ਹੈਦਰਾਬਾਦ: ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਤੇਲੰਗਾਨਾ 'ਚ ਓਮੀਕਰੋਨ (Omicron variant in Telangana) ਵੇਰੀਐਂਟ ਦੇ ਦੋ ਮਾਮਲੇ ਸਾਹਮਣੇ ਆਏ ਹਨ। ਅਫਰੀਕੀ ਦੇਸ਼ ਕੀਨੀਆ ਦੀ ਇੱਕ 24 ਸਾਲਾ ਔਰਤ ਵਿੱਚ ਓਮੀਕਰੋਨ ਮਾਮਲੇ ਦਾ ਪਤਾ ਲੱਗਾ ਹੈ, ਇਹ ਔਰਤ 12 ਦਸੰਬਰ ਨੂੰ ਕੀਨੀਆ ਤੋਂ ਆਈ ਸੀ। ਸੋਮਾਲੀਆ ਤੋਂ ਆਏ ਹੈਦਰਾਬਾਦ ਦੇ ਤੋਲੀਚੋਕੀ ਇਲਾਕੇ ਦੇ 23 ਸਾਲਾ ਨੌਜਵਾਨ 'ਚ ਓਮੀਕਰੋਨ ਦੀ ਪੁਸ਼ਟੀ ਹੋਈ ਹੈ।
ਤੇਲੰਗਾਨਾ ਪਬਲਿਕ ਹੈਲਥ ਦੇ ਡਾਇਰੈਕਟਰ ਡਾਕਟਰ ਸ਼੍ਰੀਨਿਵਾਸ ਰਾਓ ਨੇ ਦੱਸਿਆ ਕਿ ਦੋਵੇਂ ਯਾਤਰੀ 12 ਦਸੰਬਰ ਤੋਂ ਹੈਦਰਾਬਾਦ ਪਹੁੰਚੇ ਸੀ। ਕੀਨੀਆ ਤੋਂ ਆਈ ਔਰਤ ਦੀ ਉਮਰ 24 ਸਾਲ ਦੇ ਕਰੀਬ ਹੈ ਅਤੇ ਸੋਮਾਲੀਆ ਤੋਂ ਆਈ ਇਕ ਹੋਰ ਯਾਤਰੀ ਦੀ ਉਮਰ 23 ਸਾਲ ਹੈ। ਰਾਓ ਨੇ ਦੱਸਿਆ ਕਿ ਦੋਵਾਂ ਦੇ ਨਮੂਨੇ 12 ਦਸੰਬਰ ਨੂੰ ਲਏ ਗਏ ਸੀ ਜਿਨ੍ਹਾਂ ਨੂੰ ਜੀਨੋਮ ਸੀਕਵੈਂਸਿੰਗ ਲਈ ਭੇਜਿਆ ਗਿਆ ਸੀ। ਮੰਗਲਵਾਰ ਰਾਤ ਨੂੰ ਰਿਪੋਰਟ ਵਿੱਚ ਓਮੀਕਰੋਨ ਦੀ ਪੁਸ਼ਟੀ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਦੋਵੇਂ ਯਾਤਰੀਆਂ ਨੂੰ ਇਲਾਜ ਲਈ ਤੇਲੰਗਾਨਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿੱਚ ਭੇਜ ਦਿੱਤਾ ਗਿਆ ਹੈ। ਦੋਵੇਂ ਯਾਤਰੀ ਮੇਹਦੀਪਟਨਮ ਅਤੇ ਤੋਲੀਚੌਕੀ ਇਲਾਕੇ 'ਚ ਰੁਕੇ ਹੋਏ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਜਾਂਚ ਕੀਤੀ ਗਈ।
ਰਾਓ ਨੇ ਕਿਹਾ ਕਿ ਤੇਲੰਗਾਨਾ ਅਤੇ ਹੈਦਰਾਬਾਦ ਦੇ ਸਥਾਨਕ ਲੋਕਾਂ ਵਿੱਚ ਓਮੀਕਰੋਨ ਦੇ ਮਾਮਲੇ ਨਹੀਂ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ ਵਿੱਚ ਓਮੀਕਰੋਨ ਦੇ ਦੋ ਕੇਸ ਹਨ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਸਗੋਂ ਸਾਰਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਮੈਡੀਕਲ ਕਰਮਚਾਰੀਆਂ ਨੂੰ ਸੁਚੇਤ ਕੀਤਾ ਗਿਆ। ਪ੍ਰਸ਼ਾਸਨ ਹਾਈ ਅਲਰਟ 'ਤੇ ਹੈ। ਲੋਕਾਂ ਨੂੰ ਵੀ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ।
ਇਹ ਵੀ ਪੜੋ: Omicron: ਦਿੱਲੀ ਵਿੱਚ ਚਾਰ ਨਵੇਂ ਮਾਮਲੇ ਆਏ ਸਾਹਮਣੇ, ਪਹਿਲੇ ਮਰੀਜ਼ ਨੂੰ ਮਿਲੀ ਛੁੱਟੀ