ETV Bharat / bharat

'ਬਾਲ ਆਰਯਭੱਟ' ਵਿਰਾਟ ਨੇ ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ ਕਰਵਾਇਆ ਨਾਂਅ - 75 ਤੱਕ ਉਲਟਾ ਤੇ ਸਿੱਧਾ ਪਹਾੜਾ ਪੜ੍ਹਨ 'ਚ ਮਾਹਰ

ਰਾਂਚੀ ਦੇ ਨਾਮਕੁਮ ਦੇ ਰਹਿਣ ਵਾਲੇ 7 ਸਾਲ ਦੇ ਬੱਚੇ ਵਿਰਾਟ ਨੂੰ 75 ਤੱਕ ਪਹਾੜੇ ਯਾਦ ਹਨ। 75 ਤੱਕ ਉਲਟਾ ਤੇ ਸਿੱਧਾ ਪਹਾੜਾ ਪੜ੍ਹਨ ਲਈ ਉਸ ਨੂੰ ਮਹਿਜ਼ 11 ਮਿੰਟ 6 ਸੈਕਿੰਡ ਦਾ ਸਮਾਂ ਲੱਗਦਾ ਹੈ। ਅਜਿਹਾ ਕਰਕੇ ਇਸ ਬੱਚੇ ਨੇ ਇਤਿਹਾਸ ਰੱਚ ਦਿੱਤਾ ਹੈ। ਇੰਡਿਆ ਬੁੱਕ ਆਫ ਰਿਕਾਰਡ ਨੇ ਦੇਸ਼ਭਰ ਵਿੱਚ ਇੱਕਲੌਤੇ ਅਨੋਖੇ ਟੈਲੈਂਟ ਵਜੋਂ ਉਸ ਨੂੰ ਖਿਤਾਬ ਦਿੱਤਾ ਹੈ।

'ਬਾਲ ਆਰਯਭੱਟ' ਵਿਰਾਟ
'ਬਾਲ ਆਰਯਭੱਟ' ਵਿਰਾਟ
author img

By

Published : Jul 6, 2021, 11:33 AM IST

ਰਾਂਚੀ : ਕਿਸੇ ਨੇ ਠੀਕ ਹੀ ਕਿਹਾ ਹੈ ਕਿ ਪੁੱਤ ਦੇ ਪੈਰ ਪਾਲਨੇ 'ਚ ਹੀ ਵਿੱਖ ਜਾਂਦੇ ਹਨ- ਇਹ ਲਾਈਨਾਂ ਰਾਂਚੀ ਦੇ 7 ਸਾਲਾ ਬੱਚੇ ਵਿਰਾਟ 'ਤੇ ਸਹੀ ਢੁੱਕਦੀਆਂ ਹਨ।ਜਿਸ ਉਮਰ ਵਿੱਚ ਬੱਚੇ 7 ਜਾਂ 8 ਤੱਕ ਦੇ ਪਹਾੜੇ ਯਾਦ ਨਹੀਂ ਰੱਖਦੇ, ਉਸ ਉਮਰ ਵਿੱਚ ਉਸ ਨੇ 75 ਤੱਕ ਦੇ ਪਹਾੜੇ ਯਾਦ ਹਨ।

ਹੈਰਾਨੀ ਦੀ ਗੱਲ ਇਹ ਹੈ ਕਿ ਉਹ ਪਹਾੜੇ ਸਿੱਧੇ ਤੇ ਉਲਟੇ ਦੋਵੇਂ ਤਰੀਕੀਆਂ ਨਾਲ ਪੜ੍ਹ ਲੈਂਦਾ ਹੈ। ਜਿੰਨ੍ਹੀ ਕੁ ਤੇਜ਼ੀ ਨਾਲ ਉਹ ਸਿੱਧੇ ਪਹਾੜੇ ਪੜ੍ਹਦਾ ਹੈ, ਉਨ੍ਹੀਂ ਹੀ ਤੇਜ਼ੀ ਨਾਲ ਉਹ ਉਲਟੇ ਪਹਾੜੇ ਵੀ ਸੁਣਾਉਂਦਾ ਹੈ।

ਇੰਡਿਆ ਬੁੱਕ ਆਫ ਰਿਕਾਰਡ 'ਚ ਨਾਂਅ ਦਰਜ

ਦੋਵੇਂ ਸਾਲ ਜਿਥੇ ਲੌਕਡਾਊਨ ਵਿੱਚ ਜ਼ਿਆਦਾਤਰ ਲੋਕ ਪਰੇਸ਼ਾਨ ਰਹੇ, ਉਥੇ ਹੀ ਵਿਰਾਟ ਨੇ ਲੌਕਡਾਊਨ ਦਾ ਪੂਰਾ ਫਾਇਦਾ ਚੁੱਕਿਆ। ਪਿਤਾ ਦੀ ਮਦਦ ਤੋਂ ਟ੍ਰਿਕ ਸਿੱਖ ਕੇ ਉਸ ਨੇ 75 ਤੱਕ ਪਹਾੜੇ ਯਾਦ ਕਰ ਲਏ। 75 ਤੱਕ ਉਲਟਾ ਤੇ ਸਿੱਧਾ ਪਹਾੜਾ ਪੜ੍ਹਨ ਲਈ ਉਸ ਨੂੰ ਮਹਿਜ਼ 11 ਮਿੰਟ 6 ਸੈਕਿੰਡ ਦਾ ਸਮਾਂ ਲੱਗਦਾ ਹੈ। ਅਜਿਹਾ ਕਰਕੇ ਇਸ ਬੱਚੇ ਨੇ ਇਤਿਹਾਸ ਰੱਚ ਦਿੱਤਾ ਹੈ। ਇੰਡਿਆ ਬੁੱਕ ਆਫ ਰਿਕਾਰਡ ਨੇ ਦੇਸ਼ਭਰ ਵਿੱਚ ਇੱਕਲੌਤੇ ਅਨੋਖੇ ਟੈਲੈਂਟ ਵਜੋਂ ਉਸ ਨੂੰ ਖਿਤਾਬ ਦਿੱਤਾ ਹੈ।

