ਲਖੀਮਪੁਰ ਖੀਰੀ: ਯੂਪੀ ਪੁਲਿਸ ਨੇ ਯੂਪੀ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਤੋਂ ਲਾਪਤਾ ਹੋਈਆਂ ਤਿੰਨੋਂ ਨਾਬਾਲਗ ਲੜਕੀਆਂ ਨੂੰ ਬਰਾਮਦ ਕਰ ਲਿਆ ਹੈ। ਪੁਲਿਸ ਮੁਤਾਬਕ ਇਹ ਕੁੜੀਆਂ ਦਿੱਲੀ ਤੋਂ ਬਰਾਮਦ ਹੋਈਆਂ ਹਨ। ਐਸਪੀ ਵਿਜੇ ਢੁਲ ਨੇ ਦੱਸਿਆ ਕਿ ਲੜਕੀਆਂ ਆਪਣੇ ਪਰਿਵਾਰ ਵਾਲਿਆਂ ਤੋਂ ਨਾਰਾਜ਼ ਹੋ ਕੇ ਘੁੰਮਣ ਦੇ ਇਰਾਦੇ ਨਾਲ ਦਿੱਲੀ ਚਲੀਆਂ ਗਈਆਂ ਸੀ। ਪੁਲਿਸ ਨੇ ਨਿਗਰਾਨੀ ਅਤੇ ਹੋਰ ਸਾਧਨਾਂ ਰਾਹੀਂ ਇਨ੍ਹਾਂ ਦਾ ਪਤਾ ਲਗਾ ਕੇ ਲੜਕੀਆਂ ਨੂੰ ਬਰਾਮਦ ਕਰ ਲਿਆ ਹੈ। ਇਨ੍ਹਾਂ ਨੂੰ ਦਿੱਲੀ ਤੋਂ ਖੀਰੀ ਲਿਆਂਦਾ ਜਾ ਰਿਹਾ ਹੈ।
ਦੱਸ ਦਈਏ ਕਿ ਲਖੀਮਪੁਰ ਖੀਰੀ ਦੇ ਨਿਘਾਸਨ ਕਸਬੇ ਦੇ ਇੱਕ ਸਕੂਲ ਵਿੱਚ ਪੜ੍ਹਦੀਆਂ ਤਿੰਨ ਲੜਕੀਆਂ ਸਵੇਰੇ ਸਕੂਲ ਲਈ ਘਰੋਂ ਨਿਕਲੀਆਂ ਸੀ ਪਰ ਤਿੰਨੋਂ ਸਕੂਲ ਨਹੀਂ ਪਹੁੰਚੀਆਂ ਅਤੇ ਗਾਇਬ ਹੋ ਗਈਆਂ। ਪਰਿਵਾਰ ਨੂੰ ਚਿੰਤਾ ਹੋਈ ਤਾਂ ਭਾਲ ਸ਼ੁਰੂ ਕਰ ਦਿੱਤੀ ਗਈ। ਸਫਲਤਾ ਨਾ ਮਿਲਣ ਕਾਰਨ ਸ਼ਾਮ 6 ਵਜੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਸ਼ਿਕਾਇਤ ਮਿਲਦੇ ਹੀ ਸੀਓ ਨਿਘਾਸਨ ਸੁਬੋਧ ਜੈਸਵਾਲ ਅਤੇ ਇੰਸਪੈਕਟਰ ਇੰਚਾਰਜ ਆਰਕੇ ਪਟੇਲ ਨੇ ਜਾਂਚ ਸ਼ੁਰੂ ਕਰ ਦਿੱਤੀ। ਸੀਓ ਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਸੁਪਰਡੈਂਟ ਵਿਜੇ ਢੁਲ ਨੂੰ ਵੀ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਸੁਪਰਡੈਂਟ ਵਿਜੇ ਢੁਲ ਨਿਘਾਸਨ ਕੋਤਵਾਲੀ ਪਹੁੰਚੇ ਅਤੇ ਲੜਕੀਆਂ ਦੇ ਪਰਿਵਾਰ ਵਾਲਿਆਂ ਨੂੰ ਮਿਲ ਕੇ ਪੁੱਛਗਿੱਛ ਕੀਤੀ।
ਐਸਪੀ ਖੀਰੀ ਵਿਜੇ ਢੁਲ ਨੇ ਡੀਐਮ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾ ਕੇ ਲੜਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਜਦੋਂ ਦੋਸਤਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਇਕ ਲੜਕੀ ਕੁਝ ਕੱਪੜੇ ਅਤੇ ਪੈਸੇ ਵੀ ਲੈ ਕੇ ਆਈ ਸੀ।
ਪੁਲਿਸ ਨੇ ਤੁਰੰਤ ਨਿਗਰਾਨੀ ਅਤੇ ਸਥਾਨਕ ਤਰੀਕਿਆਂ ਨਾਲ ਟਰੇਸ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਨਿਘਾਸਨ ਕਸਬੇ ਤੋਂ ਸੀਸੀਟੀਵੀ ਅਤੇ ਡੀਵੀਆਰ ਦੀ ਤਲਾਸ਼ੀ ਲਈ। ਪਤਾ ਲੱਗਾ ਕਿ ਕੁੜੀਆਂ ਪਾਲੀਆ ਵੱਲੋ ਹੁੰਦੀਆਂ ਹੋਈਆਂ ਨਿਕਲੀਆਂ ਸੀ। ਐਕਸ਼ਨ 'ਚ ਆਈ ਪੁਲਿਸ ਨੇ ਉਨ੍ਹਾਂ ਦੀ ਤਲਾਸ਼ ਤੇਜ਼ ਕਰ ਦਿੱਤੀ, ਜਿਸ ਤੋਂ ਬਾਅਦ ਤਿੰਨਾਂ ਨੂੰ ਦਿੱਲੀ ਤੋਂ ਬਰਾਮਦ ਕਰ ਲਿਆ ਗਿਆ।
ਪੂਰੇ ਮਾਮਲੇ 'ਤੇ ਐੱਸਪੀ ਖੀਰੀ ਵਿਜੇ ਢੁਲ ਨੇ ਦੱਸਿਆ ਕਿ ਤਿੰਨੋਂ ਵਿਦਿਆਰਥਣਾਂ ਨੂੰ ਦਿੱਲੀ ਤੋਂ ਬਰਾਮਦ ਕਰ ਲਿਆ ਗਿਆ ਹੈ। ਤਿੰਨੋਂ ਠੀਕ ਹਨ। ਤਿੰਨਾਂ ਦੇ ਲਾਪਤਾ ਹੋਣ ਦਾ ਕਾਰਨ ਸਪੱਸ਼ਟ ਕਰਦਿਆਂ ਐਸਪੀ ਨੇ ਕਿਹਾ ਕਿ ਤਿੰਨਾਂ ਨੇ ਸਿਰਫ਼ ਇਹ ਦੱਸਿਆ ਹੈ ਕਿ ਉਹ ਕਿਸੇ ਗੱਲ ਨੂੰ ਲੈ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਨਾਰਾਜ਼ ਹੋ ਗਏ ਸੀ।
ਇਹ ਵੀ ਪੜੋ: ਹਰਿਆਣਾ ’ਚ ਵੱਡਾ ਹਾਦਸਾ: ਤੇਜ਼ ਰਫਤਾਰ ਟਰੈਕਟਰ ਨੇ ਦੋ ਵਿਦਿਆਰਥੀਆਂ ਨੂੰ ਦਰੜਿਆ, ਦੋਹਾਂ ਦੀ ਮੌਤ