ਨਵੀਂ ਦਿੱਲੀ: ਅਕਸਰ ਹੀ ਸੋਸ਼ਲ ਮੀਡੀਆ ਤੇ ਕਈ ਮਜ਼ਾਕੀਆ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਹਾਲ ਹੀ ਵਿੱਚ ਸਕੂਲ ਦੀ ਡਰੈੱਸ ਵਿੱਚ ਇੱਕ ਗਾਣਾ ਗਾਉਂਦੇ ਹੋਏ ਇੱਕ ਵਿਦਿਆਰਥੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਹੈ। ਵੀਡੀਓ ਵਿੱਚ ਵੇਖਿਆ ਜਾ ਰਿਹਾ ਹੈ ਕਿ ਸਕੂਲ ਦੀ ਵਰਦੀ ਪਹਿਨਿਆ ਇਹ ਲੜਕਾ ਇੱਕ ਸੁਰ ਹੋ ਕੇ ‘ਬਚਪਨ ਦਾ ਪਿਆਰ’ ਗਾਣਾ ਗਾ ਰਿਹਾ ਹੈ। ਵੀਡੀਓ ਨੂੰ ਵੇਖਦਿਆਂ, ਅਜਿਹਾ ਲਗਦਾ ਹੈ ਕਿ ਇਹ ਵੀਡੀਓ ਇਕ ਸਕੂਲ ਵਿੱਚ ਬਣਾਈ ਗਈ ਹੈ। ਵੀਡੀਓ ਵਿੱਚ ਕੁਝ ਲੋਕ ਵੀ ਦਿਖਾਈ ਦੇ ਰਹੇ ਹਨ। ਕੁਝ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਵੀਡੀਓ ਸਕੂਲ ਅਧਿਆਪਕ ਦੁਆਰਾ ਬਣਾਈ ਗਈ ਹੈ।
- " class="align-text-top noRightClick twitterSection" data="
">
ਨੀਲੀ ਕਮੀਜ਼ ਵਿਚ ਇਹ ਵਿਦਿਆਰਥੀ ਆਪਣੇ ਸਕੂਲ ਦੇ ਅਧਿਆਪਕ ਦੇ ਸਾਮ੍ਹਣੇ ਖੜਾ ਹੈ ਅਤੇ ਇਕ ਮਜ਼ੇਦਾਰ ਢੰਗ ਨਾਲ ਇੱਕ ਗਾਣਾ ਗਾ ਰਿਹਾ ਹੈ। ਇਹ ਮੁੰਡਾ ਆਪਣੇ ਸੁਰ ਵਿੱਚ ਗਾਣੇ ਦੀ ਸ਼ੁਰੂਆਤ ਕਰਦਾ ਹੈ। ਇਸ ਦੌਰਾਨ, ਉਹ ਬੱਚਾ ਬਹੁਤ ਗੰਭੀਰ ਚਿਹਰਾ ਬਣਿਆ ਦਿਖਾਈ ਦਿੰਦਾ ਹੈ। ਲੋਕਾਂ ਦਾ ਧਿਆਨ ਖਿੱਚਣ ਲਈ, ਉਹ ਖੁਦ ਗਾਣੇ ਦੇ ਬੋਲ ਖੁਦ ਬਣਾਉਣਾ ਸ਼ੁਰੂ ਕਰਦਾ ਹੈ। ਵੀਡੀਓ ਵਿਚ ਦੇਖਿਆ ਗਿਆ ਹੈ ਕਿ ਜਦੋਂ ਬੱਚੇ ਦਾ ਗਾਣਾ ਖ਼ਤਮ ਹੁੰਦਾ ਹੈ, ਤਾਂ ਉਥੇ ਬੈਠੇ ਕੁਝ ਅਧਿਆਪਕ ਵੀ ਬੱਚੇ ਨਾਲ ਸੁਰ ਮਿਲਾਉਂਦੇ ਹਨ। ਪਿੱਛੇ ਬੈਠੇ ਅਧਿਆਪਕ ਵੀ ਇਸ ਬੱਚੇ ਦਾ ਗਾਣਾ ਸੁਣ ਕੇ ਹੱਸਣਾ ਸ਼ੁਰੂ ਕਰ ਦਿੰਦੇ ਹਨ।
ਇਹ ਵੀ ਪੜੋ: ਲਾੜੇ ਦੇ ਦੋਸਤਾਂ ਦਾ ਤੋਹਫ਼ਾ ਦੇਖ ਗੁੱਸੇ ‘ਚ ਕਿਉਂ ਆਈ ਲਾੜੀ ? ਦੇਖੋ ਕੀ ਹੈ ਮਾਜ਼ਰਾ