ETV Bharat / bharat

ਵਸੀਮ ਰਿਜਵੀ ਨੇ ਹੁਣ ਬਕਰੀਦ ਦੇ ਤਿਉਹਾਰ 'ਤੇ ਜਤਾਇਆ ਇਤਰਾਜ਼

author img

By

Published : Jul 12, 2021, 3:12 PM IST

ਸ਼ੀਆ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜਵੀ ਨੇ ਇਸ ਵਾਰ ਬਕਰੀਦ (Eid al-Adha) 'ਤੇ ਵਿਵਾਦਤ ਬਿਆਨ ਦਿੱਤਾ ਹੈ। ਵਸੀਮ ਰਿਜਵੀ ਨੇ ਕਿਹਾ ਹੈ ਕਿ ਇਹ ਦਿਨ ਅੱਲ੍ਹਾ ਤੋਂ ਆਪਣੇ ਪਾਪਾਂ ਲਈ ਮੁਆਫੀ ਮੰਗਣ ਦਾ ਹੈ ਅਤੇ ਕਿਸੇ ਬੇਜ਼ੁਬਾਨ ਜਾਨਵਰ ਦੀ ਬਲੀ ਦੇ ਕੇ ਈਦ ਮਨਾਉਣ ਦਾ ਨਹੀਂ ਹੈ।

ਵਸੀਮ ਰਿਜਵੀ ਨੇ ਬਕਰੀਦ 'ਤੇ ਜਤਾਇਆ ਇਤਰਾਜ਼
ਵਸੀਮ ਰਿਜਵੀ ਨੇ ਬਕਰੀਦ 'ਤੇ ਜਤਾਇਆ ਇਤਰਾਜ਼

ਲਖਨਊ : ਅਕਸਰ ਆਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੇ ਸ਼ੀਆ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜਵੀ ਦਾ ਇੱਕ ਹੋਰ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਰਿਜਵੀ ਨੇ ਮੁਸਲਮਾਨਾਂ ਨੂੰ ਦੂਜੇ ਸਭ ਤੋਂ ਵੱਡੇ ਤਿਉਹਾਰ ਈਦ-ਓਲ-ਅਜਹਾ (Eid al-Adha) 'ਤੇ ਇਤਰਾਜ਼ ਜਤਾਇਆ ਹੈ। ਵਸੀਮ ਰਿਲਵੀ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਬਕਰੀਦ ਦੇ ਨਾਂਅ 'ਤੇ ਕਰੋੜਾਂ ਜਾਨਵਰਾਂ ਦੀ ਕੁਰਬਾਨੀ ਦੇਣਾ ਇੱਕ ਗੁਨਾਹ ਹੈ।

ਵਸੀਮ ਰਿਜਵੀ ਨੇ ਬਕਰੀਦ 'ਤੇ ਜਤਾਇਆ ਇਤਰਾਜ਼

ਵਸੀਮ ਰਿਜਵੀ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਹੈ। ਕਦੇ ਕੁਰਾਨ ਤੇ ਕਦੇ ਮਦਰਸਿਆਂ ਨੂੰ ਲੈ ਕੇ ਉਹ ਟਿੱਪਣੀ ਕਰਦੇ ਰਹਿੰਦੇ ਹਨ। ਹੁਣ ਵਸੀਮ ਰਿਜਵੀ ਨੇ ਮੁਸਲਮਾਨਾਂ ਦੇ ਤਿਉਹਾਰ ਈਦ-ਉਲ-ਅਜਹਾ ਯਾਨੀ ਕਿ ਬਕਰੀਦ 'ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਬਕਰੀਦ ਦੇ ਨਾਂਅ 'ਤੇ ਕੋਰੋੜਾਂ ਜਾਨਵਰਾਂ ਦੀ ਕੁਰਬਾਨੀ ਦੇਣਾ ਗੁਨਾਹ ਹੈ। ਇਹ ਹੀ ਨਹੀਂ ਵਸੀਮ ਰਿਜਵੀ ਨੇ ਅੱਗੇ ਬੋਲਦਿਆਂ ਕਿਹਾ ਕਿ ਅੱਲ੍ਹਾ ਦੇ ਰਸਤੇ ਵਿੱਚ ਹਜ਼ਰਤ ਇਬ੍ਰਾਹਿਮ ਆਪਣੇ ਪੁੱਤਰ ਹਜ਼ਰਤ ਇਸਮਾਈਲ ਦੀ ਕੁਰਬਾਨੀ ਦੇਣ ਤੋਂ ਝਿਜਕ ਰਿਹਾ ਸੀ, ਇਸ ਲਈ ਅੱਲ੍ਹਾ ਨੇ ਉਸ ਦੀ ਕੁਰਬਾਨੀ ਨੂੰ ਸਵੀਕਾਰ ਨਹੀਂ ਕੀਤਾ। ਇਸ ਦਿਨ ਇੱਕ ਰਸੂਲ ਅੱਲ੍ਹਾ ਦੇ ਰਾਹ ਵਿੱਚ ਅਸਫਲ ਹੋ ਗਿਆ ਸੀ। ਇਸ ਲਈ, ਇਹ ਦਿਨ ਅੱਲ੍ਹਾ ਤੋਂ ਉਸ ਦੇ ਪਾਪਾਂ ਦੀ ਮਾਫੀ ਮੰਗਣ ਦਾ ਹੈ ਨਾਂ ਕਿ ਬੇਜੁਬਾਨ ਜਾਨਵਰਾਂ ਦੀ ਬਲੀ ਦੇ ਕੇ ਈਦ ਮਨਾਉਣ ਦਾ ਹੈ।

