ETV Bharat / bharat

ਦੋ ਵਿਅਕਤੀਆਂ ਨੇ ਔਰਤ ਨਾਲ ਬਲਾਤਕਾਰ ਕਰਕੇ ਕੀਤਾ ਉਸਦਾ ਕਤਲ

ਦੋ ਵਿਅਕਤੀਆਂ ਵਲੋਂ ਇੱਕ ਔਰਤ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸਦੇ ਨਾਲ ਹੀ ਵਿਅਕਤੀਆਂ ਵਲੋਂ ਉਸਨੂੰ ਜਾਨੋ ਮਾਰ ਦਿੱਤਾ ਗਿਆ । ਸਥਾਨਕ ਲੋਕਾਂ ਨੇ ਪੀੜਤਾ ਨੂੰ ਤਲਾਅ 'ਚ ਬੇਹੋਸ਼ ਪਈ ਦੇਖ ਲਿਆ ਅਤੇ ਉਸ ਨੂੰ ਹਸਪਤਾਲ ਲੈ ਗਏ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ

author img

By

Published : Jun 9, 2022, 12:59 PM IST

Two men raped and killed a woman
Two men raped and killed a woman

ਸ਼ਮਸ਼ਾਬਾਦ : ਜ਼ੋਨ ਰੰਗਾਰੇਡੀ ਜ਼ਿਲ੍ਹੇ ਵਿੱਚ ਦੋ ਵਿਅਕਤੀਆਂ ਵਲੋਂ ਇੱਕ ਔਰਤ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸਦੇ ਨਾਲ ਹੀ ਵਿਅਕਤੀਆਂ ਵਲੋਂ ਉਸਨੂੰ ਜਾਨੋ ਮਾਰ ਦਿੱਤਾ ਗਿਆ । ਸਥਾਨਕ ਲੋਕਾਂ ਨੇ ਪੀੜਤਾ ਨੂੰ ਤਲਾਅ 'ਚ ਬੇਹੋਸ਼ ਪਈ ਦੇਖ ਲਿਆ ਅਤੇ ਉਸ ਨੂੰ ਹਸਪਤਾਲ ਲੈ ਗਏ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਇਹ ਘਟਨਾ ਬੁੱਧਵਾਰ ਨੂੰ ਵਾਪਰੀ।

ਪੁਲਿਸ ਅਨੁਸਾਰ ਮਦਨਪੱਲੀ ਦੇ ਕੋਠੇ ਟਾਂਡਾ ਦੀ ਇੱਕ ਔਰਤ (40) ਰੋਜ਼ਾਨਾ ਮਜ਼ਦੂਰੀ ਕਰਦੀ ਸੀ । ਹਰ ਰੋਜ਼ ਦੀ ਤਰ੍ਹਾਂ, ਉਹ ਮਜ਼ਦੂਰ ਅੱਡਾ (ਜਿੱਥੇ ਮਜ਼ਦੂਰ ਕੰਮ 'ਤੇ ਜਾਣ ਲਈ ਇਕੱਠੇ ਹੁੰਦੇ ਹਨ) ਗਈ। ਦੋ ਆਦਮੀ ਉੱਥੇ ਆਏ ਅਤੇ ਉਸਨੂੰ ਦੱਸਿਆ ਕਿ ਉਸਦੇ ਲਈ ਕੰਮ ਹੈ। ਉਸ ਨੇ ਉਨ੍ਹਾਂ 'ਤੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਨਾਲ ਚਲੀ ਗਈ। ਉਹ ਉਸ ਨੂੰ ਖੇਤਾਂ ਵਿਚ ਲੈ ਗਏ ਜਿੱਥੇ ਕੋਈ ਨਹੀਂ ਸੀ ਅਤੇ ਇਕ-ਇਕ ਕਰਕੇ ਉਸ ਨਾਲ ਬਲਾਤਕਾਰ ਕੀਤਾ। ਉਸ ਦਾ ਜਿਨਸੀ ਸ਼ੋਸ਼ਣ ਕਰਨ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਸਿਰ 'ਤੇ ਪੱਥਰ ਨਾਲ ਵਾਰ ਕੀਤੇ ਅਤੇ ਉੱਥੋਂ ਫਰਾਰ ਹੋ ਗਏ।

'ਸਥਾਨਕ ਕਿਸਾਨਾਂ ਨੇ ਪੀੜਤਾ ਨੂੰ ਖੂਨ ਨਾਲ ਲੱਥਪੱਥ ਦੇਖਿਆ ਅਤੇ 100 'ਤੇ ਡਾਇਲ ਕਰਕੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ। ਇਲਾਜ ਦੌਰਾਨ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ| ਪੁਲਿਸ ਨੇ ਕਿਹਾ ਪੀੜਤ ਦੇ ਪਤੀ ਦੀ ਅੱਠ ਸਾਲ ਪਹਿਲਾਂ ਮੌਤ ਹੋ ਗਈ ਸੀ। ਪੀੜਤਾ ਦੀਆਂ ਦੋ ਬੇਟੀਆਂ ਅਤੇ ਇਕ ਬੇਟਾ ਹੈ। ਉਸ ਨੇ ਤਿੰਨ ਮਹੀਨੇ ਪਹਿਲਾਂ ਆਪਣੀ ਛੋਟੀ ਧੀ ਦਾ ਵਿਆਹ ਕਰਵਾਇਆ ਸੀ। ਉਸਦਾ ਬੇਟਾ ਦੂਜੇ ਸਾਲ ਵਿੱਚ ਪੜ੍ਹ ਰਿਹਾ ਹੈ।

ਇਹ ਵੀ ਪੜ੍ਹੋ : ਜ਼ਖਮੀ ਬੱਚੇ ਦਾ ਇਲਾਜ ਕਰਵਾਉਣ ਲਈ ਬਾਂਦਰੀ ਪਹੁੰਚੀ ਡਾਕਟਰ ਦੇ ਦਰਵਾਰੇ, ਵੀਡੀਓ ਵਾਇਰਲ

ETV Bharat Logo

Copyright © 2024 Ushodaya Enterprises Pvt. Ltd., All Rights Reserved.