ETV Bharat / bharat

ਬ੍ਰਿਟੇਨ 'ਚ ਓਮੀਕਰੋਨ ਨਾਲ ਪਹਿਲੀ ਮੌਤ ਨੇ ਵਜਾਈ ਖਤਰੇ ਦੀ ਘੰਟੀ - ਵੇਰੀਐਂਟ ਓਮੀਕਰੋਨ

ਸੋਮਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ (Prime Minister Boris Johnson) ਦੇ ਮੁਤਾਬਕ ਓਮੀਕਰੋਨ ਵੇਰੀਐਂਟ ਨਾਲ ਪੀੜਤ ਘੱਟ ਤੋਂ ਘੱਟ ਇੱਕ ਮਰੀਜ਼ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।

ਬ੍ਰਿਟੇਨ 'ਚ ਓਮੀਕਰੋਨ ਨਾਲ ਪਹਿਲੀ ਮੌਤ ਨੇ ਵਜਾਈ ਖਤਰੇ ਦੀ ਘੰਟੀ

author img

By

Published : Dec 14, 2021, 6:54 AM IST

ਲੰਦਨ : ਦੁਨੀਆ ਲਈ ਖਤਰੇ ਦੀ ਘੰਟੀ ਵਜਾ ਰਹੇ ਕੋਵਿਡ-19 ਦੇ ਓਮੀਕਰੋਨ (omicron)ਵੇਰੀਐਂਟ ਨਾਲ ਬ੍ਰਿਟੇਨ ਵਿੱਚ ਪਹਿਲੀ ਮੌਤ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ (Boris Johnson) ਨੇ ਦੱਸਿਆ ਕਿ ਓਮੀਕਰੋਨ ਵੇਰੀਐਂਟ ਨਾਲ ਪੀੜਤ ਘੱਟ ਤੋਂ ਘੱਟ ਇੱਕ ਮਰੀਜ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਬ੍ਰਿਟੇਨ ਵਿੱਚ ਕੋਰੋਨਾ ਦੇ ਇਸ ਨਵੇਂ ਵੇਰੀਐਂਟ ਓਮੀਕਰੋਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਬੀਤੀ ਦਿਨਾਂ ਤੋਂ ਬ੍ਰਿਟੇਨ ਵਿੱਚ ਹਜਾਰਾਂ ਕੋਰੋਨਾ ਸੰਕਰਮਣ ਦੇ ਹਜਾਰਾਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ਵਿੱਚ ਓਮੀਕਰੋਨ ਦੇ ਮਾਮਲਿਆਂ ਦੀ ਵੀ ਚੰਗੀ ਖਾਸੀ ਤਾਦਾਦ ਹੈ। ਦਸੰਬਰ ਮਹੀਨੇ ਵਿੱਚ ਹੀ ਰੋਜਾਨਾ ਔਸਤਨ 45 ਹਜ਼ਾਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਬੀਤੇ ਸ਼ਨੀਵਾਰ ਨੂੰ ਬ੍ਰਿਟੇਨ ਵਿੱਚ ਕੋਰੋਨਾ ਦੇ 54 ਹਜਾਰ ਤੋਂ ਜਿਆਦਾ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚ 633 ਮਾਮਲੇ ਓਮੀਕਰੋਨ ਦੇ ਸਨ।

ਮਾਹਰਾਂ ਦੇ ਮੁਤਾਬਕ ਕੋਰੋਨਾ ਦਾ ਓਮੀਕਰੋਨ ਵੇਰੀਐਂਟ ਬਹੁਤ ਤੇਜੀ ਨਾਲ ਫੈਲ ਰਿਹਾ ਹੈ। ਜੋ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਵੇਰੀਐਟ ਨੂੰ ਬ੍ਰਿਟੇਨ ਵਿੱਚ ਕਹਿਰ ਮਚਾ ਚੁੱਕੇ ਡੇਲਟਾ ਵੇਰੀਐਟ ਨਾਲ ਵੀ ਜ਼ਿਆਦਾ ਖਤਰਨਾਕ ਦੱਸਿਆ ਜਾ ਰਿਹਾ ਹੈ। ਇੱਕ ਰਿਪੋਰਟ ਦੇ ਮੁਤਾਬਕ ਬ੍ਰਿਟੇਨ ਵਿੱਚ ਫਿਲਹਾਲ ਹਰ ਢਾਈ ਦਿਨ ਵਿੱਚ ਪਾਜ਼ੀਵਿਟਾਂ ਦੀ ਗਿਣਤੀ ਦੁੱਗਣੀ ਹੋ ਰਹੀ ਹੈ। ਜਿਸ ਨੂੰ ਵੇਖਦੇ ਹੋਏ ਮਾਹਰ ਬ੍ਰਿਟੇਨ ਵਿੱਚ ਛੇਤੀ ਹੀ ਕੋਰੋਨਾ ਦੀ ਇੱਕ ਹੋਰ ਲਹਿਰ ਆਉਣ ਦੀ ਉਂਮੀਦ ਜਤਾ ਰਹੇ ਹਨ।

ਇਹ ਵੀ ਪੜੋ:ਅਮਰੀਕਾ ਦੇ 5 ਰਾਜਾਂ ਵਿੱਚ ਤੂਫਾਨ ਨੇ ਮਚਾਈ ਤਬਾਹੀ, 70 ਤੋਂ ਵੱਧ ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.