ਨਵੀਂ ਦਿੱਲੀ: ਇਕ ਪਾਸੇ ਜਿੱਥੇ ਸਰਕਾਰਾਂ ਵੱਲੋਂ ਔਰਤਾਂ ਦੀ ਸੁਰੱਖਿਆਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ, ਉੱਥੇ ਹੀ ਦੂਜੇ ਪਾਸੇ ਔਰਤਾਂ ਨਾਲ ਜੁੜੀਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਹੀ ਪਿਛਲੇ 4 ਦਿਨਾਂ ’ਚ ਪੱਛਮੀ ਦਿੱਲੀ ਦੇ ਦੋ ਵੱਖ ਵੱਖ ਥਾਣਾ ਇਲਾਕਿਆਂ ਚ ਚਲਦੀ ਕਾਰ ਚ ਬਲਾਤਕਾਰ ਅਤੇ ਗੈਂਗਰੇਪ ਦੀ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਹਾਲਾਂਕਿ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਇੱਕ ਮਾਮਲੇ ਦਾ ਖੁਲਾਸਾ ਕਰ ਦਿੱਤਾ ਗਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਵੀ ਲਿਆ ਗਿਆ ਹੈ ਜਦਕਿ ਗੈਂਗਰੇਪ ਮਾਮਲੇ ’ਚ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਇੱਕ ਇਲਾਕੇ ਚ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਸ ਸਬੰਧੀ ਪੀੜਤ ਮਹਿਲਾ ਨੇ ਪੁਲਿਸ ’ਚ ਸ਼ਿਕਾਇਤ ਕੀਤੀ ਕਿ ਜਦੋ ਉਸਦੇ ਪਤੀ ਦੇ ਨਾਲ ਝਗੜਾ ਹੋਣ ਤੋਂ ਬਾਅਦ ਰਾਤ ਸਮੇਂ ਆਪਣੇ ਰਿਸ਼ਤੇਦਾਰ ਦੇ ਘਰ ਜਾਣ ਲਈ ਨਿਕਲੀ, ਇਸੇ ਦੌਰਾਨ ਇੱਕ ਕਾਰ ਸਵਾਰ ਮੁੰਡਿਆ ਨੇ ਲਿਫਟ ਦਿੱਤਾ ਅਤੇ ਉਸਦੇ ਨਾਲ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਉਸ ਨੂੰ ਇੱਕ ਇਲਾਕੇ ਚ ਛੱਡ ਦੇ ਫਰਾਰ ਹੋ ਗਏ। ਪੁਲਿਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਦੂਜੀ ਘਟਨਾ 3 ਦਿਨ ਪਹਿਲਾਂ ਇੱਕ ਇਲਾਕੇ ਚ ਵਾਪਰੀ ਜਿੱਥੇ ਇੱਕ ਮਕਾਨ ਦਿਖਾਉਣ ਦੇ ਬਹਾਨੇ ਮੁਲਜ਼ਮ ਨੇ ਇੱਕ ਮਹਿਲਾ ਦੇ ਨਾਲ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਪੀੜਤ ਮਹਿਲਾ ਅਤੇ ਮੁਲਜ਼ਮ ਦੀ ਦੋਸਤੀ ਡੇਟਿੰਗ ਐਪ ਜਰੀਏ ਹੋਈ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਦੋਹਾਂ ਦੇ ਵਿਚਾਲੇ ਗੱਲਬਾਤ ਚਲ ਰਹੀ ਸੀ। ਇਸ ਦੌਰਾਨ ਮਹਿਲਾ ਨੇ ਦੋਸਤੀ ਤੋਂ ਬਾਅਦ ਮੁਲਜ਼ਮ ਨੂੰ ਫਲੈਟ ਦਿਖਾਉਣ ਦੀ ਗੱਲ ਕੀਤੀ ਅਤੇ ਜਦੋ ਮਹਿਲਾ ਫਲੈਟ ਦੇਖਣ ਪਹੁੰਚੀ ਤਾਂ ਮੁਲਜ਼ਮ ਮਹਿਲਾ ਨੂੰ ਕਾਰ ਚ ਬਿਠਾ ਕੇ ਇੱਕ ਹੋਟਲ ’ਚ ਲੈ ਗਿਆ ਜਿੱਥੇ ਉਸਦੇ ਨਾਲ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਇਹ ਵੀ ਪੜੋ: ਅੰਮ੍ਰਿਤਸਰ ਪੁਲਿਸ ਨੇ ਕਤਲ ਦੇ ਮੁੱਖ ਆਰੋਪੀ ਨੂੰ ਕੀਤਾ ਕਾਬੂ
ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਿਕ ਮਹਿਲਾ ਨੂੰ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਉਸਦੇ ਨਾਲ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਇਸ ਦੌਰਾਨ ਜਦੋ ਮਹਿਲਾ ਨੇ ਵਿਰੌਧ ਕੀਤਾ ਤਾਂ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।