ਰਾਜਸਥਾਨ: ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਦੇ ਰੇਵਦਰ ਸਬ-ਡਿਵੀਜ਼ਨ ਦੇ ਨਾਗਾਨੀ ਪਿੰਡ ਦੇ ਦੋ ਭਰਾ ਰਾਵਤਾਰਾਮ ਅਤੇ ਹੀਰਾਰਾਮ ਦੇਵਾਸੀ (Rawatram and Hiraram Dewasi) ਭਰਾਵਾਂ ਦੀ ਸਿਰਫ 3 ਮਿੰਟ ਦੇ ਫਰਕ ਨਾਲ ਮੌਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਬਚਪਨ ਤੋਂ ਹੀ ਦੋਹਾਂ ਭਰਾਵਾਂ ਵਿਚ ਬਹੁਤ ਜ਼ਿਆਦਾ ਪਿਆਰ ਸੀ ਕਿ ਇਲਾਕੇ ਵਿਚ ਉਨ੍ਹਾਂ ਦੀ ਮਿਸਾਲ ਦਿੱਤੀ ਜਾਂਦੀ ਸੀ। ਇੱਥੋਂ ਤੱਕ ਕਿ ਉਨ੍ਹਾਂ ਦੇ ਨਾਂ 'ਤੇ ਸਹੁੰ ਵੀ ਚੁੱਕੀ ਜਾਂਦੀ ਸੀ। ਅਜੀਬ ਇਤਫ਼ਾਕ ਹੈ ਕਿ 3 ਦਿਨ ਪਹਿਲਾਂ ਦੋਵਾਂ ਭਰਾਵਾਂ ਦੀ ਮੌਤ ਵੀ ਕੁਦਰਤੀ ਤੌਰ 'ਤੇ ਤਿੰਨ-ਚਾਰ ਮਿੰਟ ਦੇ ਵਕਫ਼ੇ 'ਚ ਹੋ ਗਈ ਸੀ।
ਇਹ ਗੱਲ ਅੱਜ ਦੇ ਸਮੇਂ ਵਿੱਚ ਇਹ ਤੁਹਾਨੂੰ ਥੋੜ੍ਹਾ ਅਜੀਬ ਲੱਗ ਸਕਦਾ ਹੈ, ਪਰ ਅਸਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਨ੍ਹਾਂ ਭਰਾਵਾਂ ਦਾ ਬਚਪਨ ਇਕੱਠਿਆਂ ਹੀ ਬੀਤਿਆ। ਇਕੱਠੇ ਰਹਿਣਾ ਉਨ੍ਹਾਂ ਦੇ ਨਿੱਤਨੇਮ ਦਾ ਹਿੱਸਾ ਸੀ। ਉਨ੍ਹਾਂ ਨੇ ਬਚਪਨ ਵਿੱਚ ਜੋ ਵੀ 2-3 ਜਮਾਤਾਂ ਪੜ੍ਹੀਆਂ, ਉਹ ਵੀ ਇਕੱਠਿਆਂ ਹੀ ਕੀਤੀਆਂ ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋਵਾਂ ਦੇ ਵਿਆਹ ਵੀ ਇੱਕ ਦਿਨ ਹੋਇਆ ਸੀ। ਰਾਵਤਾਰਾਮ ਦੀ ਉਮਰ 75 ਸਾਲ ਦੇ ਕਰੀਬ ਦੱਸੀ ਜਾਂਦੀ ਹੈ। ਹੀਰਾਰਾਮ ਰਾਵਤਾਰਾਮ ਤੋਂ ਇੱਕ ਜਾਂ ਦੋ ਸਾਲ ਛੋਟਾ ਸੀ।
ਜ਼ਿੰਦਗੀ ਭਰ ਇਕੱਠੇ ਰਹਿਣ ਤੋਂ ਬਾਅਦ ਰਾਵਤਾਰਾਮ ਅਤੇ ਹੀਰਾਲਾਲ ਨੇ 3 ਦਿਨ ਪਹਿਲਾਂ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨਾਂ ਦੀ ਮੌਤ ਦੀ ਇਹ ਘਟਨਾ ਵੀ ਕੁਝ ਇਸ ਤਰ੍ਹਾਂ ਵਾਪਰੀ ਕਿ ਉਹ ਵੀ ਅੱਜਕਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੋਵਾਂ ਭਰਾਵਾਂ ਦਾ ਅੰਤਿਮ ਸੰਸਕਾਰ ਵੀ ਇੱਕੋ ਥਾਂ 'ਤੇ ਇਕੱਠੇ ਕੀਤਾ ਗਿਆ। ਦੋਵਾਂ ਭਰਾਵਾਂ ਦੀ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰ ਮੁਤਾਬਿਕ ਤਿੰਨ ਦਿਨ ਪਹਿਲਾਂ ਰਾਵਤਾਰਾਮ ਅਤੇ ਹੀਰਾਰਾਮ ਦੋਵੇਂ ਭਰਾ ਨੇੜੇ-ਨੇੜੇ ਹੀ ਸੌਂ ਰਹੇ ਸਨ।
ਇਸ ਦੌਰਾਨ ਰਵਤਾਰਾਮ ਨੂੰ ਮੌਤ ਦਾ ਅਹਿਸਾਸ ਹੋ ਗਿਆ ਸੀ। ਰਾਵਤਾਰਾਮ ਨੇ ਭਰਾ ਹੀਰਾਰਾਮ ਨੂੰ ਕਿਹਾ ਕਿ ਮੇਰਾ ਕੰਮ ਹੁਣ ਇਸ ਸੰਸਾਰ ਵਿੱਚ ਪੂਰਾ ਹੋ ਗਿਆ ਹੈ, ਹੁਣ ਮੈਂ ਜਾ ਰਿਹਾ ਹਾਂ। ਇਹ ਕਹਿ ਕੇ ਕੁਝ ਹੀ ਪਲਾਂ ਵਿੱਚ ਰਵਤਾਰਾਮ ਮੌਤ ਦੀ ਨੀਂਦ ਸੌਂ ਗਿਆ। ਇਹ ਦੇਖ ਕੇ ਭਰਾ ਹੀਰਾਰਾਮ ਨੇ ਵੀ ਆਪਣੇ ਭਰਾ ਰਾਵਤਾਰਾਮ ਨੂੰ ਕਿਹਾ ਕਿ ਭਾਈ ਮੈਂ ਵੀ ਆਉਂਦਾ ਹਾਂ। ਇਹ ਕਹਿਣ ਤੋਂ ਬਾਅਦ ਹੀਰਾਮ ਦੀ ਵੀ 3-4 ਮਿੰਟਾਂ ਵਿੱਚ ਮੌਤ ਹੋ ਗਈ।
ਇਹ ਵੀ ਪੜ੍ਹੋ: ਸ਼੍ਰੀਨਗਰ 'ਚ ਲੜਕੀ 'ਤੇ ਤੇਜ਼ਾਬੀ ਹਮਲਾ, 3 ਮੁਲਜ਼ਮ ਕਾਬੂ