ਹੈਦਰਾਬਾਦ: ਸ਼ੋਸ਼ਲ ਮੀਡੀਆ 'ਤੇ ਆਏ ਦਿਨ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਹਨਾਂ ਨੂੰ ਦੇਖ ਕੇ ਅਸੀਂ ਆਪਣੇ ਆਪ ਨੂੰ ਹੱਸਣ ਤੋਂ ਰੋਕ ਨਹੀਂ ਸਕਦੇ। ਇਸ ਤਰ੍ਹਾਂ ਹੀ ਤੁਸੀਂ ਸਾਰਿਆਂ ਨੇ ਇਹ ਕਹਾਵਤ ਜ਼ਰੂਰ ਸੁਣੀ ਹੋਵੇਗੀ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ। ਤੁਸੀਂ ਹੁਣ ਤੱਕ ਸੋਸ਼ਲ ਮੀਡੀਆ 'ਤੇ ਬੱਚਿਆਂ ਨਾਲ ਜੁੜੀਆਂ ਅਜਿਹੀਆਂ ਸਾਰੀਆਂ ਵੀਡੀਓਜ਼ ਜ਼ਰੂਰ ਦੇਖੀਆਂ ਹੋਣਗੀਆਂ, ਜਿਨ੍ਹਾਂ 'ਚ ਉਨ੍ਹਾਂ ਦੀ ਮਾਸੂਮੀਅਤ ਨਜ਼ਰ ਆਈ ਹੋਵੇਗੀ।
ਦਰਅਸਲ ਬੱਚਿਆਂ ਦਾ ਇਹ ਸੁਭਾਅ ਲੋਕਾਂ ਦੇ ਦਿਲਾਂ ਨੂੰ ਛੂਹ ਜਾਂਦਾ ਹੈ। ਹਾਲਾਂਕਿ ਕਈ ਵਾਰ ਉਨ੍ਹਾਂ ਦਾ ਸ਼ਰਾਰਤੀ ਲੁੱਕ ਵੀ ਲੋਕਾਂ ਨੂੰ ਕਾਫੀ ਪਸੰਦ ਆਉਂਦਾ ਹੈ। ਪਰ ਇਨ੍ਹੀਂ ਦਿਨੀਂ ਇਕ ਬੱਚੇ ਦੀ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਇੰਨੇ ਛੋਟੇ ਬੱਚੇ ਨੇ ਅਜਿਹਾ ਕਿਵੇਂ ਕੀਤਾ? ਵਾਇਰਲ ਵੀਡੀਓ 'ਚ ਬੱਚਾ ਜਿਸ ਤਰੀਕੇ ਨਾਲ ਪੌੜੀਆਂ ਤੋਂ ਹੇਠਾਂ ਖਿਸਕਦਾ ਹੈ, ਦੇਖ ਕੇ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਜਾਣਗੀਆਂ।
ਬੱਚਿਆਂ ਦੇ ਸ਼ਰਾਰਤੀ ਅਤੇ ਭੋਲੇ-ਭਾਲੇ ਅੰਦਾਜ਼ ਨਾਲ ਤੁਸੀਂ ਕਈ ਵੀਡੀਓਜ਼ ਦੇਖੇ ਹੋਣਗੇ ਪਰ ਜੋ ਵੀਡੀਓ ਸਾਹਮਣੇ ਆਈ ਹੈ, ਉਹ ਬਿਲਕੁਲ ਵੱਖਰੀ ਹੈ। ਆਮ ਤੌਰ 'ਤੇ ਜਿਸ ਉਮਰ ਵਿਚ ਬੱਚੇ ਮੰਜੇ ਤੋਂ ਠੀਕ ਤਰ੍ਹਾਂ ਨਹੀਂ ਉਤਰ ਸਕਦੇ, ਉਸ ਉਮਰ ਵਿਚ ਬੱਚਾ ਇਸ ਤਰ੍ਹਾਂ ਪੌੜੀਆਂ ਉਤਰ ਰਿਹਾ ਹੁੰਦਾ ਹੈ ਜਿਵੇਂ ਕੋਈ ਸਪਾਈਡਰ-ਮੈਨ ਹੋਵੇ। ਇੰਨੇ ਛੋਟੇ ਬੱਚੇ ਦਾ ਇਹ ਕਾਰਨਾਮਾ ਦੇਖ ਤੁਸੀਂ ਵੀ ਹੈਰਾਨ ਰਹਿ ਜਾਵੋਗੇ।
- " class="align-text-top noRightClick twitterSection" data="
">
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਬੱਚਾ ਸ਼ਾਨਦਾਰ ਤਰੀਕੇ ਨਾਲ ਪੌੜੀਆਂ ਤੋਂ ਹੇਠਾਂ ਉਤਰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਉਸ ਦੀ ਮਾਂ ਵੀ ਉੱਥੇ ਖੜ੍ਹੀ ਹੈ, ਪਰ ਉਸ ਨੂੰ ਇਸ ਗੱਲ ਦੀ ਬਿਲਕੁਲ ਵੀ ਚਿੰਤਾ ਨਹੀਂ ਹੈ ਕਿ ਉਸ ਦਾ ਬੱਚਾ ਪੌੜੀਆਂ ਤੋਂ ਡਿੱਗ ਸਕਦਾ ਹੈ। ਕਈਆਂ ਨੂੰ ਇਹ ਦੇਖ ਕੇ ਮਜ਼ਾਕੀਆ ਲੱਗ ਸਕਦਾ ਹੈ ਪਰ ਬੱਚਿਆਂ ਪ੍ਰਤੀ ਇਸ ਤਰ੍ਹਾਂ ਲਾਪਰਵਾਹ ਹੋਣਾ ਠੀਕ ਨਹੀਂ ਹੈ।
ਇਹ ਵੀ ਪੜ੍ਹੋ:Video: ਹੁਣ ਕ੍ਰਿਕਟਰਾਂ ਨੂੰ ਵੀ ਚੜ੍ਹਿਆ 'ਪੁਸ਼ਪਾ' ਦਾ ਬੁਖਾਰ, ਇਸ ਤਰ੍ਹਾਂ ਕਰਨ ਲੱਗੇ ਡਾਂਸ