ਦੇ ਸਿੱਖਿਆ ਵਿਭਾਗ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਵਿਭਾਗ ਨਿਯਮਾਂ ਦੀ ਘੋਰ ਉਲੰਘਣਾ ਕਰਕੇ ਉਪ ਕੁਲਪਤੀ ਭਰਤੀ ਕਰ ਰਿਹਾ ਹੈ। ਬੋਸ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਵਿੱਤੀ ਜਾਂ ਨੈਤਿਕ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਲੋਕਾਂ ਨੂੰ ਭਰਤੀ ਕਰਨ 'ਤੇ ਜ਼ੋਰ ਦੇ ਰਹੀ ਹੈ।
- Viral video : ਬੱਚੇ ਨੂੰ ਕੁੱਟ ਰਿਹਾ ਅਧਿਆਪਕ, ਬੁਰੀ ਤਰ੍ਹਾਂ ਚੀਕ ਰਿਹਾ ਬੱਚਾ, ਪਿਤਾ ਕਹਿੰਦਾ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ...
- SGPC Amritsar: ਵਿਦੇਸ਼ ’ਚ ਪਾਵਨ ਸਰੂਪਾਂ ਦੀ ਛਪਾਈ ਲਈ ਪ੍ਰੈੱਸ ਲਾਉਣ ਦਾ ਮਾਮਲਾ, ਪ੍ਰਧਾਨ ਧਾਮੀ ਦੀ ਅਗਵਾਈ ’ਚ ਅਮਰੀਕਾ ਜਾਵੇਗਾ SGPC ਵਫ਼ਦ
- Kuldeep Dhaliwal: ਬੱਚੇ ਨੇ ਟਵੀਟ ਰਾਹੀ ਮੰਤਰੀ ਤੱਕ ਕੀਤੀ ਪਹੁੰਚ, ਮਸਕਟ 'ਚ ਫਸੀ ਮਾਂ ਨੂੰ ਭਾਰਤ ਲਿਆਉਣ ਦੀ ਲਾਈ ਗੁਹਾਰ
ਰਾਜਪਾਲ ਨੇ ਕਿਹਾ ਕਿ ਇਹ ਕੋਈ ਆਦਰਸ਼ ਸਥਿਤੀ ਨਹੀਂ ਹੈ। ਰਾਜ ਸਰਕਾਰ ਦੀ ਪਸੰਦ ਦੇ ਘਪਲੇਬਾਜ਼ ਵਿਅਕਤੀਆਂ ਨੂੰ ਸਿੱਖਿਆ ਦੇ ਉੱਚੇ ਸਥਾਨਾਂ 'ਤੇ ਨਹੀਂ ਜਾਣਾ ਚਾਹੀਦਾ। ਹੁਣ ਦੱਸੋ ਮੈਂ ਸਰਪ੍ਰਸਤ ਹੋਣ ਦੇ ਨਾਤੇ ਉਨ੍ਹਾਂ ਲੋਕਾਂ ਨੂੰ ਵਾਈਸ-ਚਾਂਸਲਰ ਕਿਵੇਂ ਨਿਯੁਕਤ ਕਰ ਸਕਦਾ ਹਾਂ? ਬੋਸ ਦੇ ਅਨੁਸਾਰ, ਅਸਤੀਫਾ ਦੇਣ ਲਈ ਮਜ਼ਬੂਰ ਕੀਤੇ ਗਏ ਪੰਜ ਵਾਈਸ-ਚਾਂਸਲਰ ਨੇ ਉਨ੍ਹਾਂ ਨੇ ਰਾਜ ਸਰਕਾਰ ਵਿਰੁੱਧ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਸਰਕਾਰ ਦੇ ਇਸ਼ਾਰੇ 'ਤੇ ਗੁੰਡਿਆਂ ਨੇ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ।
ਰਾਜਪਾਲ ਨੇ ਯੂਨੀਵਰਸਿਟੀਆਂ ਵਿੱਚ ਆਮ ਸਥਿਤੀ ਬਹਾਲ ਕਰਨ ਲਈ ਅੰਤ ਤੱਕ ਲੜਨ ਦਾ ਅਹਿਦ ਲਿਆ। ਉਨ੍ਹਾਂ ਕਿਹਾ ਕਿ ਮੈਂ ਨੇਤਾਜੀ ਸੁਭਾਸ਼ ਚੰਦਰ ਬੋਸ, ਰਾਬਿੰਦਰਨਾਥ ਟੈਗੋਰ ਅਤੇ ਸਵਾਮੀ ਵਿਵੇਕਾਨੰਦ ਦੇ ਨਾਂ 'ਤੇ ਸਹੁੰ ਚੁੱਕ ਰਿਹਾ ਹਾਂ ਕਿ ਬੁਰਾਈ ਨੂੰ ਖਤਮ ਕਰਨ ਲਈ ਮੈਂ ਅੰਤ ਤੱਕ ਲੜਾਂਗਾ। ਮੇਰਾ ਮੰਨਣਾ ਹੈ ਕਿ ਬੰਗਾਲ ਦੇ 10 ਕਰੋੜ ਭੈਣ-ਭਰਾ ਮੇਰੇ ਨਾਲ ਹਨ।