ETV Bharat / bharat

ਮੀਂਹ ਨੇ ਭਾਰੀ ਤਬਾਹੀ ਮਚਾਈ, ਸੁਸਾਇਟੀਆਂ 'ਚ ਚੱਲੀਆਂ ਕਿਸ਼ਤੀਆਂ - ਹਿਮਾਚਲ ਵਿੱਚ ਹੁਣ ਤੱਕ 70 ਘਰ ਤਬਾਹ

ਭਾਰੀ ਬਾਰਿਸ਼ ਨੇ ਪੂਰੇ ਉੱਤਰੀ ਭਾਰਤ ਵਿੱਚ ਹਾਹਾਕਾਰ ਮਚਾ ਦਿੱਤੀ ਹੈ। ਕਿਤੇ ਸੁਸਾਇਟੀਆਂ 'ਚ ਕਿਸ਼ਤੀ ਚਲਾਉਣ ਦੀ ਸਥਿਤੀ ਆ ਗਈ ਹੈ ਅਤੇ ਕਿਤੇ ਜ਼ਬਰਦਸਤ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਪੜ੍ਹੋ ਪੂਰੀ ਖਬਰ...

ਮੀਂਹ ਨੇ ਭਾਰੀ ਤਬਾਹੀ ਮਚਾਈ,  ਸੁਸਾਇਟੀਆਂ 'ਚ ਚੱਲੀਆਂ ਕਿਸ਼ਤੀਆਂ

author img

By

Published : Jul 9, 2023, 5:10 PM IST

ਨਵੀਂ ਦਿੱਲੀ— ਉੱਤਰੀ ਭਾਰਤ 'ਚ ਬਾਰਿਸ਼ ਕਾਰਨ ਸਾਰਾ ਜਨਜੀਵਨ ਪ੍ਰਭਾਵਿਤ ਹੈ। ਦੇਸ਼ ਦੇ ਕਈ ਰਾਜਾਂ ਵਿੱਚ ਹਾਲੇ ਵੀ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਹਿਮਾਚਲ 'ਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ, ਹੁਣ ਤੱਕ ਇੱਥੇ ਬਾਰਿਸ਼ ਕਾਰਨ ਕਰੀਬ 45 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ। ਮੀਂਹ ਨਾਂ ਦੀ ਇਸ ਆਫ਼ਤ ਕਾਰਨ ਹਿਮਾਚਲ ਵਿੱਚ ਹੁਣ ਤੱਕ 70 ਘਰ ਤਬਾਹ ਹੋ ਚੁੱਕੇ ਹਨ। ਹਿਮਾਚਲ ਪ੍ਰਦੇਸ਼ ਦੀਆਂ 133 ਸੜਕਾਂ ਦੇ ਬੰਦ ਹੋਣ ਦੇ ਨਾਲ-ਨਾਲ ਹਵਾਈ ਉਡਾਣਾਂ ਅਤੇ ਰੇਲ ਗੱਡੀਆਂ ਵੀ ਪ੍ਰਭਾਵਿਤ ਹੋਈਆਂ ਹਨ।

1982 ਤੋਂ ਬਾਅਦ ਸਭ ਤੋਂ ਵੱਧ ਬਾਰਸ਼: ਦਿੱਲੀ ਵਿੱਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵੀ ਕਾਫ਼ੀ ਵੱਧ ਰਿਹਾ ਹੈ ਅਤੇ ਮੰਗਲਵਾਰ ਨੂੰ ਇਸ ਦੇ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਕੇਂਦਰੀ ਜਲ ਕਮਿਸ਼ਨ (ਸੀਡਬਲਯੂਸੀ) ਦੇ ਹੜ੍ਹ ਨਿਗਰਾਨੀ ਪੋਰਟਲ ਦੇ ਅਨੁਸਾਰ, ਪੁਰਾਣੇ ਰੇਲਵੇ ਪੁਲ 'ਤੇ ਯਮੁਨਾ ਦੇ ਪਾਣੀ ਦਾ ਪੱਧਰ ਐਤਵਾਰ ਨੂੰ ਦੁਪਹਿਰ 1 ਵਜੇ 203.18 ਮੀਟਰ ਸੀ, ਜਦੋਂ ਕਿ ਖ਼ਤਰੇ ਦਾ ਪੱਧਰ 204.5 ਮੀਟਰ ਹੈ। CWC ਨੇ ਕਿਹਾ ਕਿ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ 1 ਵਜੇ ਦੇ ਵਿਚਕਾਰ ਪਾਣੀ ਦਾ ਪੱਧਰ 205.5 ਮੀਟਰ ਤੱਕ ਵਧਣ ਦੀ ਬਹੁਤ ਸੰਭਾਵਨਾ ਹੈ। ਭਾਰਤ ਮੌਸਮ ਵਿਭਾਗ ਦੇ ਅਨੁਸਾਰ, ਦਿੱਲੀ ਵਿੱਚ ਐਤਵਾਰ ਸਵੇਰੇ 8.30 ਵਜੇ ਖਤਮ ਹੋਏ 24 ਘੰਟਿਆਂ ਵਿੱਚ 153 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਜੋ ਕਿ 1982 ਤੋਂ ਬਾਅਦ ਜੁਲਾਈ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਬਾਰਸ਼ ਹੈ। ਚੰਡੀਗੜ੍ਹ ਅਤੇ ਅੰਬਾਲਾ ਵਿੱਚ ਕ੍ਰਮਵਾਰ 322.2 ਅਤੇ 224.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਦਿੱਲੀ ਵਿੱਚ ਯਮੁਨਾ ਨਦੀ ਦੇ ਨੇੜੇ ਨੀਵੇਂ ਇਲਾਕਿਆਂ ਨੂੰ ਹੜ੍ਹਾਂ ਦਾ ਖਤਰਾ ਮੰਨਿਆ ਜਾਂਦਾ ਹੈ ਅਤੇ ਇੱਥੇ ਲਗਭਗ 37,000 ਲੋਕ ਰਹਿੰਦੇ ਹਨ।

