ETV Bharat / bharat

ਊਧਵ ਕੈਂਪ ਨੇ SC ਨੂੰ ਬਾਗੀ ਵਿਧਾਇਕਾਂ ਨੂੰ ਵਿਧਾਨ ਸਭਾ ਤੋਂ ਰੋਕਣ ਦੀ ਕੀਤੀ ਅਪੀਲ - SC ਨੂੰ ਬਾਗੀ ਵਿਧਾਇਕਾਂ

ਮਹਾਰਾਸ਼ਟਰ ਦੇ ਡਿਪਟੀ ਸਪੀਕਰ ਦੁਆਰਾ ਭੇਜੇ ਗਏ ਅਯੋਗਤਾ ਨੋਟਿਸ ਦੇ ਖਿਲਾਫ ਏਕਨਾਥ ਸ਼ਿੰਦੇ ਕੈਂਪ ਦੁਆਰਾ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ।

Rebel MLAs in Maharashtra political crisis

author img

By

Published : Jul 1, 2022, 12:17 PM IST

ਮੁੰਬਈ: ਸ਼ਿਵ ਸੈਨਾ ਦੇ ਚੀਫ਼ ਵ੍ਹਿਪ ਸੁਨੀਲ ਪ੍ਰਭੂ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਂਦਿਆਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਹਮਾਇਤ ਕਰਨ ਵਾਲੇ 15 ਬਾਗੀ ਵਿਧਾਇਕਾਂ ਦੀ ਅਯੋਗਤਾ 'ਤੇ ਅੰਤਿਮ ਫੈਸਲਾ ਹੋਣ ਤੱਕ ਸਦਨ ​​'ਚ ਹਾਜ਼ਰ ਹੋਣ 'ਤੇ ਰੋਕ ਲਗਾਉਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਏਕਨਾਥ ਸ਼ਿੰਦੇ ਕੈਂਪ ਨੇ ਮਹਾਰਾਸ਼ਟਰ ਦੇ ਡਿਪਟੀ ਸਪੀਕਰ ਵੱਲੋਂ ਭੇਜੇ ਅਯੋਗਤਾ ਨੋਟਿਸ ਵਿਰੁੱਧ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।

ਸੁਪਰੀਮ ਕੋਰਟ ਦਾ ਇਨਕਾਰ: ਦੇਸ਼ ਦੀ ਸਰਵਉੱਚ ਅਦਾਲਤ ਨੇ ਇਸ ਮਾਮਲੇ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਉਹ ਇਸ 'ਤੇ 11 ਜੁਲਾਈ ਨੂੰ ਹੀ ਸੁਣਵਾਈ ਕਰੇਗੀ। ਫਿਰ ਮਹਾਰਾਸ਼ਟਰ ਨਾਲ ਸਬੰਧਤ ਬਾਕੀ ਅਰਜ਼ੀਆਂ 'ਤੇ ਸੁਣਵਾਈ ਹੋਵੇਗੀ। ਅੱਜ ਊਧਵ ਕੈਂਪ 16 ਬਾਗੀ ਵਿਧਾਇਕਾਂ ਖਿਲਾਫ ਸੁਪਰੀਮ ਕੋਰਟ ਪਹੁੰਚ ਗਿਆ ਹੈ। ਸ਼ਿਵ ਸੈਨਾ ਦੇ ਊਧਵ ਕੈਂਪ ਨੇ ਮੰਗ ਉਠਾਈ ਹੈ ਕਿ ਸੁਪਰੀਮ ਕੋਰਟ ਨੂੰ ਇਨ੍ਹਾਂ 16 ਬਾਗੀ ਵਿਧਾਇਕਾਂ ਨੂੰ ਮੁਅੱਤਲ ਕਰਨਾ ਚਾਹੀਦਾ ਹੈ, ਜਿਨ੍ਹਾਂ ਵਿਰੁੱਧ ਅਯੋਗਤਾ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