ਇਸ ਦੌਰਾਨ ਵਸੀਮ ਰਿਜਵੀ ਵੱਲੋਂ ਈਦ-ਉਲ-ਅਜਹਾ ਬਾਰੇ ਦਿੱਤੇ ਗਿਆ ਬਿਆਨ ਮੁਸਲਿਮ ਭਾਈਚਾਰੇ ਨੂੰ ਨਾਰਾਜ਼ ਕਰਨ ਵਾਲਾ ਹੈ। ਦੱਸਣਯੋਗ ਹੈ ਕਿ ਈਦ ਉਲ-ਅਜਹਾ ਦੀ ਤਰੀਕ ਦਾ ਐਲਾਨ ਐਤਵਾਰ ਨੂੰ ਜਿਲ ਹੀਜ਼ ਮਹੀਨੇ ਦੇ ਚੰਦਰਮਾ ਦੇ ਦਰਸ਼ਨ ਤੋਂ ਬਾਅਦ ਕੀਤਾ ਗਿਆ ਹੈ। ਭਾਰਤ ਵਿੱਚ ਇਹ ਤਿਉਹਾਰ 21 ਜੁਲਾਈ ਨੂੰ ਮਨਾਇਆ ਜਾਵੇਗਾ। ਬਕਰੀਦ ਨੂੰ ਬਲੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।ਇਸ ਦਿਨ ਮੁਸਲਮਾਨ ਕਿਸਾਨਾਂ ਤੋਂ ਮਹਿੰਗੀਆਂ ਬੱਕਰੀਆਂ ਖਰੀਦ ਕੇ ਕੁਰਬਾਨੀਆਂ ਕਰਦੇ ਹਨ, ਜਿਸ ਦਾ ਇੱਕ ਹਿੱਸਾ ਗਰੀਬਾਂ ਅਤੇ ਲੋੜਵੰਦਾਂ ਨੂੰ ਦਿੱਤਾ ਜਾਂਦਾ ਹੈ। ਆਰਥਿਕ ਨਜ਼ਰੀਏ ਤੋਂ ਵੀ, ਬਕਰੀਦ ਦੇ ਮੌਕੇ 'ਤੇ ਦੇਸ਼ 'ਚ ਵੱਡਾ ਕਾਰੋਬਾਰ ਕੀਤਾ ਜਾਂਦਾ ਹੈ। ਪਿੰਡ, ਦਿਹਾਤੀ ਦੇ ਕਿਸਾਨ ਅਤੇ ਵਪਾਰੀ ਮੰਡੀਆਂ 'ਚ ਬੱਕਰੀਆਂ ਵੇਚਣ ਲਈ ਆਉਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਚੰਗਾ ਲਾਭ ਹੁੰਦਾ ਹੈ।

ਇਹ ਵੀ ਪੜ੍ਹੋ: ਮੀਂਹ ਦਾ ਕਹਿਰ: ਹਿਮਾਚਲ ਸਣੇ ਉਤਰਾਖੰਡ, ਕਸ਼ਮੀਰ 'ਚ ਹੜ ਵਰਗੇ ਹਾਲਾਤ

ETV Bharat Logo

Copyright © 2024 Ushodaya Enterprises Pvt. Ltd., All Rights Reserved.