ETV Bharat / bharat

UGC PhD Admission: ਯੂਜੀਸੀ ਨੇ ਬਦਲੇ ਪੀਐੱਚਡੀ ਦਾਖ਼ਲੇ ਦੇ ਨਿਯਮ

author img

By

Published : Mar 17, 2022, 3:28 PM IST

Updated : Mar 17, 2022, 10:59 PM IST

ਇਸ ਸਾਲ ਪੀਐਚਡੀ (PHD) 'ਚ ਦਾਖ਼ਲਾ ਲੈਣ ਵਾਲੀਆਂ ਲਈ ਜ਼ਰੂਰੀ ਖ਼ਬਰ ਹੈ। UGC ਨੇ ਪੀਐਚਡੀ (PHD) ਨਿਯਮਾਂ 'ਚ ਬਦਲਾਅ ਕੀਤਾ ਹੈ।

UGC PhD Admission: ਯੂਜੀਸੀ ਨੇ ਬਦਲੇ ਪੀਐੱਚਡੀ ਦਾਖਲੇ ਦੇ ਨਿਯਮ

ਨਵੀਂ ਦਿੱਲੀ : ਇਸ ਸਾਲ ਪੀਐਚਡੀ (PHD) 'ਚ ਦਾਖ਼ਲਾ ਲੈਣ ਵਾਲੀਆਂ ਲਈ ਜ਼ਰੂਰੀ ਖ਼ਬਰ ਹੈ। UGC ਨੇ ਪੀਐਚਡੀ (PHD) ਨਿਯਮਾਂ 'ਚ ਬਦਲਾਅ ਕੀਤਾ ਹੈ।

ਕਮਿਸ਼ਨ ਨੇ ਯੂਜੀਸੀ (ਪੀਐੱਚਡੀ ਡਿਗਰੀ ਅਵਾਰਡ ਲਈ ਘੱਟੋ-ਘੱਟ ਮਿਆਰ ਅਤੇ ਪ੍ਰਕਿਰਿਆਵਾਂ) ਨਿਯਮ 2016 ਵਿੱਚ ਸੋਧ ਕਰਨ ਦਾ ਪ੍ਰਸਤਾਵ ਕੀਤਾ ਹੈ।

ਜਿਸ ਵਿੱਚ ਪੀਐਚਡੀ (PHD) ਦੀਆਂ 60 ਫੀਸਦੀ ਸੀਟਾਂ ਰਾਸ਼ਟਰੀ ਯੋਗਤਾ ਪ੍ਰੀਖਿਆ (NET) ਜੂਨੀਅਰ ਰਿਸਰਚ ਫੈਲੋਸ਼ਿਪ (JRF) ਪਾਸ ਕਰਨ ਵਾਲਿਆਂ ਲਈ ਰਾਖਵੀਆਂ ਹੋਣਗੀਆਂ। 10 ਮਾਰਚ 2022 ਨੂੰ ਹੋਈ ਕਮਿਸ਼ਨ ਦੀ 556ਵੀਂ ਮੀਟਿੰਗ ਵਿੱਚ ਯੂਜੀਸੀ ਰੈਗੂਲੇਸ਼ਨਜ਼ 2022 ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ।

ਹੁਣ ਤੱਕ ਦੇ ਨਿਯਮਾਂ ਅਨੁਸਾਰ ਪੀ.ਐੱਚ.ਡੀ (PHD) ਦੇ ਦਾਖ਼ਲੇ ਲਈ ਇੰਸਟੀਚਿਊਟ ਵੱਲੋਂ ਪ੍ਰਵੇਸ਼ ਪ੍ਰੀਖਿਆ ਲਈ ਜਾਂਦੀ ਹੈ। ਹਾਲਾਂਕਿ ਕੁਝ ਸੰਸਥਾਵਾਂ UGC NET/JRF ਯੋਗਤਾ ਪ੍ਰਾਪਤ ਉਮੀਦਵਾਰਾਂ ਨੂੰ ਬਿਨਾਂ ਕਿਸੇ ਪ੍ਰਵੇਸ਼ ਪ੍ਰੀਖਿਆ ਦੇ ਦਾਖਲਾ ਦਿੰਦੀਆਂ ਹਨ।

