ਚੰਡੀਗੜ੍ਹ: ਵਿਰਾਟ ਕੋਹਲੀ (Virat Kohli) ਨੇ ਟੀ -20 ਵਿਸ਼ਵ ਕੱਪ ਤੋਂ ਬਾਅਦ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਟੀ -20 ਵਿਸ਼ਵ ਕੱਪ ਅਕਤੂਬਰ ਵਿੱਚ ਹੋਵੇਗਾ ਜਿਸ ਤੋਂ ਬਾਅਦ ਵਿਰਾਟ ਕੋਹਲੀ (Virat Kohli) ਕਪਤਾਨੀ ਛੱਡ ਦੇਣਗੇ। ਵਿਰਾਟ ਕੋਹਲੀ (Virat Kohli) ਨੇ ਇਸ ਸਬੰਧੀ ਇੱਕ ਟਵੀਟ ਕੀਤਾ ਹੈ।
ਇਹ ਵੀ ਪੜੋ: ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਲਿਆ ਸੰਨਿਆਸ
ਰੋਹਿਤ ਸ਼ਰਮਾ ਬਣ ਸਕੇ ਹਨ ਕਪਤਾਨ
ਦੱਸ ਦਈਏ ਵਿਰਾਟ ਕੋਹਲੀ (Virat Kohli) ਨੇ ਟੀ -20 ਫਾਰਮੈਟ ਦੇ ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਇੰਗਲੈਂਡ ਦੌਰੇ ਤੋਂ ਵਿਰਾਟ ਕੋਹਲੀ (Virat Kohli) ਨੂੰ ਹਟਾਏ ਜਾਣ ਦੀ ਚਰਚਾ ਸੀ, ਪਰ ਸ਼ੁਰੂ ਵਿੱਚ ਬੀਸੀਸੀਆਈ (BCCI) ਇਸ ਤੋਂ ਇਨਕਾਰ ਕਰਦਾ ਰਿਹਾ। ਵੀਰਵਾਰ ਨੂੰ ਕੋਹਲੀ ਨੇ ਖੁਦ ਇੱਕ ਚਿੱਠੀ ਲਿਖ ਕੇ ਐਲਾਨ ਕੀਤਾ ਕਿ ਉਹ ਟੀ -20 ਵਿਸ਼ਵ ਕੱਪ ਤੋਂ ਬਾਅਦ ਇਸ ਫਾਰਮੈਟ ਦੀ ਕਪਤਾਨੀ ਛੱਡ ਦੇਵੇਗਾ। ਹੁਣ ਇਸ ਫਾਰਮੈਟ ਵਿੱਚ ਰੋਹਿਤ ਸ਼ਰਮਾ ਨੂੰ ਕਪਤਾਨ ਬਣਾਇਆ ਜਾ ਸਕਦਾ ਹੈ।
ਕਪਤਾਨੀ ਛੱਡਣ ਬਾਰੇ ਕੋਹਲੀ ਦਾ ਪੱਤਰ ...
