ਉਦੈਪੁਰ: ਰਾਜਸਥਾਨ ਦੇ ਉਦੈਪੁਰ ਵਿੱਚ ਕਨ੍ਹਈਆਲਾਲ ਕਤਲ ਕੇਸ ਵਿੱਚ ਐਸਆਈਟੀ ਨੇ ਵੀਰਵਾਰ ਦੇਰ ਰਾਤ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੂੰ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜ੍ਹੇ ਗਏ ਮਲਜ਼ਮਾਂ ਦੇ ਨਾਮ ਮੋਹਸੀਨ ਅਤੇ ਆਸਿਫ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ 3 ਹੋਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕਤਲ ਕੇਸ ਦੇ 2 ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਮਾਮਲੇ ਵਿੱਚ ਐਸਆਈਟੀ ਨੇ ਸੱਟ ਦੀ ਰਿਪੋਰਟ ਮਿਲਣ ਤੋਂ ਬਾਅਦ ਧਾਰਾਵਾਂ ਵੀ ਵਧਾ ਦਿੱਤੀਆਂ ਹਨ। ਅਸਲਾ ਮਿਲਣ ਤੋਂ ਬਾਅਦ ਐਸਆਈਟੀ ਨੇ ਕੇਸ ਵਿੱਚ ਅਸਲਾ ਐਕਟ ਵੀ ਜੋੜ ਦਿੱਤਾ ਹੈ। ਸਾਜ਼ਿਸ਼ਕਰਤਾਵਾਂ ਦੇ ਨਾਂ ਸਾਹਮਣੇ ਆਉਣ ਤੋਂ ਬਾਅਦ ਧਾਰਾ 120ਬੀ ਵੀ ਜੋੜ ਦਿੱਤੀ ਗਈ ਹੈ। ਐਫਆਈਆਰ ਵਿੱਚ ਧਾਰਾ 307, 326 ਵੀ ਜੋੜੀਆਂ ਗਈਆਂ ਹਨ। ਗੰਭੀਰ ਕਿਸਮ ਦੇ ਜ਼ਖ਼ਮਾਂ 'ਤੇ ਧਾਰਾ 326 ਲਗਾਈ ਗਈ ਹੈ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਾਂਚ ਏਜੰਸੀਆਂ ਲਗਾਤਾਰ ਪੁੱਛਗਿੱਛ ਕਰ ਰਹੀਆਂ ਹਨ।
ਇਹ ਹੈ ਮਾਮਲਾ: ਉਦੈਪੁਰ 'ਚ ਮੰਗਲਵਾਰ ਨੂੰ ਦੋ ਲੋਕਾਂ ਨੇ ਕਨ੍ਹਈਲਾਲ ਨਾਂ ਦੇ ਵਿਅਕਤੀ ਦੀ ਦੁਕਾਨ 'ਚ ਦਾਖਲ ਹੋ ਕੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਦੋਸ਼ੀਆਂ ਨੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਸੋਸ਼ਲ ਮੀਡੀਆ 'ਤੇ ਵੀਡੀਓ ਬਣਾ ਕੇ ਆਪਣਾ ਬਿਆਨ ਪੋਸਟ ਕੀਤਾ ਸੀ। ਵਾਇਰਲ ਵੀਡੀਓ ਵਿੱਚ ਕਾਤਲਾਂ ਨੇ ਪ੍ਰਧਾਨ ਮੰਤਰੀ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਹਾਲਾਂਕਿ ਘਟਨਾ ਤੋਂ ਕੁਝ ਘੰਟਿਆਂ ਬਾਅਦ ਪੁਲਿਸ ਨੇ ਦੋਵਾਂ ਕਾਤਲਾਂ ਨੂੰ ਫੜ ਲਿਆ। ਰਾਸ਼ਟਰੀ ਜਾਂਚ ਏਜੰਸੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਦੋਸ਼ੀ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਏ ਹਨ।
ਇਹ ਵੀ ਪੜ੍ਹੋ: Udaipur Murder Accuse Riyaz: 12 ਜੂਨ ਨੂੰ ਰਿਆਜ਼ ਨੇ ਕਿਰਾਏ 'ਤੇ ਲਿਆ ਸੀ ਮਕਾਨ, ਮਾਲਕ ਨੇ ਕਿਹਾ, "ਪਤਾ ਹੁੰਦਾ ਤਾਂ ਘਰ ਨਾ ਦਿੰਦਾ"