ਆਫ਼ਤ ਪ੍ਰਬੰਧਨ ਵਿਭਾਗ ਚੌਕਸ : ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ ਦੇ ਮੁਨੀ ਕੀ ਰੇਤੀ ਖੇਤਰ ਵਿੱਚ ਐਤਵਾਰ ਸਵੇਰੇ ਕੇਦਾਰਨਾਥ ਤੋਂ ਵਾਪਸ ਆ ਰਹੀ ਇੱਕ ਜੀਪ ਢਿੱਗਾਂ ਡਿੱਗਣ ਕਾਰਨ ਗੰਗਾ ਨਦੀ ਵਿੱਚ ਡਿੱਗ ਗਈ, ਜਿਸ ਵਿੱਚ ਸਵਾਰ ਤਿੰਨ ਸ਼ਰਧਾਲੂ ਡੁੱਬ ਗਏ। ਦੇਹਰਾਦੂਨ 'ਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਨਦੀਆਂ ਅਤੇ ਨਾਲਿਆਂ ਦੇ ਓਵਰਫਲੋਅ ਹੋਣ ਦੇ ਮੱਦੇਨਜ਼ਰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਖ਼ਰਾਬ ਮੌਸਮ ਅਤੇ ਭਾਰੀ ਮੀਂਹ ਕਾਰਨ ਸੂਬੇ ਵਿੱਚ ਢਿੱਗਾਂ ਡਿੱਗਣ, ਸੜਕਾਂ ਦੇ ਬੰਦ ਹੋਣ ਅਤੇ ਨਦੀਆਂ-ਨਾਲਿਆਂ ਦੇ ਵਹਿਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਅਤੇ ਆਫ਼ਤ ਪ੍ਰਬੰਧਨ ਵਿਭਾਗ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

ਖੋਲ੍ਹਣੇ ਪਏ ਫਲੱਡ ਗੇਟ: ਕੱਲ੍ਹ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਚੰਡੀਗੜ੍ਹ ਸਮੇਤ ਪੰਜਾਬ ਪਾਣੀ ਨਾਲ ਭਰਿਆ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਹਦਾਇਤਾਂ ਕਾਰਨ ਸੂਬੇ ਭਰ ਦੀਆਂ ਸਾਰੀਆਂ ਜ਼ਿਲ੍ਹਾ ਪ੍ਰਸ਼ਾਸਨਿਕ ਟੀਮਾਂ ਅਲਰਟ ਮੋਡ 'ਤੇ ਹਨ। ਚੰਡੀਗੜ੍ਹ 'ਚ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵਧਣ ਕਾਰਨ ਫਲੱਡ ਗੇਟ ਖੋਲ੍ਹਣੇ ਪਏ, ਜਦਕਿ ਸਥਿਤੀ ਕਾਬੂ ਤੋਂ ਬਾਹਰ ਹੋਣ ਕਾਰਨ ਐਨਡੀਆਰਐਫ ਦੀ ਟੀਮ ਨੂੰ ਮੁਹਾਲੀ ਬੁਲਾਇਆ ਗਿਆ ਹੈ। ਮੁੱਖ ਸੜਕਾਂ ਅਤੇ ਚੌਰਾਹੇ ਪਾਣੀ ਨਾਲ ਭਰ ਗਏ ਹਨ ਅਤੇ ਪਾਣੀ ਘਰਾਂ ਦੇ ਅੰਦਰ ਵੀ ਪਹੁੰਚ ਗਿਆ ਹੈ। ਮੋਹਾਲੀ ਏਅਰਪੋਰਟ ਰੋਡ 'ਤੇ ਗੋਪਾਲ ਸਵੀਟਸ ਨੇੜੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਵਾਹਨਾਂ ਨੂੰ ਪਾਣੀ 'ਚ ਫਸਿਆ ਦੇਖਿਆ ਜਾ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.