ਨਵੀਂ ਦਿੱਲੀ— ਦਿੱਲੀ ਮੈਟਰੋ ਦੇ ਇਤਿਹਾਸ 'ਚ ਸ਼ਾਇਦ ਅਜਿਹਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ ਵਿਅਕਤੀ ਨੇ ਮੈਟਰੋ ਦੇ ਟਰੈਕ 'ਤੇ ਹੀ ਪਿਸ਼ਾਬ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸੇ ਨੇ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਪੁੱਛਿਆ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸ ਨੇ ਸਪੱਸ਼ਟੀਕਰਨ ਦਿੱਤਾ। ਵੀਡੀਓ ਬਣਾਉਣ ਵਾਲਾ ਫਿਰ ਕਿਸੇ ਹੋਰ ਮੈਟਰੋ ਵਿੱਚ ਗਿਆ ਅਤੇ ਉੱਥੋਂ ਵੀ ਵੀਡੀਓ ਬਣਾ ਲਿਆ। URINATING ON METRO TRACK IN DELHI
ਇਹ ਵੀਡੀਓ ਸੰਜੀਵ ਬੱਬਰ ਨਾਂ ਦੇ ਵਿਅਕਤੀ ਤੱਕ ਪਹੁੰਚੀ, ਜਿਸ ਨੇ ਇਸ ਨੂੰ 29 ਅਕਤੂਬਰ ਨੂੰ ਟਵਿੱਟਰ 'ਤੇ ਅਪਲੋਡ ਕਰਕੇ ਦਿੱਲੀ ਮੈਟਰੋ ਨੂੰ ਟੈਗ ਕੀਤਾ ਅਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਇਹ ਦੱਖਣੀ ਦਿੱਲੀ ਦੇ ਮਾਲਵੀਆ ਨਗਰ ਮੈਟਰੋ ਸਟੇਸ਼ਨ ਦਾ ਹੈ। ਇਹ ਵੀਡੀਓ 29 ਅਕਤੂਬਰ ਦਾ ਦੱਸਿਆ ਜਾ ਰਿਹਾ ਹੈ ਪਰ ਉਸ ਤੋਂ ਬਾਅਦ ਇਹ ਵੀਡੀਓ ਇਕ-ਦੋ ਦਿਨਾਂ ਤੋਂ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ 'ਤੇ ਦਿੱਲੀ ਮੈਟਰੋ ਨੇ ਕਿਹਾ ਕਿ ਵੀਡੀਓ ਦੇ ਆਧਾਰ 'ਤੇ ਨੋਟਿਸ ਲਿਆ ਗਿਆ ਹੈ। ਸ਼ਨਾਖਤ ਤੋਂ ਬਾਅਦ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਵੇਗੀ।
ਇਸ ਦੀ ਰਿਪੋਰਟ ਕਰਨ ਲਈ ਟਵਿੱਟਰ ਉਪਭੋਗਤਾ ਦਾ ਧੰਨਵਾਦ ਕਰਨ ਦੇ ਨਾਲ, DMRC ਨੇ ਸੁਝਾਅ ਦਿੱਤਾ ਕਿ ਲੋਕ ਆਪਣੀ 24-ਘੰਟੇ ਸੁਰੱਖਿਆ ਹੈਲਪਲਾਈਨ 'ਤੇ ਕਾਲ ਕਰਨ। DMRC ਨੇ ਕਿਹਾ, "ਹੈਲੋ, ਜਵਾਬ ਲਈ ਧੰਨਵਾਦ। ਜੇਕਰ ਕੋਈ ਅਜਿਹੀ ਗਤੀਵਿਧੀ ਦੇਖੀ ਜਾਂਦੀ ਹੈ, ਤਾਂ ਯਾਤਰੀ ਨਜ਼ਦੀਕੀ DMRC ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਨ ਜਾਂ ਸਾਡੇ 24x7 ਹੈਲਪਲਾਈਨ ਨੰਬਰ 155370 ਜਾਂ ਸੁਰੱਖਿਆ ਹੈਲਪਲਾਈਨ ਨੰਬਰ 155655 'ਤੇ ਸੰਪਰਕ ਕਰ ਸਕਦੇ ਹਨ ਤਾਂ ਜੋ ਤੁਰੰਤ ਕਾਰਵਾਈ ਕੀਤੀ ਜਾ ਸਕੇ।"
ਦਿੱਲੀ ਮੈਟਰੋ ਦੇ ਬੁਲਾਰੇ ਅਨੁਜ ਦਿਆਲ ਦਾ ਕਹਿਣਾ ਹੈ ਕਿ ਮੈਟਰੋ ਕੰਪਲੈਕਸ 'ਚ ਗੰਦਗੀ ਫੈਲਾਉਣ 'ਤੇ 200 ਰੁਪਏ ਜੁਰਮਾਨੇ ਦੀ ਵਿਵਸਥਾ ਹੈ, ਜਿਸ ਵਿਅਕਤੀ ਨੇ ਇਹ ਕਾਰਾ ਕੀਤਾ ਹੈ, ਉਸ ਦੀ ਭਾਲ ਕੀਤੀ ਜਾ ਰਹੀ ਹੈ। ਮਿਲੀ ਵੀਡੀਓ ਅਤੇ ਸੀਸੀਟੀਵੀ ਫੁਟੇਜ ਤੋਂ ਮਦਦ ਲਈ ਜਾ ਰਹੀ ਹੈ। ਧਿਆਨ ਯੋਗ ਹੈ ਕਿ ਜਦੋਂ ਰਾਜਧਾਨੀ 'ਚ ਦਿੱਲੀ ਮੈਟਰੋ ਸ਼ੁਰੂ ਹੋਈ ਸੀ ਤਾਂ ਇਸ ਦੀ ਸਫਾਈ ਅਤੇ ਗੁਣਵੱਤਾ 'ਤੇ ਪੂਰਾ ਧਿਆਨ ਦਿੱਤਾ ਗਿਆ ਸੀ ਅਤੇ ਲੋਕ ਇਸ ਦਾ ਧਿਆਨ ਵੀ ਰੱਖਦੇ ਸਨ। ਪਰ ਇਸ ਤਰ੍ਹਾਂ ਦਾ ਵੀਡੀਓ ਸ਼ਾਇਦ ਪਹਿਲੀ ਵਾਰ ਆਇਆ ਹੈ ਜਦੋਂ ਇਕ ਵਿਅਕਤੀ ਨੇ ਮੈਟਰੋ ਟਰੈਕ 'ਤੇ ਹੀ ਪਿਸ਼ਾਬ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ :- ਬਸਤੀ ਰੇਲਵੇ ਸਟੇਸ਼ਨ ਤੇ ਟਰੇਨ ਦੇ ਹੇਠਾਂ ਡਿੱਗਿਆ ਯਾਤਰੀ, ਦੇਖੋ ਵੀਡੀਓ