ਕਾਂਗੜਾ: ਪੰਜਾਬ ਦੇ ਰਹਿਣ ਵਾਲੇ ਸੂਫੀ ਗਾਇਕ (Sufi Singer) ਮਨਮੀਤ ਸਿੰਘ (ਸੈਨ ਬਰਦਰਸ ਚੋਂ ਇੱਕ) ਦੀ ਹਿਮਾਚਲ ਪ੍ਰਦੇਸ਼ ਚ ਮੌਤ ਹੋ ਗਈ ਹੈ। ਦੱਸ ਦਈਏ ਕਿ ਮਨਮੀਤ ਸਿੰਘ ਧਰਮਸ਼ਾਲਾ (Dharamshala) ’ਚ ਸੋਮਵਾਰ ਨੂੰ ਬੱਦਲ ਫੱਟਣ ਦੀ ਘਟਨਾ ਤੋਂ ਬਾਅਦ ਲਾਪਤਾ ਸੀ। ਉੱਥੇ ਹੀ ਮੰਗਲਵਾਰ ਦੇਰ ਸ਼ਾਮ ਉਨ੍ਹਾਂ ਦੀ ਲਾਸ਼ ਕਰੇਰੀ ਪਿੰਡ ਦੇ ਨਾਲ ਲੱਗਦੀ ਖੱਡ ਤੋਂ ਬਰਾਮਦ ਕੀਤੀ ਗਈ।
ਮਨਮੀਤ ਸਿੰਘ ਪੰਜਾਬ ਦੇ ਛੇਹਰਟਾ ਦੇ ਰਹਿਣ ਵਾਲੇ ਸੀ। ਜਾਣਕਾਰੀ ਮੁਤਾਬਿਕ ਦੁਨੀਆਦਾਰੀ ਗੀਤ ਤੋਂ ਮਸ਼ਹੂਰ ਹੋਏ ਸੂਫੀ ਗਾਇਕ ਮਨਮੀਤ ਸਿੰਘ ਆਪਣੇ ਭਰਾ ਕਰਣਪਾਲ ਉਰਫ ਕੇਪੀ ਅਤੇ 4 ਦੋਸਤਾਂ ਦੇ ਨਾਲ ਸ਼ਨੀਵਾਰ ਨੂੰ ਧਰਮਸ਼ਾਲਾ (Dharamshala) ਘੁੰਮਣ ਆਏ ਸੀ। ਇਸੇ ਦੌਰਾਨ ਉਹ ਹੜ੍ਹ ਦੇ ਪਾਣੀ ਦੇ ਨਾਲ ਵਹਿ ਗਏ।
ਦੂਜੇ ਪਾਸੇ ਐਸਪੀ ਜਿਲ੍ਹਾ ਕਾਂਗੜਾ ਵਿਮੁਕਤ ਰੰਜਨ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਮਨਮੀਤ ਸਿੰਘ ਦੇ ਕਰੇਰੀ ਲੈਕ ਦੇ ਨੇੜੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਰਾਹਤ ਬਚਾਅ ਦੀ ਟੀਮ ਗਠੀਤ ਕਰ ਮਨਮੀਤ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮੰਗਲਵਾਰ ਦੇਰ ਸ਼ਾਮ ਰਾਹਤ ਬਚਾਅ ਟੀਮ ਨੂੰ ਮਨਮੀਤ ਸਿੰਘ ਦੀ ਲਾਸ਼ ਬਰਾਮਦ ਹੋ ਗਈ। ਲਾਸ਼ ਨੂੰ ਰਾਤ ਰਾਹਤ ਬਚਾਅ ਦੀ ਟੀਮ ਧਰਮਸ਼ਾਲਾ (Dharamshala) ਲਾ ਰਹੀ ਹੈ ਅਤੇ ਜਾਂਚ ਜਾਰੀ ਹੈ।