4 ਸਾਲ ਦੀ UG ਡਿਗਰੀ ਵਾਲੇ ਸਿੱਧੇ ਦਾਖ਼ਲ ਹੋ ਸਕਣਗੇ

ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ) 2020 ਦੇ ਅਨੁਸਾਰ ਦੇਸ਼ ਦੀਆਂ ਯੂਨੀਵਰਸਿਟੀਆਂ ਅਤੇ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਵੱਖ-ਵੱਖ ਵਿਸ਼ਿਆਂ ਵਿੱਚ ਪੀਐਚਡੀ ਡਿਗਰੀਆਂ ਵਿੱਚ ਦਾਖ਼ਲੇ ਲਈ ਨਿਯਮਾਂ ਵਿੱਚ ਸੋਧ ਕਰਨ ਦੇ ਪ੍ਰਸਤਾਵਾਂ ਦੇ ਅਨੁਸਾਰ ਚਾਰ ਸਾਲਾ ਯੂਜੀ ਕੋਰਸ ਕਰਨ ਵਾਲੇ ਉਮੀਦਵਾਰ ਦਾਖ਼ਲੇ ਲਈ ਸਿੱਧੇ ਤੌਰ 'ਤੇ ਅਪਲਾਈ ਕਰਨ ਦੇ ਯੋਗ ਹੋਣਗੇ।

ਹਾਲਾਂਕਿ ਉਮੀਦਵਾਰਾਂ ਨੂੰ ਦੱਸ ਦੇਈਏ ਕਿ ਹੁਣ ਤੱਕ ਦੇ ਨਿਯਮਾਂ ਅਨੁਸਾਰ ਸਿਰਫ ਉਹ ਉਮੀਦਵਾਰ ਹੀ ਪੀਐਚਡੀ ਵਿੱਚ ਦਾਖ਼ਲਾ ਲੈ ਸਕਦੇ ਹਨ ਜਿਨ੍ਹਾਂ ਨੇ ਯੂਜੀ ਤੋਂ ਬਾਅਦ ਪੀਜੀ ਕੀਤੀ ਹੈ।

NEP 2020 ਦੇ ਪ੍ਰਸਤਾਵਾਂ ਦੇ ਅਨੁਸਾਰ ਉੱਚ ਸਿੱਖਿਆ ਸੰਸਥਾਵਾਂ ਹੁਣ ਚਾਰ ਸਾਲਾਂ ਦੀ UG ਡਿਗਰੀ ਪੇਸ਼ ਕਰ ਰਹੀਆਂ ਹਨ। ਵਿਦਿਆਰਥੀਆਂ ਨੂੰ ਇਸ UG ਕੋਰਸ ਵਿੱਚ ਮਲਟੀਪਲ ਐਂਟਰੀ-ਐਗਜ਼ਿਟ ਦਾ ਵਿਕਲਪ ਮਿਲੇਗਾ। ਪਰ ਜ਼ਿਕਰਯੋਗ ਹੈ ਕਿ ਇਹ ਡਿਗਰੀ ਆਮ ਨਾਲੋਂ ਮਹਿੰਗੀ ਪਵੇਗੀ।

ਜਿਨ੍ਹਾਂ ਸੰਸਥਾਵਾਂ ਨੇ ਇਸ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਦਿੱਲੀ ਯੂਨੀਵਰਸਿਟੀ (DU) ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ:- ਪ੍ਰਕਾਸ਼ ਸਿੰਘ ਬਾਦਲ ਨੇ ਛੱਡੀ ਪੈਨਸ਼ਨ

Last Updated : Mar 17, 2022, 10:59 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.