ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਲਈ ਦੇਸ਼ ਦੇ 4 ਸੂਬਿਆਂ ਤੇ 1 ਕੇਂਦਰੀ ਸ਼ਾਸਤ ਪੱਛਮੀ ਬੰਗਾਲ, ਕੇਰਲਾ, ਤਾਮਿਲ ਨਾਡੂ, ਅਸਾਮ ਤੇ ਪੁੱਡਚੇਰੀ ਵਿੱਚ ਅੱਡ ਵੋਟਾਂ ਪੈ ਰਹੀਆਂ ਹਨ। ਪੱਛਮੀ ਬੰਗਾਲ 'ਚ ਅੱਜ ਤੀਜੇ ਗੇੜ ਤੇ ਅਸਾਮ ਵਿੱਚ ਤੀਜੇ ਤੇ ਆਖ਼ਰੀ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ। ਜਦਕਿ ਇਸੇ ਦਿਨ ਕੇਰਲਾ, ਤਾਮਿਲ ਨਾਡੂ ਤੇ ਪੁੱਡੂਚੇਰੀ ਵਿੱਚ ਇੱਕੋ ਵਾਰ ਸਾਰੀਆਂ ਸੀਟਾਂ 'ਤੇ ਵੋਟਾਂ ਪੈਣ ਦਾ ਅਮਲ ਮੁਕੰਮਲ ਹੋ ਜਾਵੇਗਾ।
ਬੰਗਾਲ ਵਿੱਚ 31 ਸੀਟਾਂ 'ਤੇ 205 ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ ਹੋਵੇਗਾ। ਇਸ ਗੇੜ ਵਿੱਚ ਬੰਗਾਲ ਦੇ ਦਿਹਾਤੀ ਹਾਵੜਾ, ਸੁੰਦਰਬਨ ਖੇਤਰ, ਤਾਇਮੰਡ ਹਾਰਬਰ, ਹੁਗਲੀ ਤੇ ਦੱਖਣੀ 24 ਪਰਗਨਾ ਜ਼ਿਲ੍ਹੇ ਵਿੱਚ ਵੋਟਾਂ ਜਾਰੀ ਹਨ। ਸੀਨੀਅਰ ਭਾਜਪਾ ਆਗੂ ਸਵਪਨ ਦਾਸਗੁਪਤਾ, ਟੀਐਮਟੀ ਦੀ ਮੰਤਰੀ ਅਸ਼ਿਆ ਪਾਤਰਾ ਤੇ ਸੀਰੀਐਮ ਦੇ ਸਾਬਕਾ ਮੰਤਰੀ ਕਾਂਤੀ ਗਾਂਗਲੀ ਤੀਜੇ ਗੇੜ ਦੀਆਂ ਚੋਣਾਂ ਵਿੱਚ ਵਿਰੋਧੀ ਉਮੀਦਵਾਰਾਂ ਨਾਲ ਭਿੜਨਗੇ।
ਕਰੀਬ ਸਾਰੀਆਂ ਸੂਬਿਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਆਗੂ ਰਾਹੁਵ ਤੇ ਪ੍ਰਿਯੰਕਾ ਗਾਂਧੀ ਅਤੇ ਹੋਰ ਵੱਡੇ ਆਗੂਆਂ ਨੇ ਚੋਣ ਪ੍ਰਚਾਰ ਕੀਤਾ ਹੈ। ਅੱਜ ਕੇਰਲਾ ਦੇ 140 ਹਲਕੀਆਂ ਤੇ ਤਾਮਿਲ ਨਾਡੂ ਦੀਆਂ 234 ਸੀਟਾਂ ਲਈ ਵੋਟਾਂ ਜਾਰੀ ਹਨ। ਪੰਜਾਂ ਸੂਬੀਆਂ 'ਚ ਚੋਣਾਂ ਦਾ ਅਮਲ ਅਮਨਪੂਰਬਕ ਨੇਪਰੇ ਚਾੜ੍ਹਨ ਲਈ ਸੁਪੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।