ਮੰਡੀ: ਦੇਸ਼ ਵਿਚ ਔਰਤਾਂ ਖਿਲਾਫ ਅਪਰਾਧ ਦਾ ਗ੍ਰਾਫ (Crime graph) ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਔਰਤਾਂ ਖਿਲਾਫ ਵੱਧ ਰਹੇ ਅਪਰਾਧਕ ਗ੍ਰਾਫ ਨੂੰ ਘਟਾਉਣ ਲਈ ਪ੍ਰਸ਼ਾਸਨ ਵਲੋਂ ਕਈ ਤਰ੍ਹਾਂ ਦੇ ਹੀਲੇ ਵਰਤੇ ਜਾ ਰਹੇ ਹਨ ਇਸ ਦੇ ਬਾਵਜੂਦ ਕੋਈ ਵੱਡੀ ਕਾਮਯਾਬੀ ਨਹੀਂ ਮਿਲ ਰਹੀ ਹੈ। ਔਰਤਾਂ ਖਿਲਾਫ ਹੋਏ ਅਪਰਾਧ ਦਾ ਤਾਜ਼ਾ ਮਾਮਲਾ ਹਿਮਾਚਲ ਪ੍ਰਦੇਸ਼ (Himachal Pradesh) ਦੇ ਮੰਡੀ ਤੋਂ ਸਾਹਮਣੇ ਆਇਆ ਹੈ, ਜਿੱਥੇ ਦੋ ਨਬਾਲਿਗ ਲੜਕੀਆਂ ਨਾਲ ਜਬਰ ਜਨਾਹ ਕੀਤਾ ਗਿਆ। ਇਨ੍ਹਾਂ ਵਿਚੋਂ ਇਕ ਨਬਾਲਿਗ ਗੂੰਗੀ-ਬੋਲੀ (Minor deaf-mute) ਹੈ। ਇਹ ਦੋਵੇਂ ਲੜਕੀਆਂ ਗਰਭਵਤੀ ਹਨ, ਜਿਨ੍ਹਾਂ ਵਿਚੋਂ ਇਕ 4 ਮਹੀਨੇ ਅਤੇ ਦੂਜੀ 6 ਮਹੀਨੇ ਦੀ ਗਰਭਵਤੀ ਦੱਸੀ ਜਾ ਰਹੀ ਹੈ।
ਪ੍ਰਾਪਤ ਵੇਰਵਿਆਂ ਮੁਤਾਬਕ ਜੋ ਨਾਬਾਲਗ 4 ਮਹੀਨੇ ਦੀ ਗਰਭਵਤੀ ਹੈ ਉਹ ਗੂੰਗੀ ਬੋਲੀ ਵੀ ਹੈ, ਜਿਸ ਦੀ ਸ਼ਿਕਾਇਤ ਨਬਾਲਿਗ ਦੀ ਮਾਂ ਨੇ ਮਹਿਲਾ ਥਾਣਾ ਮੰਡੀ ਵਿਚ ਦਰਜ ਕਰਵਾਈ ਹੈ। ਗੂੰਗੀ-ਬੋਲੀ 16 ਸਾਲਾ ਇਹ ਨਬਾਲਿਗ ਸਪੈਸ਼ਲ ਚਾਈਲਡ (Special Child) ਸਕੂਲ ਵਿਚ ਪੜ੍ਹਾਈ ਕਰਦੀ ਹੈ। ਪੁਲਿਸ ਨੇ ਆਈ.ਪੀ.ਸੀ.ਦੀ ਧਾਰਾ U/S 376(2)(L)ਅਤੇ ਪੋਸਕੋ ਐਕਟ (POSCO Act) ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਇਕ ਹੋਰ ਮਾਮਲੇ ਵਿਚ ਚਾਈਲਡ ਲਾਈਨ ਰਾਹੀਂ ਪੁਲਿਸ ਕੋਲ 15 ਸਾਲਾ ਨਬਾਲਿਗ ਦੇ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਨਬਾਲਿਗ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨਾਲ ਜਬਰ ਜਨਾਹ ਕਰਨ ਵਾਲਾ ਵੀ ਨਬਾਲਿਗ ਹੀ ਹੈ।
ਜਿਸ ਦੀ ਉਮਰ 17 ਸਾਲ ਹੈ। ਉਕਤ ਮਾਮਲੇ ਵਿਚ ਨੌਜਵਾਨ ਨੇ ਨਬਾਲਿਗ ਦੇ ਨਾਲ ਤਿੰਨ ਵਾਰ ਵੱਖ-ਵੱਖ ਥਾਈਂ ਲਿਜਾ ਕੇ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ। ਆਖਰੀ ਵਾਰ ਨੌਜਵਾਨ ਨੇ ਕੇਲਾਂਗ ਲਾਹੌਲ ਸਪਿਤੀ ਵਿਚ ਨਬਾਲਿਗ ਨਾਲ ਜਬਰ ਜਨਾਹ ਕੀਤਾ। ਉਥੇ ਹੀ ਹੁਣ ਨਬਾਲਿਗ 6 ਮਹੀਨੇ ਦੀ ਗਰਭਵਤੀ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਤਾ-ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਸ਼ਾਲਿਨੀ ਅਗਨੀਹੋਤਰੀ ਨੇ ਦੋਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਕਰ ਕੇ ਅਗਲੇਰੀ ਕਾਰਵਾਈ ਵਿੱਢ ਦਿੱਤੀ ਹੈ।
ਇਹ ਵੀ ਪੜ੍ਹੋ- ਸਾਗਰ ਪਹਿਲਵਾਨ ਕਤਲ ਮਾਮਲੇ ‘ਚ ਨਾਮਜ਼ਦ ਰਾਹੁਲ ਚੜ੍ਹਿਆ ਪੁਲਿਸ ਅੜਿੱਕੇ