ਦੱਸ ਦੇਈਏ ਕਿ ਇਨ੍ਹਾਂ 16 ਵਿਧਾਇਕਾਂ ਵਿੱਚ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ਨਾਮ ਵੀ ਸ਼ਾਮਲ ਹੈ।ਉਧਵ ਧੜੇ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਇਸ ਦੀ ਸੁਣਵਾਈ ਕਰੇ ਤਾਂ ਜੋ ਸੰਵਿਧਾਨ ਦੀ ਦਸਵੀਂ ਅਨੁਸੂਚੀ ਲਾਗੂ ਰਹੇ ਅਤੇ ਇਸ ਦੀ ਉਲੰਘਣਾ ਨਾ ਹੋਵੇ। ਦੋਸ਼ ਲਾਇਆ ਗਿਆ ਹੈ ਕਿ ਡਿਪਟੀ ਸਪੀਕਰ ਨੂੰ ਬੇਵੱਸ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਡਿਪਟੀ ਸਪੀਕਰ ਨਰਹਰੀ ਜਰਵਾਲ ਨੇ 16 ਬਾਗੀ ਵਿਧਾਇਕਾਂ ਖਿਲਾਫ ਅਯੋਗਤਾ ਦੀ ਕਾਰਵਾਈ ਸ਼ੁਰੂ ਕਰਨ ਲਈ ਨੋਟਿਸ ਭੇਜਿਆ ਸੀ। ਬਾਅਦ 'ਚ ਸ਼ਿੰਦੇ ਧੜੇ ਦੇ ਵਿਧਾਇਕਾਂ ਨੇ ਡਿਪਟੀ ਸਪੀਕਰ 'ਤੇ ਪੱਖਪਾਤ ਦਾ ਦੋਸ਼ ਲਗਾਇਆ।

ਦੱਸ ਦੇਈਏ ਕਿ ਵੀਰਵਾਰ ਨੂੰ ਏਕਨਾਥ ਸ਼ਿੰਦੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਬਾਗੀ ਵਿਧਾਇਕਾਂ ਨੇ ਭਾਰਤੀ ਜਨਤਾ ਪਾਰਟੀ ਦੀ ਮਦਦ ਨਾਲ ਸਰਕਾਰ ਬਣਾਈ ਹੈ। ਇਸ ਦੇ ਨਾਲ ਹੀ ਦੇਵੇਂਦਰ ਫੜਨਵੀਸ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ। ਮਹਾਰਾਸ਼ਟਰ 'ਚ ਸਰਕਾਰ ਬਣਨ ਤੋਂ ਬਾਅਦ ਬਹੁਮਤ ਦੀ ਪ੍ਰੀਖਿਆ ਬਾਕੀ ਹੈ। ਸ਼ਿੰਦੇ ਨੇ ਦੋ ਦਿਨਾਂ ਵਿਧਾਨ ਸਭਾ ਸੈਸ਼ਨ ਬੁਲਾਇਆ ਹੈ ਜੋ ਸ਼ਨੀਵਾਰ ਤੋਂ ਸ਼ੁਰੂ ਹੋਵੇਗਾ। ਫਿਲਹਾਲ ਸ਼ਿੰਦੇ ਗੋਆ ਪਹੁੰਚ ਚੁੱਕੇ ਹਨ। ਉਥੋਂ ਉਹ ਬਾਗੀ ਵਿਧਾਇਕਾਂ ਨਾਲ ਮੁੰਬਈ ਪਰਤਣਗੇ।

ਇਹ ਵੀ ਪੜ੍ਹੋ: Single Use Plastic Ban: ਦੇਸ਼ ਭਰ 'ਚ ਅੱਜ ਤੋਂ ਸਿੰਗਲ ਯੂਜ਼ ਪਲਾਸਟਿਕ ਬੈਨ, ਹੁਣ ਨਹੀਂ ਮਿਲਣਗੀਆਂ ਇਹ 19 ਚੀਜ਼ਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.