ਨਵੀਂ ਦਿੱਲੀ: ਰਾਜਧਾਨੀ ਦਿੱਲੀ ਨੂੰ ਹਿਲਾ ਦੇਣ ਦੀ ਸਾਜ਼ਿਸ਼ ਨਾਕਾਮ ਹੋ ਗਈ ਹੈ। ਪੂਰਬੀ ਦਿੱਲੀ ਦੇ ਗਾਜ਼ੀਪੁਰ ਫੂਲ ਮੰਡੀ ਵਿੱਚ ਆਈਈਡੀ ਬੰਬ ਧਮਾਕੇ ਦੀ ਸਾਜ਼ਿਸ਼ ਰਚੀ ਗਈ ਸੀ, ਜਿਸ ਨੂੰ ਦਿੱਲੀ ਪੁਲਿਸ ਨੇ ਨਾਕਾਮ ਕਰ ਦਿੱਤਾ ਗਿਆ।
ਗਾਜ਼ੀਪੁਰ ਫੂਲ ਮੰਡੀ 'ਚ ਸਵੇਰੇ ਬਾਈਕ 'ਤੇ ਰੱਖਿਆ ਇਕ ਲਾਵਾਰਿਸ ਬੈਗ ਮਿਲਿਆ ਸੀ। ਇਸ ਦੀ ਸੂਚਨਾ ਮੰਡੀ ਦੇ ਇੱਕ ਦੁਕਾਨਦਾਰ ਨੇ ਪੁਲਿਸ ਨੂੰ ਦਿੱਤੀ ਸੀ। ਇਸ ਸੂਚਨਾ ਤੋਂ ਬਾਅਦ ਪੁਲਿਸ, ਐਨਐਸਜੀ ਅਤੇ ਬੰਬ ਨਿਰੋਧਕ ਟੀਮ ਮੌਕੇ 'ਤੇ ਪਹੁੰਚ ਗਈ।
ਦੱਸ ਦਈਏ ਕਿ ਜਦੋ ਬੰਬ ਨਿਰੋਧਕ ਟੀਮ ਅਤੇ ਐਨਐਸਜੀ ਨੇ ਲਾਵਾਰਿਸ ਬੈਗ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਆਈਈਡੀ ਬੰਬ ਮਿਲਿਆ, ਜਿਸ ਨੂੰ ਖਾਲੀ ਥਾਂ 'ਤੇ ਲਿਜਾਇਆ ਗਿਆ ਅਤੇ ਕਰੀਬ ਅੱਠ ਫੁੱਟ ਡੂੰਘੇ ਟੋਏ ਵਿੱਚ ਧਮਾਕਾ ਕੀਤਾ ਗਿਆ। ਧਮਾਕੇ ਦੀ ਆਵਾਜ਼ ਪੂਰੇ ਇਲਾਕੇ 'ਚ ਗੂੰਜ ਗਈ।
ਫਾਇਰ ਬ੍ਰਿਗੇਡ, ਪੁਲਿਸ, ਐਨਐਸਜੀ ਅਤੇ ਬੰਬ ਡਿਸਪੋਜ਼ਲ ਦੀ ਟੀਮ ਨੇ ਸਖ਼ਤ ਕੋਸ਼ਿਸ਼ਾਂ ਤੋਂ ਬਾਅਦ ਆਈਈਡੀ ਬੰਬ ਨੂੰ ਬਰਾਮਦ ਕਰਕੇ ਇਸ ਨੂੰ ਡਿਫਿਊਜ਼ ਕੀਤਾ ਅਤੇ ਦਿੱਲੀ ਵਿੱਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ।
ਇਹ ਲਾਵਾਰਿਸ ਬੈਗ ਸਵੇਰੇ ਕਰੀਬ 10.30 ਵਜੇ ਗਾਜ਼ੀਪੁਰ ਫੂਲ ਮੰਡੀ 'ਚ ਖੜ੍ਹੀ ਇਕ ਸਕੂਟੀ 'ਤੇ ਮਿਲਿਆ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ। ਬੈਗ ਵਿੱਚ ਆਈਈਡੀ ਬੰਬ ਹੋਣ ਦੀ ਪੁਸ਼ਟੀ ਹੋਣ ’ਤੇ ਪੁਲੀਸ ਅਤੇ ਬੰਬ ਨਿਰੋਧਕ ਟੀਮ ਨੇ ਗਾਜ਼ੀਪੁਰ ਫੂਲ ਮੰਡੀ ਕੰਪਲੈਕਸ ਵਿੱਚ ਟੋਆ ਪੁੱਟ ਕੇ ਇਸ ਨੂੰ ਡਿਫਿਊਜ਼ ਕਰ ਦਿੱਤਾ। ਇਕ ਚਸ਼ਮਦੀਦ (ਫੁੱਲ ਵੇਚਣ ਵਾਲੇ) ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਮੌਕੇ 'ਤੇ ਪਹੁੰਚੀ ਪੁਲਿਸ ਨੇ ਗਾਜ਼ੀਪੁਰ ਫੂਲ ਮੰਡੀ ਅਤੇ ਆਸਪਾਸ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਸੀ।
ਇਹ ਵੀ ਪੜੋ: 'ਸਰਹੱਦੀ ਖੇਤਰ ਚੋਂ ਆਰਡੀਐਕਸ ਸਣੇ 1 ਲੱਖ ਨਕਦੀ ਕੀਤੀ ਬਰਾਮਦ'