'ਬਾਲ ਆਰਯਭੱਟ' ਵਿਰਾਟ

ਅਗਲਾ ਟੀਚਾ ਏਸ਼ੀਆ ਬੁੱਕ

ਵਿਰਾਟ ਦਾ ਅਗਲਾ ਟੀਚਾ ਏਸ਼ੀਆ ਬੁੱਕ ਆਫ ਰਿਕਾਰਡ ਤੇ ਇਸ ਮਗਰੋਂ ਗਿਨੀਜ਼ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਂਅ ਦਰਜ ਕਰਵਾਉਣਾ ਹੈ। ਇਸ ਨੂੰ ਲੈ ਕੇ ਉਹ ਲਗਾਤਾਰ ਮਿਹਨਤ ਕਰ ਰਿਹਾ ਹੈ। ਸੂਬੇ ਦੀ ਰਾਜਪਾਲ ਦ੍ਰੌਪਦੀ ਮੁਰਮੂ ਨੇ ਵੀ ਪਿਛਲੇ ਦਿਨੀਂ ਵਿਰਾਟ ਨੂੰ ਸਨਮਾਨਤ ਕੀਤਾ ਹੈ। ਵਿਰਾਟ ਦਾ ਜੁੜਵਾ ਭਰਾ ਵਿਰਾਜ ਮਾਕਨ ਵੀ ਇਸੇ ਰਾਹ 'ਤੇ ਚੱਲ ਰਿਹਾ ਹੈ। ਇਨ੍ਹੀਂ ਘੱਟ ਉਮਰ ਵਿੱਚ ਵਿਰਾਟ ਦਾ ਟੈਲੈਂਟ ਵੇਖ ਕੇ ਪੂਰਾ ਪਰਿਵਾਰ ਤੇ ਆਂਢ-ਗੁਆਂਢ ਦੇ ਲੋਕ ਬੇਹਦ ਖੁਸ਼ ਹਨ।

ਹਵਾ 'ਚ ਨੰਬਰ ਈਮੇਜ਼ ਕ੍ਰੀਏਟ ਕਰ ਯਾਦ ਕੀਤੇ ਪਹਾੜੇ

ਵਿਰਾਟ ਦੇ ਮਾਤਾ-ਪਿਤਾ ਸਿੱਖਿਆ ਜਗਤ ਨਾਲ ਜੁੜੇ ਹਨ। ਵਿਰਾਟ ਦੇ ਪਿਤਾ ਗਗਨ ਮਾਕਨ ਪਿਛਲੇ 5 ਸਾਲਾਂ ਤੋਂ ਨਾਮਕੁਮ ਅਤੇ ਕਾਂਤਾ ਟੋਲੀ 'ਚ ਆਪਣਾ ਕੋਚਿੰਗ ਸੈਂਟਰ ਚਲਾ ਰਹੇ ਹਨ। ਉਨ੍ਹਾਂ ਨੇ ਵਿਰਾਟ ਨੂੰ ਵੈਬ ਕੈਲਕੂਲੇਸ਼ਨ ਦਾ ਮੈਥਡ ਰਾਹੀਂ ਪਹਾੜੇ ਕੈਲਕੁਲੇਟ ਕਰਨਾ ਸਿਖਾਇਆ। ਇਸ ਮੈਥਡ ਰਾਹੀਂ ਬਿਨਾਂ ਲਿਖੇ ਤੇ ਪੜ੍ਹੇ ਮਹਿਜ਼ ਹਵਾ 'ਚ ਨੰਬਰ ਇਮੇਜ ਕ੍ਰੀਏਟ ਕਰਕੇ ਪਹਾੜੇ ਯਾਦ ਕੀਤੇ ਜਾਂਦੇ ਹਨ। ਵਿਰਾਟ ਨੇ ਮਹਿਜ਼ 1 ਸਾਲ ਦੇ ਅੰਦਰ ਹੀ 2 ਤੋਂ 75 ਤੱਕ ਦੇ ਰਿਵਰਸ ਪਹਾੜੇ ਵੀ ਯਾਦ ਕਰ ਲਏ ਹਨ। ਉਹ ਹਵਾ 'ਚ ਕਿਸੇ ਵੀ ਨੰਬਰ ਨੂੰ ਜੋੜਨ ਵਿੱਚ ਮਹਾਰਤ ਹਾਸਲ ਕਰ ਚੁੱਕਾ ਹੈ।

ਗਗਨ ਮਾਕਨ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਦੇ ਦੌਰਾਨ ਇੱਕ ਪਾਸੇ ਸਭ ਕੁੱਝ ਠੀਕ ਨਹੀਂ ਸੀ ,ਪਰ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਕਾਫ਼ੀ ਸਮਾਂ ਦਿੰਦੇ ਹੋਏ ਉਨ੍ਹਾਂ ਟ੍ਰਿਕ ਸਿਖਾਇਆਂ। ਬੱਚਿਆਂ ਵਿੱਚ ਸਿੱਖਣ ਦੀ ਇੱਛਾ ਨੇ ਉਨ੍ਹਾੰਨੂੰ ਇੱਕ ਮੁਕਾਮ ਦੇ ਦਿੱਤਾ ਤੇ ਉਨ੍ਹਾਂ ਨੇ ਅੱਜ ਇਸ ਉਪਲਬਧੀ ਹਾਸਲ ਕਰ ਲਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.