ਵਿਰਾਟ ਕੋਹਲੀ (Virat Kohli) ਨੇ ਚਿੱਠੀ 'ਚ ਲਿਖਿਆ ਕਿ 'ਮੈਂ ਬਹੁਤ ਖੁਸ਼ਕਿਸਮਤ ਰਿਹਾ ਹਾਂ ਕਿ ਮੈਨੂੰ ਨਾ ਸਿਰਫ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ, ਸਗੋਂ ਆਪਣੀ ਸਮਰੱਥਾ ਅਨੁਸਾਰ ਟੀਮ ਦੀ ਕਪਤਾਨੀ ਕਰਨ ਦਾ ਵੀ ਮੌਕਾ ਮਿਲਿਆ। ਮੈਂ ਹਰ ਉਸ ਵਿਅਕਤੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਜੋਂ ਮੇਰਾ ਸਾਥ ਦਿੱਤਾ। ਮੈਂ ਟੀਮ ਦੇ ਮੈਂਬਰਾਂ, ਸਹਿਯੋਗੀ ਸਟਾਫ, ਚੋਣ ਕਮੇਟੀ, ਕੋਚ ਅਤੇ ਸਾਡੀ ਜਿੱਤ ਲਈ ਪ੍ਰਾਰਥਨਾ ਕਰਨ ਵਾਲੇ ਹਰ ਭਾਰਤੀ ਤੋਂ ਬਿਨਾਂ ਅਜਿਹਾ ਨਹੀਂ ਕਰ ਸਕਦਾ ਸੀ।
'ਮੈਂ ਸਮਝਦਾ ਹਾਂ ਕਿ ਕਪਤਾਨੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਮੈਂ ਪਿਛਲੇ 8-9 ਸਾਲਾਂ ਤੋਂ ਤਿੰਨਾਂ ਫਾਰਮੈਟਾਂ ਵਿੱਚ ਖੇਡ ਰਿਹਾ ਹਾਂ ਅਤੇ 5-6 ਸਾਲਾਂ ਤੋਂ ਲਗਾਤਾਰ ਕਪਤਾਨੀ ਵੀ ਕਰ ਰਿਹਾ ਹਾਂ। ਮੈਂ ਮਹਿਸੂਸ ਕਰ ਰਿਹਾ ਹਾਂ ਕਿ ਮੈਨੂੰ ਟੈਸਟ ਅਤੇ ਵਨਡੇ ਮੈਚਾਂ ਵਿੱਚ ਟੀਮ ਇੰਡੀਆ ਦੀ ਕਪਤਾਨੀ ਦੇ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਦੇ ਲਈ ਥੋੜੇ ਸਮੇਂ ਦੀ ਲੋੜ ਹੈ। ਟੀ -20 ਦੇ ਕਪਤਾਨ ਹੋਣ ਦੇ ਨਾਤੇ, ਮੈਂ ਆਪਣਾ ਸਭ ਕੁਝ ਟੀਮ ਨੂੰ ਦੇ ਦਿੱਤਾ ਹੈ। ਮੈਂ ਅੱਗੇ ਵੀ ਇੱਕ ਬੱਲੇਬਾਜ਼ ਦੇ ਰੂਪ ਵਿੱਚ ਟੀ -20 ਟੀਮ ਵਿੱਚ ਆਪਣਾ ਯੋਗਦਾਨ ਜਾਰੀ ਰੱਖਾਂਗਾ।
ਇਹ ਵੀ ਪੜੋ: IPL 2021 ਦੀ ਨਵੀਆਂ ਟੀਮਾਂ ਲਈ ਇਸ ਦਿਨ ਹੋਵੇਗੀ ਨਿਲਾਮੀ
ਕਿੰਨੇ ਮੈਚਾਂ ਦੀ ਕਪਤਾਨੀ ਕਰ ਚੁੱਕੇ ਹਨ ਵਿਰਾਟ ਕੋਹਲੀ (Virat Kohli)
ਦੱਸ ਦਈਏ ਕਿ ਵਿਰਾਟ ਕੋਹਲੀ ਨੇ 95 ਵਨਡੇ ਮੈਚਾਂ ਦੀ ਕਪਤਾਨੀ ਕੀਤੀ ਹੈ ਜਿਹਨਾਂ ਵਿੱਚੋਂ ਟੀਮ ਨੇ 65 ਵਿੱਚ ਜਿੱਤ ਪ੍ਰਾਪਤ ਕੀਤੀ ਹੈ, ਜਦੋਂ ਕਿ 27 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਟੀ -20 ਮੈਚਾਂ ਦੀ ਗੱਲ ਕਰੀਏ ਤਾਂ ਕਪਤਾਨ ਕੋਹਲੀ ਦੀ ਕਪਤਾਨੀ ਵਿੱਚ ਭਾਰਤ ਨੇ ਹੁਣ ਤੱਕ 45 ਮੈਚ ਖੇਡੇ ਹਨ।