ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ NEET PG 2021 ਕਾਉਂਸਲਿੰਗ ਦੇ ਕਾਰਨ, NEET PG ਪ੍ਰੀਖਿਆ 2022 (NEET PG 2022) ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਮੰਤਰਾਲੇ ਨੇ ਕਿਹਾ ਹੈ ਕਿ ਇਸ ਸਾਲ ਦੀ ਪ੍ਰੀਖਿਆ ਨੂੰ ਹੋਰ 6-8 ਹਫ਼ਤਿਆਂ ਲਈ ਮੁਲਤਵੀ (POSTPONES NEET PG EXAM 2022) ਕਰ ਦਿੱਤਾ ਗਿਆ ਹੈ। NEET PG 2022 ਦੀ ਪ੍ਰੀਖਿਆ 12 ਮਾਰਚ ਨੂੰ ਹੋਣੀ ਸੀ।
ਇਹ ਵੀ ਪੜੋ: Corona update: ਕੋਰੋਨਾ ਦੇ ਮਾਮਲਿਆ ’ਚ ਗਿਰਾਵਟ, ਪਿਛਲੇ 24 ਘੰਟਿਆਂ ’ਚ 1 ਲੱਖ 49 ਹਜ਼ਾਰ ਕੇਸ
ਵਿਦਿਆਰਥੀ ਲੰਬੇ ਸਮੇਂ ਤੋਂ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਕਰ ਰਹੇ ਸਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਯਾਨੀ 2021 ਦੀ ਨੀਟ ਪੀਜੀ ਕਾਊਂਸਲਿੰਗ ਦੀਆਂ ਤਰੀਕਾਂ ਇਸ ਸਾਲ ਦੀ ਪ੍ਰੀਖਿਆ ਦੀ ਮਿਤੀ ਨਾਲ ਟਕਰਾਉਂਦੀਆਂ ਹਨ। ਅਜਿਹੀ ਸਥਿਤੀ ਵਿੱਚ ਆਉਣ ਵਾਲੀ ਪ੍ਰੀਖਿਆ ਨੂੰ ਮੁਲਤਵੀ ਕਰ ਦੇਣਾ ਚਾਹੀਦਾ ਹੈ।
ਇਹ ਵੀ ਪੜੋ: ਚੰਨੀ ਦੇ ਭਾਣਜੇ ਦੀ ਗ੍ਰਿਫ਼ਤਾਰੀ ਨੂੰ ਕਾਂਗਰਸੀ ਆਗੂ ਸੂਰਜੇਵਾਲਾ ਨੇ ਦੱਸਿਆ 'ਰਾਜਨੀਤਕ ਨੌਟੰਕੀ'
ਵਿਦਿਆਰਥੀਆਂ ਨੇ ਸੋਸ਼ਲ ਮੀਡੀਆ 'ਤੇ ਇਹ ਮੰਗ ਉਠਾਈ ਅਤੇ ਸਿਹਤ ਮੰਤਰਾਲੇ ਨੂੰ ਇਸ ਮਾਮਲੇ 'ਤੇ ਜਲਦੀ ਤੋਂ ਜਲਦੀ ਫੈਸਲਾ ਲੈਣ ਦੀ ਲਗਾਤਾਰ ਅਪੀਲ ਕੀਤੀ। ਇਸ ਦੇ ਲਈ ਵਿਦਿਆਰਥੀਆਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਵੀ ਦਾਇਰ ਕੀਤੀ ਸੀ, ਜਿਸ 'ਤੇ ਅਦਾਲਤ ਨੇ ਵੀ ਵਿਚਾਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ।
ਇਹ ਵੀ ਪੜੋ: WEATHER UPDATE: ਮੀਂਹ ਨੇ ਤੋੜੇ ਸਾਰੇ ਰਿਕਾਰਡ, ਜਾਣੋ ਮੌਸਮ ਕਦੋਂ ਹੋਵੇਗਾ ਸਾਫ਼